Sukhjinder Randhawa Interview: ਸੁਖਜਿੰਦਰ ਸਿੰਘ ਰੰਧਾਵਾ ਦਾ ਸੁਨੀਲ ਜਾਖੜ ਨੂੰ ਚੈਲੰਜ, ਗੁਰਦਾਸਪੁਰ ਤੋਂ ਮੇਰੇ ਖਿਲਾਫ ਚੋਣ ਲੜੇ
Advertisement
Article Detail0/zeephh/zeephh2228555

Sukhjinder Randhawa Interview: ਸੁਖਜਿੰਦਰ ਸਿੰਘ ਰੰਧਾਵਾ ਦਾ ਸੁਨੀਲ ਜਾਖੜ ਨੂੰ ਚੈਲੰਜ, ਗੁਰਦਾਸਪੁਰ ਤੋਂ ਮੇਰੇ ਖਿਲਾਫ ਚੋਣ ਲੜੇ

Sukhjinder Randhawa Exclusive Interview: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਰਾਜਸਥਾਨ ਦੇ ਇੰਚਾਰਜ ਤੱਕ ਦਾ ਸਫ਼ਰ ਤੈਅ ਕੀਤਾ ਹੈ ਅਤੇ ਸਾਡਾ ਪੂਰਾ ਪਰਿਵਾਰ ਗੁਰਦਾਸਪੁਰ ਵਿੱਚ ਕੰਮ ਕਰਦਾ ਹੈ। ਇਸ ਲਈ ਅਸੀਂ ਗੁਰਦਾਸਪੁਰ ਦੇ ਇੱਕ-ਇੱਕ ਇਲਾਕੇ ਨੂੰ ਜਾਣਦੇ ਹਾਂ, ਹਲਕੇ ਵਿੱਚ ਹੋਣ ਵਾਲੇ ਸਾਰੇ ਕੰਮ ਨੂੰ ਜਾਣਦੇ ਹਾਂ। 

Sukhjinder Randhawa Interview: ਸੁਖਜਿੰਦਰ ਸਿੰਘ ਰੰਧਾਵਾ ਦਾ ਸੁਨੀਲ ਜਾਖੜ ਨੂੰ ਚੈਲੰਜ, ਗੁਰਦਾਸਪੁਰ ਤੋਂ ਮੇਰੇ ਖਿਲਾਫ ਚੋਣ ਲੜੇ

Sukhjinder Randhawa Interview: ਕਾਂਗਰਸ ਪਾਰਟੀ ਨੇ ਗੁਰਦਾਸਪੁਰ ਸੀਟ ਤੋਂ ਸਾਬਕਾ ਗ੍ਰਹਿ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਪਾਰਟੀ ਦੇ ਸੀਨੀਅਰ ਆਗੂ ਹਨ, ਜਿਨ੍ਹਾਂ ਨੂੰ ਪਾਰਟੀ ਨੇ ਇਸ ਵਾਰ ਲੋਕ ਸਭਾ ਸੀਟ ਤੋਂ ਟਿਕਟ ਦਿੱਤਾ ਹੈ। 

ਜ਼ੀ ਮੀਡੀਆ ਨਾਲ  Exclusive ਗੱਲਬਾਤ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਰਾਜਸਥਾਨ ਦੇ ਇੰਚਾਰਜ ਤੱਕ ਦਾ ਸਫ਼ਰ ਤੈਅ ਕੀਤਾ ਹੈ ਅਤੇ ਸਾਡਾ ਪੂਰਾ ਪਰਿਵਾਰ ਗੁਰਦਾਸਪੁਰ ਵਿੱਚ ਕੰਮ ਕਰਦਾ ਹੈ। ਇਸ ਲਈ ਅਸੀਂ ਗੁਰਦਾਸਪੁਰ ਦੇ ਇੱਕ-ਇੱਕ ਇਲਾਕੇ ਨੂੰ ਜਾਣਦੇ ਹਾਂ, ਹਲਕੇ ਵਿੱਚ ਹੋਣ ਵਾਲੇ ਸਾਰੇ ਕੰਮ ਨੂੰ ਜਾਣਦੇ ਹਾਂ। ਪਾਰਟੀ ਨੇ ਗੁਰਦਾਸਪੁਰ ਸੀਟ ਤੋਂ ਚੋਣ ਲੜਨ ਦੀ ਮੇਰੀ ਜਿੰਮੇਵਾਰੀ ਲਗਾਈ ਹੈ, ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਮੈਂ ਪਾਰਟੀ ਤੋਂ ਟਿਕਟ ਨਹੀਂ ਮੰਗੀ ਸੀ, ਪਰ ਪਾਰਟੀ ਨੇ ਮੈਨੂੰ ਟਿਕਟ ਦਿੱਤੀ। ਮੈਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਹਲਕੇ ਵਿੱਚ ਕੀਤੇ ਕੰਮ

ਬਤੌਰ ਕੈਬਨਿਟ ਮੰਤਰੀ...ਮੈਂ ਗੁਰਦਾਸਪੁਰ ਵਿੱਚ ਬਹੁਤ ਸਾਰੇ ਕੰਮ ਕਰਵਾਏ। ਮਿਲਕ ਪਲਾਂਟ ਦੀ ਸਮਰੱਥਾ ਨੂੰ ਵਧਾਉਣਾ, ਉੱਥੇ ਦੇ ਮਿਲਕ ਪਲਾਂਟ ਦੀ ਸਮਰੱਥਾ ਵਧਾਉਣਾ, ਹਲਕੇ ਵਿੱਚ ਵਿਕਾਸ ਦੇ ਕੰਮ ਸਮੇਤ ਹੋਰ ਕਈ ਕੰਮ ਕੀਤੇ ਗਏ। ਜਿਸ ਕਾਰਨ ਲੋਕ ਹਲਕੇ ਦੇ ਲੋਕ ਸਾਡੇ ਨਾਲ ਜੁੜੇ ਹੋਏ ਹਨ। ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਣਾ ਚਾਹੀਦਾ ਹੈ, ਇਸ ਗੱਲ ਦੀ ਅਸੀ ਸਿਫਾਰਸ਼ ਕਰਦੇ ਹਾਂ। ਜੇਕਰ ਪਾਕਿਸਤਾਨ ਸਮੁੰਦਰ ਰਾਹੀਂ ਮੁੰਬਈ ਨਾਲ ਵਪਾਰ ਕਰ ਸਕਦਾ ਹੈ ਤਾਂ ਅੰਮ੍ਰਿਤਸਰ ਸੜਕ ਰਾਹੀ ਪਾਕਿਸਤਾਨ ਦੇ ਨਾਲ ਵਪਾਰ ਕਿਉਂ ਨਹੀਂ ਹੋ ਸਕਦਾ?

ਭਾਜਪਾ ਉਮੀਦਵਾਰ ਨੇ ਹਲਕੇ ਲਈ ਕੁੱਝ ਨਹੀਂ ਕੀਤਾ

ਦਿਨੇਸ਼ ਬੱਬੂ ਨੇ ਕਦੇ ਵੀ ਆਪਣੇ ਇਲਾਕੇ ਦੀ ਗੱਲ ਨਹੀਂ ਕੀਤੀ ਕਿ ਉਹ ਡਿਪਟੀ ਸਪੀਕਰ ਸਨ, ਪਰ ਡਿਪਟੀ ਸਪੀਕਰ ਹੋਣ ਦੇ ਨਾਤੇ ਉਹ ਕਦੇ ਵੀ ਸਪੀਕਰ ਦੀ ਸੀਟ 'ਤੇ ਨਹੀਂ ਬੈਠੇ ਅਤੇ ਨਾ ਹੀ ਕਦੇ ਸਪੀਕਰ ਵਾਲੀ ਕੁਰਸੀ ਨੂੰ ਪਹੁੰਚ ਦੀਆਂ ਪੌੜੀਆਂ 'ਤੇ ਨਹੀਂ ਚੜ੍ਹੇ ਅਤੇ ਪੂਰਾ ਦਾ ਪੂਰਾ ਸੈਸ਼ਨ ਹੇਠਾ ਹੀ ਬੈਠੇ ਰਹੇ ਅਤੇ ਇੱਕ ਵਾਰ ਵੀ ਆਪਣੇ ਮੂੰਹ ਤੋਂ ਹਲਕੇ ਦਾ ਨਾਂਅ ਅਤੇ ਆਪਣੇ ਹਲਕੇ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ।

ਭਾਜਪਾ ਅਤੇ ਆਪ ਨੂੰ ਹਿਸਾਬ ਦੇਣਾ ਪਵੇਗਾ

ਭਾਜਪਾ ਪਿਛਲੇ 10 ਸਾਲਾਂ ਦਾ ਹਿਸਾਬ ਨਹੀਂ ਦੇ ਰਹੀ, ਪਰ ਆਮ ਆਦਮੀ ਪਾਰਟੀ ਨੂੰ ਪਿਛਲੇ 25 ਮਹੀਨਿਆਂ ਦਾ ਹਿਸਾਬ ਦੇਣਾ ਪਵੇਗਾ। ਗੁਰਦਾਸਪੁਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ, ਜਿਸ ਨੂੰ ਜਿੱਤਣਾ ਤੋਂ ਬਾਅਦ ਲੋਕ ਸਭਾ ਵਿੱਚ ਭੇਜਿਆ ਗਿਆ। ਉਸ ਨੇ ਕੋਈ ਕੰਮ ਨਹੀਂ ਕੀਤਾ ਅਤੇ ਇਸ ਵਾਰ ਸੰਨੀ ਦਿਓਲ ਨੂੰ ਜਿੱਤ ਕੇ ਭੇਜਿਆ ਤਾਂ ਉਹ ਪੂਰੀ ਤਰ੍ਹਾਂ ਗੂੰਗਾ ਹੋ ਕੇ ਬੈਠਾ ਰਿਹਾ।

ਆਪ ਨੇ ਆਗੂ ਪਾਰਟੀ ਛੱਡੀ ਜਾ ਰਹੇ

ਆਮ ਆਦਮੀ ਪਾਰਟੀ ਨੇ ਇਨਕਲਾਬ ਦਾ ਝੂਠਾ ਨਾਅਰਾ ਦਿੱਤਾ, ਜੇਕਰ ਇਨਕਲਾਬ ਪਾਸ ਹੋ ਜਾਵੇ ਤਾਂ ਇਹ ਇਨਕਲਾਬ ਹੈ। ਪਰ ਜੇਕਰ ਪਾਸ ਨਾ ਹੋਇਆ ਤਾਂ ਬਾਗੀ ਹੋ ਜਾਂਦੇ ਹਨ। ਇਹਨਾਂ ਦੇ ਆਪਣੇ ਐਮ.ਐਲ.ਏ ਨੇ ਪਾਰਟੀ ਛੱਡੀ, ਐਮਪੀ ਨੇ ਪਾਰਟੀ ਛੱਡੀ। ਇਨ੍ਹਾਂ ਦਾ ਇਕ ਸੰਸਦ ਮੈਂਬਰ ਵਿਦੇਸ਼ ਵਿਚ ਬੈਠਾ ਹੈ, ਜਿਸ ਦਾ ਕਹਿਣਾ ਹੈ ਕਿ ਉਸ ਦੀ ਅੱਖ ਦਾ ਅਪਰੇਸ਼ਨ ਹੋਇਆ ਸੀ, ਉਸ ਤੋਂ ਬਾਅਦ ਉਹ ਭਾਰਤ ਵਾਪਸ ਨਹੀਂ ਆਇਆ।

ਆਪ ਬੀਜੇਪੀ ਵਿੱਚ ਚਲੀ ਜਾਵੇਗੀ

ਆਪ ਨੇ ਕਈ ਸੰਸਦ ਮੈਂਬਰ ਰਾਜ ਸਭਾ ਵਿੱਚ ਭੇਜਣ ਦੇ ਬਾਵਜੂਦ ਵੀ ਕਿਸੇ ਨੇ ਅਰਵਿੰਦ ਕੇਜਰੀਵਾਲ ਲਈ ਆਵਾਜ਼ ਨਹੀਂ ਚੁੱਕੀ। ਕਿਸੇ ਨੇ ਇਹ ਨਹੀਂ ਕਿਹਾ ਕਿ ਅਰਵਿੰਦ ਕੇਜਰੀਵਾਲ 'ਤੇ ਗਲਤ ਕੇਸ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਜਿਸ ਨੂੰ ਵੀ ਵਿਕਾਸ ਦਾ ਪਾਸਵਰਡ ਦਿੱਤਾ ਸੀ, ਉਹ ਭਾਜਪਾ ਵਿੱਚ ਚਲਾ ਗਿਆ, ਅਜਿਹਾ ਨਾ ਹੋਵੇ ਕਿ ਇੱਕ ਦਿਨ ਸਾਰੀ 'ਆਪ' ਭਾਜਪਾ ਵਿੱਚ ਸ਼ਾਮਲ ਹੋ ਜਾਵੇ।

ਕੈਪਟਨ ਪਰਿਵਾਰ ਨੂੰ ਪਾਰਟੀ ਨੇ ਬਹੁਤ ਕੁੱਝ ਦਿੱਤਾ

ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ, ਪਰਨੀਤ ਕੌਰ ਨੂੰ ਐਮਪੀ ਬਣਾਇਆ ਗਿਆ। ਕਾਂਗਰਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਕੀ ਕੁਝ ਨਹੀਂ ਦਿੱਤਾ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਜੋ ਵੀ ਕਹਿੰਦੇ ਹਨ, ਉਹ ਸਹੀ ਕਹਿੰਦੇ ਹਨ, ਸੁਨੀਲ ਜਾਖੜ ਵਾਂਗ ਕੁੱਝ ਨਹੀਂ ਬੋਲਦੇ ਰਹਿੰਦੇ ।

ਜਾਖੜ ਨੂੰ ਮੇਰਾ ਚੈਲੰਜ

ਜਦੋਂ ਪੰਜਾਬ ਵਿੱਚ 1984 ਦਾ ਦੌਰ ਚੱਲ ਰਿਹਾ ਸੀ, ਸੁਨੀਲ ਜਾਖੜ ਦਾ ਪਰਿਵਾਰ ਰਾਜਸਥਾਨ ਭੱਜ ਗਿਆ ਸੀ। ਉਨ੍ਹਾਂ ਨੇ ਕਿਸੇ ਹਿੰਦੂ ਲਈ ਆਵਾਜ਼ ਨਹੀਂ ਚੁੱਕੀ ਅਤੇ ਅੱਜ ਸੁਨੀਲ ਜਾਖੜ ਕਹਿੰਦੇ ਹਨ ਕਿ ਉਹ ਹਿੰਦੂ ਹੋਣ ਕਰਕੇ ਉਨ੍ਹਾਂ ਨੂੰ ਸੀਐਮ ਨਹੀਂ ਬਣਾਇਆ ਗਿਆ। ਸੁਨੀਲ ਜਾਖੜ ਦੇ ਪਿਤਾ ਨੂੰ ਮੰਤਰੀ ਬਣਾਇਆ ਗਿਆ। ਉਨ੍ਹਾਂ ਨੂੰ ਸਪੀਕਰ ਬਣਾਇਆ ਗਿਆ, ਪਰ ਸੁਨੀਲ ਜਾਖੜ ਨੇ ਪਾਰਟੀ ਨੂੰ ਬਹੁਤ ਕੁੱਝ ਦਿੱਤਾ। ਸੁਨੀਲ ਜਾਖੜ ਮੇਰੇ ਸਹਾਮਣੇ ਬੈਠ ਕੇ ਗੱਲ ਕਰਨ ਅਤੇ ਦੱਸਣ ਉਨ੍ਹਾਂ ਨੇ ਅੱਜ ਤੱਕ ਹਿੰਦੂਆਂ ਲਈ ਕੀ ਕੀਤਾ ਹੈ।

ਪਾਰਟੀ ਨੂੰ ਛੱਡ ਕੇ ਜਾਣ ਵਾਲੇ ਗੰਦੇ ਹਨ, ਪਾਰਟੀ ਨਹੀਂ। ਕਾਂਗਰਸ ਪਾਰਟੀ ਛੱਡਣ ਵਾਲਿਆਂ ਨੂੰ ਡੁੱਬ ਮਰ ਜਾਣਾ ਚਾਹੀਦਾ ਹੈ, ਜੇਕਰ ਕਾਂਗਰਸ ਇੰਨੀ ਹੀ ਗੰਦੀ ਪਾਰਟੀ ਸੀ ਤਾਂ ਸੁਨੀਲ ਜਾਖੜ ਨੇ ਆਪਣੇ ਭਤੀਜੇ ਨੂੰ ਟਿਕਟ ਦੇ ਕੇ ਭਾਜਪਾ 'ਤੇ ਜਿੱਤ ਕਿਉਂ ਦਿਖਾਈ? ਸੁਨੀਲ ਜਾਖੜ ਨੂੰ ਚੈਲੰਜ ਹੈ, ਉਹ ਮੁੜ ਤੋਂ ਗੁਰਦਾਸਪੁਰ ਚੋਣ ਲੜਨ, ਅਸੀਂ ਸੁਨੀਲ ਜਾਖੜ ਨੂੰ ਜਿਤਾਇਆ ਸੀ, ਅੱਜ ਸੁਨੀਲ ਜਾਖੜ ਹਿੰਦੂ ਹੋਣ ਦੀ ਗੱਲ ਕਰਦਾ ਹੈ, ਮੈਂ ਸਿੱਖ ਬਣ ਕੇ ਸੁਨੀਲ ਜਾਖੜ ਦਾ ਸਮਰਥਨ ਕੀਤਾ ਸੀ।

ਪਾਰਟੀ ਗੰਦੀ, ਨਹੀਂ ਲੀਡਰ ਗੰਦੇ

ਰਾਜਕੁਮਾਰ ਚੱਬੇਵਾਲ ਨੇ ਕਰਜ਼ੇ ਦੀ ਪੰਡ ਨੂੰ ਚੁੱਕਦੇ ਹੀ ਡੁਬੋ ਦਿੱਤਾ, ਕਿਉਂਕਿ ਉਹ ਉਸਨੂੰ ਸੰਭਾਲ ਨਹੀਂ ਸਕਿਆ। ਜਿਹੜੇ ਲੋਕ ਕਾਂਗਰਸ ਪਾਰਟੀ ਤੋਂ ਭਾਜਪਾ ਜਾਂ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਹਨ। ਉਹ ਆਪਣੇ ਪਰਿਵਾਰ ਦੀਆਂ ਪੁਰਾਣੀਆਂ ਫੋਟੋਆਂ ਸਾੜ ਕੇ ਦੂਜੀ ਪਾਰਟੀ ਵਿੱਚ ਜਾਣ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੂੰ ਪਾਰਟੀ ਨੇ ਬਹੁਤ ਕੁੱਝ ਦਿੱਤਾ ਹੈ।

ਪੰਜਾਬ 'ਚ ਕਾਨੂੰਨ ਵਿਵਸਥਾ ਖਰਾਬ

ਅੱਜ ਪਾਕਿਸਤਾਨ ਤੋਂ ਇੰਨੇ ਪੰਛੀ ਨਹੀਂ ਆਉਂਦੇ ਜਿੰਨੇ ਡਰੋਨ ਆ ਕੇ ਇੱਥੇ ਨਸ਼ੇ ਅਤੇ ਹਥਿਆਰ ਸਪਲਾਈ ਕਰਦੇ ਹਨ ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ। ਜੇਕਰ ਪਹਾੜੀ ਰਾਜਾਂ ਨੂੰ ਸਨਅਤ ਲਈ ਵਿਸ਼ੇਸ਼ ਪੈਕੇਜ ਮਿਲ ਸਕਦਾ ਹੈ ਤਾਂ ਸਰਹੱਦੀ ਸੂਬੇ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ। ਜਿਸ ਨਾਲ ਨਸ਼ਾ ਬੰਦ ਹੋਵੇਗਾ ਅਤੇ ਦੇਸ਼ ਵੀ ਸੁਰੱਖਿਅਤ ਰਹੇਗਾ।

ਅਮਿਤ ਸ਼ਾਹ ਨੂੰ ਚਿੱਠੀਆਂ ਲਿਖੀਆਂ

ਗ੍ਰਹਿ ਮੰਤਰੀ ਵਜੋਂ ਸਾਡੇ ਕੋਲ 3 ਮਹੀਨੇ ਦਾ ਸਮਾਂ ਬਹੁਤ ਘੱਟ ਸੀ, ਪਰ ਅਸੀਂ ਇਸ ਵਿੱਚ ਕੰਮ ਕੀਤਾ ਅਤੇ ਗੁਰਮੀਤ ਰਾਮ ਰਹੀਮ ਸਿੰਘ ਦਾ ਪ੍ਰੋਡਕਸ਼ਨ ਵਾਰੰਟ ਪ੍ਰਾਪਤ ਕੀਤਾ। ਅਮਿਤ ਸ਼ਾਹ ਨੇ 10 ਸਾਲਾਂ 'ਚ ਸਰਹੱਦ 'ਤੇ ਡਰੱਗਜ਼ ਅਤੇ ਡਰੋਨ ਨੂੰ ਰੋਕਣ ਲਈ ਕੀ ਕੀਤਾ, ਅਸੀਂ ਨਸ਼ੇ ਲਈ ਅਮਿਤ ਸ਼ਾਹ ਨੂੰ ਤਿੰਨ ਚਿੱਠੀਆਂ ਲਿਖੀਆਂ ਹਨ, ਪੰਜਾਬ ਦੀ ਇੱਕ ਵੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ।

ਮੈਂ ਕਾਂਗਰਸ ਦਾ ਸਿਪਾਹੀ

ਮੇਰੀ ਆਪਣੀ ਕੋਈ ਜਥੇਬੰਦੀ ਨਹੀਂ ਹੈ, ਮੇਰੀ ਜਥੇਬੰਦੀ ਸਿਰਫ ਕਾਂਗਰਸ ਪਾਰਟੀ ਹੈ, ਲੋਕ ਕਹਿੰਦੇ ਹਨ ਕਿ ਮੈਂ ਇਸ ਲਈ ਨਹੀਂ ਬਣਿਆ, ਇਸ ਲਈ ਮੈਂ ਕਾਂਗਰਸ ਛੱਡ ਰਿਹਾ ਹਾਂ, ਪਰ ਕਾਂਗਰਸ ਨੇ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ, ਇਸ ਲਈ ਮੈਂ ਕਾਂਗਰਸ ਨਹੀਂ ਛੱਡੀ। ਕਾਂਗਰਸ ਨੇ ਮੈਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ ਹੈ।

ਸਿੱਧੂ ਨਾਲ ਸਹਿਮਤ ਨਹੀਂ

ਮੈਂ ਨਵਜੋਤ ਸਿੰਘ ਸਿੱਧੂ 'ਤੇ ਕੁਝ ਨਹੀਂ ਕਹਾਂਗਾ ਕਿਉਂਕਿ ਮੈਨੂੰ ਕੋਈ ਅਜਿਹਾ ਵਿਅਕਤੀ ਪਸੰਦ ਨਹੀਂ ਹੈ, ਜਿਸ ਨਾਲ ਮੈਂ ਸਹਿਮਤ ਨਹੀਂ ਹਾਂ।

Trending news