Faridkot News: ਪਿੰਡ ਚਹਿਲ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿੱਚ ਯੂਰੀਆ ਖਾਦ ਦਾ ਆਇਆ ਟਰੱਕ ਕਿਸੇ ਵਿਅਕਤੀ ਦੇ ਘਰ ਖਾਲੀ ਕਰਨ ਉਤੇ ਸਵਾਲ ਖੜ੍ਹੇ ਹੋ ਗਏ।
Trending Photos
Faridkot News: ਫਰੀਦਕੋਟ ਦੇ ਪਿੰਡ ਚਹਿਲ ਵਿਚ ਉਸ ਵਕਤ ਮਾਹੌਲ ਤਣਾਅਪੂਰਨ ਹੁੰਦੇ-ਹੁੰਦੇ ਬਚਾਅ ਹੋ ਗਿਆ। ਜਦੋਂ ਪਿੰਡ ਚਹਿਲ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿੱਚ ਯੂਰੀਆ ਖਾਦ ਦਾ ਆਇਆ ਟਰੱਕ ਕਥਿਤ ਸੱਤਾਧਾਰੀ ਪਾਰਟੀ ਨਾਲ ਸਬੰਧਤ ਕਿਸੇ ਵਿਅਕਤੀ ਦੇ ਘਰ ਖਾਲੀ ਕੀਤਾ ਗਿਆ।
ਸੁਸਾਇਟੀ ਦੇ ਬਾਕੀ ਹਿੱਸੇਦਾਰ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਵਿਰੋਧ ਕਰਨ ਵਾਲੇ ਹਿੱਸੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਸੁਸਾਇਟੀ ਅੰਦਰ ਜਗ੍ਹਾ ਹੈ ਤਾਂ ਫਿਰ ਕਿਸੇ ਦੇ ਘਰ ਯੂਰੀਆ ਖਾਦ ਸਟੋਰ ਕਿਉਂ ਕੀਤੀ ਗਈ। ਦੂਸਰੇ ਪਾਸੇ ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਸੁਸਾਇਟੀ ਅੰਦਰ ਬਣੇ ਗੁਦਾਮ ਵਿਚ ਖਾਦ ਦੀਆਂ ਬੋਰੀਆਂ ਰੱਖਣ ਲਈ ਜਗ੍ਹਾ ਨਹੀਂ ਸੀ। ਇਸ ਲਈ ਇਸ ਨੂੰ ਸੁਸਾਇਟੀ ਦੇ ਮੀਤ ਪ੍ਰਧਾਨ ਘਰ ਰੱਖਿਆ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀ ਕਿਸਾਨਾਂ ਨੇ ਕਿਹਾ ਕਿ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸੁਸਾਇਟੀ ਵਿਚ ਖਾਦ ਆਈ ਹੋਵੇ ਤੇ ਉਸ ਨੂੰ ਸੁਸਾਇਟੀ ਤੋਂ ਬਾਹਰ ਕਿਸੇ ਨਿੱਜੀ ਸਖ਼ਸ਼ ਦੇ ਘਰ ਰੱਖਿਆ ਗਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਅੱਜ ਯੂਰੀਆ ਖਾਦ ਦਾ ਭਰਿਆ ਟਰੱਕ ਆਇਆ ਸੀ ਜਿਸ ਨੂੰ ਸੁਸਾਇਟੀ ਵਿਚ ਖਾਲੀ ਕੀਤੇ ਜਾਣ ਦੀ ਥਾਂ ਸੁਸਾਇਟੀ ਦੇ ਮੀਤ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਖਾਲੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਥੋਂ ਸਿਰਫ ਆਪਣੇ ਚਹੇਤਿਆ ਨੂੰ ਹੀ ਖਾਦ ਦਿੱਤੀ ਜਾਵੇਗੀ ਅਤੇ ਬਾਕੀ ਹਿੱਸੇਦਾਰਾਂ ਨੂੰ ਉਨ੍ਹਾਂ ਬਣਦਾ ਹੱਕ ਨਹੀਂ ਮਿਲੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਸੁਸਾਇਟੀ ਵਿਚ ਆਈ ਖਾਦ ਸੁਸਇਟੀ ਅੰਦਰ ਹੀ ਰੱਖੀ ਜਾਵੇ ਜੇਕਰ ਜਗ੍ਹਾ ਨਹੀਂ ਤਾਂ ਕਿਸਾਨਾਂ ਨੂੰ ਬੁਲਾ ਕੇ ਖਾਦ ਵੰਡੀ ਜਾਵੇ। ਇਸ ਪੂਰੇ ਮਾਮਲੇ ਬਾਰੇ ਜਦ ਸੁਸਾਇਟੀ ਦੇ ਪ੍ਰਧਾਨ ਬੱਬੂ ਸਿੱਖਾਂਵਾਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਯੂਰੀਆ ਖਾਦ ਕਿਸਾਂਨਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਧੂ ਮੰਗਵਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵਿਚ ਥਾਂ ਨਾ ਹੋਣ ਕਾਰਨ ਇਸ ਨੂੰ ਸੁਸਾਇਟੀ ਦੇ ਹੀ ਮੀਤ ਪ੍ਰਧਾਨ ਦੇ ਘਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਤੇ ਹਰੇਕ ਹਿੱਸੇਦਾਰ ਨੂੰ ਖਾਦ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : Toronto News: ਇੱਕ ਔਰਤ ਅਤੇ ਚਾਰ ਪੰਜਾਬੀ ਨੌਜਵਾਨ ਨੂੰ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ