ਤਲਖੀ ਤੋਂ ਬਾਅਦ ਨਰਮ ਪਏ ਸਿੱਧੂ ਸਿਰ ਪਈਆਂ ਅਹਿਮ ਜ਼ਿੰਮੇਵਾਰੀਆਂ,ਕਾਂਗਰਸ ਨੂੰ ਚੋਣ ਮੈਦਾਨ ’ਚ ਉਤਾਰਣ ਲਈ ਕੱਸਣਗੇ ਕਮਰ
Advertisement

ਤਲਖੀ ਤੋਂ ਬਾਅਦ ਨਰਮ ਪਏ ਸਿੱਧੂ ਸਿਰ ਪਈਆਂ ਅਹਿਮ ਜ਼ਿੰਮੇਵਾਰੀਆਂ,ਕਾਂਗਰਸ ਨੂੰ ਚੋਣ ਮੈਦਾਨ ’ਚ ਉਤਾਰਣ ਲਈ ਕੱਸਣਗੇ ਕਮਰ

ਫਿਲਹਾਲ ਸਿੱਧੂ ਦਾ ਅਸਤੀਫ਼ਾ ਕਾਂਗਰਸ ਹਾਈਕਮਾਨ ਵੱਲੋਂ ਸਵੀਕਾਰ ਨਹੀਂ ਕੀਤਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਸਿੱਧੂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਣਗੀਆਂ।ਜਿਸ ਦੇ ਵਿਚ ਪੰਜਾਬ ਕਾਂਗਰਸ ਦੀ ਸੂਬਾ ਇਕਾਈ ਦਾ ਪੁਨਰ ਗਠਨ ਕਰਨਾ ਅਤੇ ਢਾਂਚੇ ਨੂੰ ਮਜ਼ਬੂਤ ਕਰਨਾ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾ 2022 ਵਿਚ ਕਾਂਗਰਸ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਮਾਂ ਬਹੁਤ ਥੋੜਾ ਰਹਿ ਗਿਆ ਹੈ।ਨਾਲ ਦੀ ਨਾਲ ਬਲਾਕ ਇਕਾਈਆਂ ਅਤੇ ਜ਼ਿਲ੍ਹਾ ਇਕਾਈਆਂ ਦੇ ਐਲਾਨ ਕਰਨਾ ਵੀ ਸਿੱਧੂ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ ਤਾਂ ਕਿ ਕਾਂਗਰਸ ਚੋਣ ਮੈਦਾਨ ਵਿਚ ਉਤਰ ਕੇ ਕੰਮ ਕਰਨਾ ਸ਼ੁਰੂ ਕਰੇ।

ਤਲਖੀ ਤੋਂ ਬਾਅਦ ਨਰਮ ਪਏ ਸਿੱਧੂ ਸਿਰ ਪਈਆਂ ਅਹਿਮ ਜ਼ਿੰਮੇਵਾਰੀਆਂ,ਕਾਂਗਰਸ ਨੂੰ ਚੋਣ ਮੈਦਾਨ ’ਚ ਉਤਾਰਣ ਲਈ ਕੱਸਣਗੇ ਕਮਰ

ਚੰਡੀਗੜ:  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਖ਼ਤ ਅਤੇ ਤਿੱਖੇ ਮਿਜਾਜ਼ ਕਾਰਨ ਲਗਾਤਾਰ ਪੰਜਾਬ ਕਾਂਗਰਸ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ।ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਖੋਲੇ ਮੋਰਚੇ ਨੇ ਕੈਪਟਨ ਸਾਹਿਬ ਨੂੰ ਗੱਦੀਓਂ ਲਹਾ ਦਿੱਤਾ ਅਤੇ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸੀ ਆਗੂਆਂ ਵੱਲੋਂ ਲਏ ਗਏ ਫ਼ੈਸਲਿਆਂ ਤੋਂ ਸਿੱਧੂ ਖਫ਼ਾ ਨਜ਼ਰ ਆਏ।ਖਾਸ ਤੌਰ ’ਤੇ ਪੰਜਾਬ ਦੇ ਐਡਵੋਕੇਟ ਜਨਰਲ APS Deol ਅਤੇ DGP ਵਜੋਂ ਗੁਰਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ।ਜਿਸ ਤੋਂ ਬਾਅਦ ਸਿੱਧੂ ਦਾ ਇਹ ਰਵੱਈਆ ਹਾਈਕਮਾਨ ਦੇ ਲਈ ਸ਼ਸ਼ੋਪੰਜ ਵਾਲੀ ਸਥਿਤੀ ਬਣਿਆ।
ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨਾ ਤੇ ਉਸਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ।ਪਹਿਲਾਂ ਵੱਡੇ ਕੱਦ ਨੇਤਾ ਕੈਪਟਨ ਅਮਰਿੰਦਰ ਸਿੰਘ ਗਏ ਅਤੇ ਫਿਰ ਨਵਜੋਤ ਸਿੰਘ ਸਿੱਧੂ ਜੇਕਰ ਆਪਣੇ ਅਹੁੱਦੇ ਤੋਂ ਪਰਾਂ ਹੁੰਦੇ ਤਾਂ ਕਾਂਗਰਸ ਲਈ ਇਹ ਇਕ ਵੱਡਾ ਝਟਕਾ ਸਾਬਿਤ ਹੁੰਦਾ।ਪੰਜਾਬ ਦੇ ਵਿਚ ਕਾਂਗਰਸ ਦੇ ਹਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ।ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿਚ ਕਾਂਗਰਸ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ।ਅਜਿਹੇ ਦੇ ਵਿਚ ਕਾਂਗਰਸ ਸਾਸ਼ਿਤ ਪ੍ਰਦੇਸਾਂ ਅੰਦਰ ਕਾਂਗਰਸ ਪਾਰਟੀ ਆਪਣੀ ਪਕੜ ਮਜ਼ਬੂਤ ਕਰਨ ਲਈ ਹਰ ਹੱਥ ਕੰਡਾ ਅਪਣਾ ਰਹੀ ਹੈ ਅਤੇ ਆਪਣੀ ਰਣਨੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰ ਰਹੀ ਹੈ।ਇਹੀ ਕਾਰਨ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾਉਣਾ ਕਾਂਗਰਸ ਦੀ ਹਾਈਕਮਾਨ ਦੀ ਮਜ਼ਬੂਰੀ ਬਣੀ ਹੋਈ ਹੈ।
ਚਰਚਾਵਾਂ ਤਾਂ ਇਹ ਵੀ ਹਨ ਕਿ ਕਾਂਗਰਸ ਦੇ ਦਿੱਗਜ ਨੇਤਾ ਕਮਲ ਨਾਥ ਅਤੇ ਅੰਬਿਕਾ ਸੋਨੀ ਵੀ ਕੈਪਟਨ ਦੇ ਲਗਾਤਾਰ ਸੰਪਰਕ ਵਚ ਰਹੇ ਅਤੇ ਕੈਪਟਨ ਨਾਲ ਕਾਂਗਰਸ ਨਾ ਛੱਡਣ ਦੀ ਗੱਲਬਾਤ ਕਰਦੇ ਰਹੇ।
ਰਹੀ ਗੱਲ ਨਵਜੋਤ ਸਿੱਧੂ ਦੀ ਬੇਸ਼ੱਕ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿਚ ਆਪਣੀ ਤਿੱਖੀ ਬਿਆਨਬਾਜ਼ੀ ਨਾਲ ਸਭ ਨੂੰ ਕਲੀਨ ਬੋਲਡ ਕਰਦੇ ਰਹੇ।ਪਰ ਦਿੱਲੀ ਦਰਬਾਰ ਦੀ ਹਾਈਕਮਾਨ ਦਾ ਰੁਖ ਕਰਕੇ ਸੋਨੀਆ ਗਾਂਧੀ ਅੱਗੇ ਗੋਡੇ ਟੇਕਦੇ ਨਜ਼ਰ ਆਏ।ਹਾਈਕਮਾਨ ਕੋਲ ਸਿੱਧੂ ਇਹ ਕਹਿੰਦੇ ਨਜ਼ਰ ਆਏ ਕਿ ਜੋ ਵੀ ਫ਼ੈਸਲਾ ਸੋਨੀਆ ਗਾਂਧੀ ਲੈਣਗੇ ਉਹ ਹੀ ਫ਼ੈਸਲਾ ਉਹਨਾਂ ਨੂੰ ਮਨਜ਼ੁਰ ਹੋਵੇਗਾ।

Trending news