ਸਿੰਘੂ ਬਾਰਡਰ ਕਤਲਕਾਂਡ:ਪੁਲਿਸ ਨੇ ਕੀਤੀ ਦੂਜੀ ਗ੍ਰਿਫ਼ਤਾਰੀ,ਨਿਹੰਗ ਨਰਾਇਣ ਸਿੰਘ ਗ੍ਰਿਫ਼ਤਾਰ
Advertisement

ਸਿੰਘੂ ਬਾਰਡਰ ਕਤਲਕਾਂਡ:ਪੁਲਿਸ ਨੇ ਕੀਤੀ ਦੂਜੀ ਗ੍ਰਿਫ਼ਤਾਰੀ,ਨਿਹੰਗ ਨਰਾਇਣ ਸਿੰਘ ਗ੍ਰਿਫ਼ਤਾਰ

ਸਿੰਘੂ ਬਾਰਡਰ ਕਤਲਕਾਂਡ ਮਾਮਲੇ ਦੇ ਵਿਚ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ।ਇਹ ਦੂਜੀ ਗ੍ਰਿਫ਼ਤਾਰੀ ਨਰਾਇਣ ਸਿੰਘ ਨਾਮੀ ਨਿਹੰਗ ਸਿੰਘ ਦੀ ਹੋਈ ਹੈ। ਨਰਾਇਣ ਸਿੰਘ ਨੂੰ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਤੋਂ ਗ੍ਰਿਫ਼ਤਾਰ ਕੀਤਾ ਹੈ।

ਸਿੰਘੂ ਬਾਰਡਰ ਕਤਲਕਾਂਡ:ਪੁਲਿਸ ਨੇ ਕੀਤੀ ਦੂਜੀ ਗ੍ਰਿਫ਼ਤਾਰੀ,ਨਿਹੰਗ ਨਰਾਇਣ ਸਿੰਘ ਗ੍ਰਿਫ਼ਤਾਰ

ਚੰਡੀਗੜ: ਸਿੰਘੂ ਬਾਰਡਰ ਕਤਲਕਾਂਡ ਮਾਮਲੇ ਦੇ ਵਿਚ ਇਕ ਹੋਰ ਗ੍ਰਿਫ਼ਤਾਰੀ ਹੋਈ ਹੈ।ਇਹ ਦੂਜੀ ਗ੍ਰਿਫ਼ਤਾਰੀ ਨਰਾਇਣ ਸਿੰਘ ਨਾਮੀ ਨਿਹੰਗ ਸਿੰਘ ਦੀ ਹੋਈ ਹੈ। ਨਰਾਇਣ ਸਿੰਘ ਨੂੰ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਤੋਂ ਗ੍ਰਿਫ਼ਤਾਰ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਨਰਾਇਣ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਫਿਰ ਗ੍ਰਿਫ਼ਤਾਰੀ ਦਿੱਤੀ।
      
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਕਤਲਕਾਂਡ ਮਾਮਲੇ ਦੀ ਇਕ ਵੀਡੀਓ ਸਾਹਮਣੇ ਆਈ ਸੀ।ਜਿਸ ਵਿਚ ਮ੍ਰਿਤਕ ਲਖਬੀਰ ਸਿੰਘਾਂ ਤੋਂ ਬੇਅਦਬੀ ਕਰਨ ਦਾ ਦੋਸ਼ ਕਬੂਲ ਕਰਵਾਇਆ ਗਿਆ ਅਤੇ ਨਿਹੰਗ ਸਿੰਘਾਂ ਵੱਲੋਂ ਕਤਲ ਕਰਨ ਦਾ ਕਬੂਲਨਾਮਾ ਕੀਤਾ ਗਿਆ।ਇਹ ਸਾਹਮਣੇ ਆਇਆ ਹੈ ਕਿ ਨਿਹੰਗ ਨਰਾਇਣ ਸਿੰਘ ਵੱਲੋਂ ਮ੍ਰਿਤਕ ਲਖਬੀਰ ਸਿੰਘ ਦਾ ਹੱਥ ਵੱੱਢਿਆ ਗਿਆ ਸੀ।

ਨਰਾਇਣ ਸਿੰਘ ਤੋਂ ਪਹਿਲਾਂ ਇਸ ਕੇਸ ਵਿਚ ਸਰਬਜੀਤ ਸਿੰਘ ਵੱਲੋਂ ਆਤਮ-ਸਮਰਪਣ ਕੀਤਾ ਗਿਆ ਸੀ।ਜਿਸਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ ਗਿਆ।

 

 

 

WATCH LIVE TV

Trending news