Dhusi Dam: ਧੁੱਸੀ ਬੰਨ੍ਹ ਤੇ ਕੰਡਿਆਲੀ ਤਾਰ ਦਾ ਮਸਲਾ ਕੇਂਦਰ ਕੋਲੋਂ ਕਰਵਾਇਆ ਜਾਵੇਗਾ ਹੱਲ, ਤਰਨਜੀਤ ਸੰਧੂ ਨੇ ਕਹੀ ਵੱਡੀ ਗੱਲ
Advertisement
Article Detail0/zeephh/zeephh2193065

Dhusi Dam: ਧੁੱਸੀ ਬੰਨ੍ਹ ਤੇ ਕੰਡਿਆਲੀ ਤਾਰ ਦਾ ਮਸਲਾ ਕੇਂਦਰ ਕੋਲੋਂ ਕਰਵਾਇਆ ਜਾਵੇਗਾ ਹੱਲ, ਤਰਨਜੀਤ ਸੰਧੂ ਨੇ ਕਹੀ ਵੱਡੀ ਗੱਲ

Dhusi Dam: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕੇ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ

 

Dhusi Dam: ਧੁੱਸੀ ਬੰਨ੍ਹ ਤੇ ਕੰਡਿਆਲੀ ਤਾਰ ਦਾ ਮਸਲਾ ਕੇਂਦਰ ਕੋਲੋਂ ਕਰਵਾਇਆ ਜਾਵੇਗਾ ਹੱਲ, ਤਰਨਜੀਤ ਸੰਧੂ ਨੇ ਕਹੀ ਵੱਡੀ ਗੱਲ

Dhusi Dam/ਭਰਤ ਸ਼ਰਮਾ: ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਗਲੀ ਸਰਕਾਰ ਵੀ ਭਾਜਪਾ ਦੀ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕੇ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ।

ਤਰਨਜੀਤ ਸਿੰਘ ਸੰਧੂ ਅੱਜ ਬੋਨੀ ਅਮਰਪਾਲ ਸਿੰਘ ਅਜਨਾਲਾ ਦੇ ਸੱਦੇ ’ਤੇ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਘੋਨੇਵਾਲਾ ਦੀ ਪਾਕਿਸਤਾਨ ਲਾਲ ਲਗਦੀ ਧੁੱਸੀ ਬੰਨ੍ਹ ਦਾ ਦੌਰਾ ਕਰਨ ਆਏ ਸਨ। ਉਹਨਾਂ ਨੇ ਕਿਹਾ ਕਿ ਮੋਦੀ ਦਾ ਏਜੰਡਾ ਵਿਕਾਸ ਦਾ ਰਿਹਾ ਹੈ। ਇਹ ਵਿਕਾਸ ਅੰਮ੍ਰਿਤਸਰ ਅਤੇ ਅਜਨਾਲੇ ਵਿਚ ਵੀ ਲਿਆਵਾਂਗੇ। ਧੁੱਸੀ ਬੰਨ੍ਹ ’ਤੇ ਉਨ੍ਹਾਂ ਕਿਸਾਨਾਂ ਤੋਂ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। 

ਇਹ ਵੀ ਪੜ੍ਹੋ:  Tips To Grow Nails: ਲੰਬੇ ਅਤੇ ਸੁੰਦਰ ਨਹੁੰ ਤੇਜੀ ਨਾਲ ਵਧਾਉਣ ਦੇ ਘਰੇਲੂ ਨੁਸਖ਼ੇ

ਕਿਸਾਨਾਂ ਨੇ ਸੰਧੂ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਧੁੱਸੀ ਬੰਨ੍ਹ ਅਤੇ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਕਾਰਨ ਆ ਰਹੇ ਔਖ ਬਾਰੇ ਦੱਸਿਆ। ਤਰਨਜੀਤ ਸਿੰਘ ਸੰਧੂ ਨੇ ਕਿਸਾਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਧੁੱਸੀ ਬੰਨ੍ਹ ਦਾ ਮੁਆਇਨਾ ਕਰਨ ਉਪਰੰਤ ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜ਼ਰੂਰ ਅਤੇ ਜਲਦ ਹੱਲ ਕੱਢਿਆ ਜਾਵੇਗਾ। ਇਸ ਮੁੱਦੇ ਨੂੰ ਚੋਣਾਂ ਤੋਂ ਬਾਅਦ ਉਹ ਸੰਬੰਧਿਤ ਕੇਂਦਰੀ ਮੰਤਰੀਆਂ ਕੋਲ ਉਠਾਏਗਾ ਅਤੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਨਾਲ ਮੇਰੇ ਪਰਿਵਾਰ ਦਾ ਖ਼ਾਸ ਨਾਤਾ ਰਿਹਾ ਹੈ। ਇਸ ਇਲਾਕੇ ਲਈ ਜੋ ਵੀ ਕਰਨਾ ਪਵੇ ਕਰਾਂਗਾ।

ਇਹ ਵੀ ਪੜ੍ਹੋ: Kisan andolan Updates: ਅੰਦੋਲਨ ਤੇਜ਼ ਕਰਨ ਦੀ ਤਿਆਰੀ 'ਚ ਕਿਸਾਨ! ਅੱਜ ਦੇਸ਼ ਭਰ 'ਚ ਫੂਕੇ ਜਾਣਗੇ ਸਰਕਾਰ ਦੇ ਪੁਤਲੇ

ਪੰਜਾਬ ਅਤੇ ਪਹਾੜੀ ਰਾਜਾਂ ਵਿੱਚ ਮੀਂਹ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਰਕੇ ਪਾਣੀ ਧੁੱਸੀ ਬੰਨ੍ਹ ਨੂੰ ਮਾਰ ਦਿੰਦਾ ਹੈ ਅਤੇ ਬੰਨ੍ਹ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅੱਜ ਇਸ ਮਸਲੇ ਦੇ ਹੱਲ ਲਈ ਤਰਨਜੀਤ ਸਿੰਘ ਸੰਧੂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ।

Trending news