ਹਾਦਸਿਆਂ ਨੂੰ ਸੱਦਾ ਦਿੰਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ, ਕਈ ਥਾਵਾਂ ਤੋਂ ਪੁਲਾਂ ਦੀ ਰੇਲਿੰਗ ਟੁੱਟੀ ਹਾਲਤ ਹੋਈ ਖਸਤਾ
Advertisement
Article Detail0/zeephh/zeephh1256858

ਹਾਦਸਿਆਂ ਨੂੰ ਸੱਦਾ ਦਿੰਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ, ਕਈ ਥਾਵਾਂ ਤੋਂ ਪੁਲਾਂ ਦੀ ਰੇਲਿੰਗ ਟੁੱਟੀ ਹਾਲਤ ਹੋਈ ਖਸਤਾ

ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਦੀ ਹਾਲਤ ਹੋ ਚੁੱਕੀ ਹੈ ਖਸਤਾ ਨਹਿਰ ਦੇ ਦੋਵਾਂ ਪਾਸਿਆਂ ਦੀਆਂ ਸਲੈਬਾਂ ਤੇ ਵੱਡੇ-ਵੱਡੇ ਦਰੱਖਤ ਅਤੇ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਟੁੱਟ ਚੁੱਕੀ ਹੈ। ਹੋ ਸਕਦਾ ਹੈ ਵੱਡਾ ਹਾਦਸਾ ਤੇ ਕਈ ਹਾਦਸੇ ਹੋ ਵੀ ਚੁੱਕੇ ਹਨ।

 

ਹਾਦਸਿਆਂ ਨੂੰ ਸੱਦਾ ਦਿੰਦੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ, ਕਈ ਥਾਵਾਂ ਤੋਂ ਪੁਲਾਂ ਦੀ ਰੇਲਿੰਗ ਟੁੱਟੀ ਹਾਲਤ ਹੋਈ ਖਸਤਾ

ਬਿਮਲ ਸ਼ਰਮਾ/ ਸ੍ਰੀ ਅਨੰਦਪੁਰ ਸਾਹਿਬ : 34 ਕਿਲੋਮੀਟਰ ਲੰਬੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਜਿਹੜੀ ਕਿ ਨੰਗਲ ਡੈਮ ਤੋਂ ਸ਼ੁਰੂ ਹੁੰਦੀ ਹੈ ਅਤੇ ਸ੍ਰੀ ਕੀਰਤਪੁਰ ਸਾਹਿਬ ਤੇ ਲੋਹੁੰਡ ਖੱਡ ਤੱਕ ਜਾ ਕੇ ਸਮਾਪਤ ਹੋ ਜਾਂਦੀ ਹੈ ਇਸ ਨਹਿਰ ਦੀ ਹਾਲਤ ਹੁਣ ਬਹੁਤ ਹੀ ਖਸਤਾ ਹੋ ਚੁੱਕੀ ਹੈ।  ਨਹਿਰ ਦੇ ਦੋਨਾਂ ਪਾਸਿਆਂ ਦੀਆਂ ਸਲੈਬਾਂ 'ਤੇ ਵੱਡੇ ਵੱਡੇ ਦਰੱਖਤ ਉੱਗ ਚੁੱਕੇ ਹਨ ਅਤੇ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਵੀ ਟੁੱਟ ਚੁੱਕੀ ਹੈ।

fallback

 

 

ਵੱਡੇ ਦਰੱਖਤਾਂ ਦੇ ਕਾਰਨ ਸਲੈਪ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਨਹਿਰ ਦੇ ਨਿਚਲੇ ਇਲਾਕਿਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।  ਅਗਰ ਪੁਲਾਂ ਦੀ ਰੇਲਿੰਗ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਟੁੱਟ ਚੁੱਕੀ ਹੈ ਜਿਸ ਕਾਰਨ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਹਾਦਸੇ ਵੀ ਹੋ ਚੁੱਕੇ ਹਨ। ਜ਼ੀ ਮੀਡੀਆ ਵੱਲੋਂ ਪਹਿਲਾਂ ਵੀ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ ਮਗਰ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ।

 

fallback

ਹਾਈਡਲ ਨਹਿਰ ਦੀ ਦੇਖਰੇਖ ਪੰਜਾਬ ਸਰਕਾਰ ਕਰਦੀ ਹੈ ਇਹ ਨਹਿਰ ਨੰਗਲ ਤੋਂ ਸ਼ੁਰੂ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਦੀ ਲੋਹੁੰਡ ਖੱਡ ਤੱਕ ਜਾ ਕੇ ਸਮਾਪਤ ਹੋ ਜਾਂਦੀ ਹੈ ਅਤੇ ਨਹਿਰ ਦਾ ਪਾਣੀ ਸਤਲੁਜ ਦਰਿਆ ਵਿਚ ਮਿਲ ਜਾਂਦਾ ਹੈ। ਇਸ ਨਹਿਰ ਦੀ ਹਾਲਤ ਲਗਾਤਾਰ ਖਸਤਾ ਹੁੰਦੀ ਜਾਂਦੀ ਹੈ ਕਿਉਂਕਿ ਇਸ ਨਹਿਰ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ। ਇਸ ਨਹਿਰ ਦੀ ਦੇਖ ਰੇਖ ਨਾ ਹੋਣ ਕਰਕੇ ਨਹਿਰ ਦੇ ਦੋਨਾਂ ਕਿਨਾਰਿਆਂ ਦੀਆਂ ਸਲੈਬਾਂ ਤੇ ਵੱਡੇ ਵੱਡੇ ਦਰੱਖਤ ਉੱਗ ਚੁੱਕੇ ਹਨ। ਅਗਰ ਇਹ ਦਰੱਖਤ ਕੱਟੇ ਨਹੀਂ ਜਾਂਦੇ ਤਾਂ ਨਹਿਰ ਦੀਆਂ ਸਲੈਬਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ ਸਲੈਬਾਂ ਟੁੱਟ ਸਕਦੀਆਂ ਹਨ ਅਤੇ ਨਹਿਰ ਦੇ ਨਿਚਲੇ ਇਲਾਕਿਆਂ ਵਿਚ ਪਾਣੀ ਭਰਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਅਗਰ ਇਸ ਨਹਿਰ ਦੇ ਪੁਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਵੀ ਟੁੱਟੀ ਹੋਈ ਹੈ , ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਨਹਿਰ ਦੇ ਦੂਸਰੇ ਪਾਸੇ ਕਈ ਪਿੰਡ ਲੱਗਦੇ ਹਨ ਅਤੇ  ਇਹ ਪੁਲਾਂ ਤੋਂ ਆਵਾਜਾਈ ਦਿਨ ਰਾਤ ਚੱਲਦੀ ਰਹਿੰਦੀ ਹੈ।

 

fallback

 

ਇਸ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਅਗਰ ਵਾਕਈ ਉੱਥੇ ਹਾਦਸਾ ਹੋਣ ਦਾ ਡਰ ਹੈ ਤਾਂ ਸਾਡੀ ਪਹਿਲਕਦਮੀ ਇਸ ਵਿੱਚ ਹੋਵੇਗੀ ਇਸ ਨੂੰ ਜਲਦ ਸੁਧਾਰਿਆ ਜਾਵੇ ਤੇ ਮੈਂ ਜਲਦੀ ਇਸ ਦਾ ਮੌਕਾ ਵੀ ਦੇਖਾਂਗੀ।

 

WATCH LIVE TV 

Trending news