6 ਸਤੰਬਰ ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਜਾਣੋ ਕੌਣ ਸਨ 'ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ'
Advertisement
Article Detail0/zeephh/zeephh1337888

6 ਸਤੰਬਰ ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਜਾਣੋ ਕੌਣ ਸਨ 'ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ'

ਤਰਨਤਾਰਨ ਦੇ ਪਿੰਡ ਖਾਲੜਾ ਵਿਚ 1952 ਵਿਚ ਜਨਮੇ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ, ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਅਪਣੇ ਅੱਖੀਂ ਤੱਕਿਆ ਸੀ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਖਾਲੜਾ ਜੀ ਨੇ ਪੰਜਾਬ ਵਿਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕੀਤਾ ਸੀ।

6 ਸਤੰਬਰ ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਜਾਣੋ ਕੌਣ ਸਨ 'ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ'

ਚੰਡੀਗੜ੍ਹ- ਭਾਈ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦਾ ਉਹ ਸ਼ਹੀਦ ਹੈ ਜਿਸਨੇ ਭਾਈ ਮਨੀ ਸਿੰਘ ਅਤੇ ਭਾਈ ਮਤੀ ਦਾਸ ਵਾਂਗ ਸਹਿਜ ਵਿੱਚ ਰਹਿੰਦਿਆਂ ਦੁਸ਼ਮਣ ਦਾ ਸਾਹਮਣਾਂ ਕੀਤਾ ਅਤੇ ਸਹਿਜ ਨਾਲ ਸ਼ਹਾਦਤ ਦਾ ਜਾਮ ਪੀਤਾ। ਤਰਨਤਾਰਨ ਦੇ ਪਿੰਡ ਖਾਲੜਾ ਵਿਚ 1952 ਵਿਚ ਜਨਮੇ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ, ਅਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਅਪਣੇ ਅੱਖੀਂ ਤੱਕਿਆ ਸੀ।ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸਨ। ਭਾਈ ਜਸਵੰਤ ਸਿੰਘ ਖਾਲੜਾ ਅਜਿਹੇ ਸਿੱਖ ਯੋਧੇ ਸਨ, ਜਿਨ੍ਹਾਂ ਨੇ ਪੰਜਾਬ ਦੇ ਕਾਲੇ ਦੌਰ ਵਿਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ। 
ਮਨੁੱਖੀ ਅਧਿਕਾਰਾਂ ਦੇ ਰਾਖੇ
ਮਨੁੱਖੀ ਅਧਿਕਾਰਾਂ ਦੇ ਕਾਰਕੁਨ ਖਾਲੜਾ ਜੀ ਨੇ ਪੰਜਾਬ ਵਿਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕੀਤਾ ਸੀ। ਖਾਲੜਾ ਜੀ ਨੇ ਪੁਲਿਸ ਵੱਲੋਂ ਨਾਜਾਇਜ਼ ਮਾਰੇ ਗਏ ਨੌਜਵਾਨਾਂ ਦੀ ਪੜਤਾਲ ਸ਼ੁਰੂ ਕੀਤੀ ਗਈ ਤੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਪਤਾ ਲੱਗਾ ਤੇ ਹੌਲੀ ਹੌਲੀ ਲੱਗਭੱਗ 25 ਹਜ਼ਾਰ ਕੇਸਾਂ ਦਾ ਪਤਾ ਲਗਾਇਆ ਗਿਆ! ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਦੇ ਸਸਕਾਰ ਕੀਤਾ ਗਿਆ ਸੀ। ਜਾਨ 'ਤੇ ਖੇਡ ਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਇਹ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਵਿਚ ਪੇਸ਼ ਕਰ ਦਿਤੇ ਸਨ। ਉਹ ‘ਪੁਲਿਸ ਮੁਕਾਬਲਿਆਂ’ ਵਿੱਚ ਮਾਰੇ ਤੇ ਲਾਵਾਰਸ ਕਹਿ ਕੇ ਸਿਵਿਆਂ ਵਿੱਚ ਸਾੜੇ ਜਾ ਰਹੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਕਰ ਰਹੇ ਸਨ। ਜਿਸ ਨੂੰ ਬਾਅਦ ਵਿੱਚ ਸੀ ਬੀ ਆਈ ਅਤੇ ਅਦਾਲਤਾਂ ਨੇ ਵੀ ਭਰੋਸੇਯੋਗ ਮੰਨਿਆ। 
ਕਿਵੇਂ ਹੋਈ ਸ਼ਹੀਦੀ 
ਆਖ਼ਰ 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਅਤੇ ਭਾਈ ਖਾਲੜਾ ਨੂੰ ਉਨ੍ਹਾਂ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਈ। ਥਾਣਾ ਝਬਾਲ ਦੇ ਇਕ ਸੈੱਲ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਗਏ, ਪਰ ਪੁਲਿਸ ਦਾ ਤਸ਼ੱਦਦ ਭਾਈ ਖਾਲੜਾ ਨੂੰ ਸੱਚ ਤੋਂ ਪਿੱਛੇ ਨਹੀਂ ਹਟਾ ਸਕਿਆ। ਉਨ੍ਹਾਂ ਦੀ ਲਾਸ਼ ਤੱਕ ਕਦੇ ਨਹੀਂ ਲੱਭੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲਾ ਕਹਿ ਦਈਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। 

WATCH LIVE TV

Trending news