Amritsar News: ਅੰਮ੍ਰਿਤਸਰ ਛੇਹਾਰਟਾ ਦੇ ਨਜ਼ਦੀਕ ਰੂੰ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ
Advertisement
Article Detail0/zeephh/zeephh2404390

Amritsar News: ਅੰਮ੍ਰਿਤਸਰ ਛੇਹਾਰਟਾ ਦੇ ਨਜ਼ਦੀਕ ਰੂੰ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ

Amritsar News:  ਛੇਹਰਟਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉੱਥੇ ਇੱਕ ਰੂੰ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। 

Amritsar News: ਅੰਮ੍ਰਿਤਸਰ ਛੇਹਾਰਟਾ ਦੇ ਨਜ਼ਦੀਕ ਰੂੰ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ

Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਛੇਹਰਟਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉੱਥੇ ਇੱਕ ਰੂੰ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਲਈ 16 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਦੱਸਿਆ ਕਿ ਸਵੇਰੇ 7 ਵਜੇ ਉਨ੍ਹਾਂ ਨੂੰ ਫੋਨ ਉਤੇ ਜਾਣਕਾਰੀ ਮਿਲੀ ਕਿ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ।

ਉਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉਤੇ ਫਾਇਰ ਵਿਭਾਗ ਦੇ ਦਫਤਰ ਜਾ ਕੇ ਸੂਚਿਤ ਕੀਤਾ ਅਤੇ ਉਨ੍ਹਾਂ ਦੀਆਂ ਗੱਡੀਆਂ ਨਾਲ ਫੈਕਟਰੀ ਲੈ ਕੇ ਆਏ ਤੇ ਫਿਲਹਾਲ ਅੱਗ ਉਤੇ ਕਾਬੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਕਾਫੀ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : Punjab Breaking News Live Updates: NHAI ਦੇ ਅਧਿਕਾਰੀਆਂ ਨਾਲ PM ਨਰਿੰਦਰ ਮੋਦੀ ਦੀ ਮੀਟਿੰਗ, ਇੱਥੇ ਦੇਖੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਉਤੇ ਪਹੁੰਚੇ ਕੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਰੂ ਦੀ ਫੈਕਟਰੀ ਹੈ ਜਿੱਥੇ ਅੱਗ ਲੱਗੀ ਹੈ ਤੇ ਹੁਣ ਤੱਕ 16 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚ ਕੇ ਅੱਗ ਬੁਝਾ ਰਹੀਆਂ ਹਨ ਅਤੇ ਹੁਣ ਕਾਫੀ ਹੱਦ ਤੱਕ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨ ਅਤੇ ਉਪਾਅ
ਕਈ ਵਾਰ ਲੋਕਲ ਬਿਜਲਈ ਅਤੇ ਜੁਗਾੜ ਦੇ ਸਾਜ਼ੋ-ਸਮਾਨ ਤੋਂ ਇਲਾਵਾ ਸਵਿੱਚਾਂ, ਐਮਸੀਬੀ ਅਤੇ ਫਿਊਜ਼ (ਜੋ ਸਹੀ ਰੇਟਿੰਗ ਦੇ ਨਹੀਂ ਹਨ), ਬਦਲਣ ਵਾਲੇ ਓਵਰ, ਤਾਰਾਂ, ਕੁਨੈਕਟਰ ਘਟੀਆ ਕੁਆਲਿਟੀ ਦੇ ਜਾਂ ਢਿੱਲੇ ਕੁਨੈਕਸ਼ਨ ਹੋਣ, ਬਿਨਾਂ ਅਰਥਿੰਗ ਤੋਂ ਤਾਰਾਂ ਲਟਕਦੀਆਂ ਰਹਿੰਦੀਆਂ ਹਨ। ਸਫਾਈ ਉਪਕਰਨ ਅਤੇ ਮਸ਼ੀਨਾਂ ਵਿੱਚ ਵਰਤੇ ਜਾਣ ਵਾਲੇ ਕੱਪੜੇ ਅਕਸਰ ਤੇਲਯੁਕਤ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਇੱਥੇ ਸੁੱਟ ਦਿੰਦੇ ਹਨ ਅਤੇ ਉੱਥੇ ਫਿਸਲਣ ਅਤੇ ਅੱਗ ਲੱਗਣ ਵਿੱਚ ਵੀ ਸਹਾਈ ਹੁੰਦੇ ਹਨ।

ਇਸ ਦੇ ਲਈ ਚੰਗੀ ਕੁਆਲਿਟੀ ਦੀਆਂ ਤਾਰਾਂ, ਸਾਜ਼ੋ-ਸਾਮਾਨ, ਵਾਇਰਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਲੋੜ ਹੋਵੇ ਤਾਂ ਟੇਪ ਆਦਿ ਲਗਾਓ, ਫਿਊਜ਼, ਐਮ.ਸੀ.ਬੀ. ਨੂੰ ਸਹੀ ਰੇਟਿੰਗ ਨਾਲ ਲਗਾਇਆ ਜਾਵੇ ਅਤੇ ਤਾਰਾਂ ਦੀ ਡਰੈਸਿੰਗ ਸਹੀ ਹੋਣੀ ਚਾਹੀਦੀ ਹੈ। ਗੰਦੇ ਕੱਪੜੇ ਨੂੰ ਕਿਸੇ ਲੋਹੇ ਦੇ ਡਰੱਮ ਵਿੱਚ ਰੱਖੋ ਤਾਂ ਕਿ ਇਸਨੂੰ ਅੱਗ ਬੁਝਾਉਣ ਵਾਲੇ ਪੈਨਲ ਦੇ ਕੋਲ ਰੱਖੋ। ਕਿਸੇ ਸਥਾਨਕ ਬੇਸਹਾਰਾ ਇਲੈਕਟ੍ਰੀਸ਼ੀਅਨ ਤੋਂ ਕੰਮ ਨਾ ਕਰਵਾਓ। ਬਿਜਲੀ ਨਾਲ ਸਬੰਧਤ ਕਿਸੇ ਵੀ ਸਮੱਸਿਆ ਲਈ, ਕਿਸੇ ਯੋਗ ਵਿਅਕਤੀ ਨਾਲ ਸੰਪਰਕ ਕਰੋ। ਹਰ ਮਸ਼ੀਨ ਦੇ ਪੈਨਲ 'ਤੇ ਮਾਰਕਿੰਗ ਕਰਵਾਓ ਅਤੇ ਇਹ ਵੀ ਲਿਖੋ ਕਿ ਸਪਲਾਈ ਕਿੱਥੋਂ ਆ ਰਹੀ ਹੈ। ਨਾਲ ਹੀ ਐਂਬੂਲੈਂਸ, ਡਾਕਟਰ, ਹਸਪਤਾਲ, ਫਾਇਰ ਐਂਬੂਲੈਂਸ ਦੇ ਨੰਬਰ ਵੀ ਵੱਖ-ਵੱਖ ਥਾਵਾਂ 'ਤੇ ਵੱਡੇ ਅਤੇ ਸਪੱਸ਼ਟ ਤੌਰ 'ਤੇ ਲਿਖੇ ਜਾਣ ਤਾਂ ਜੋ ਮਰੀਜ਼ ਨੂੰ ਤੁਰੰਤ ਮਦਦ ਮਿਲ ਸਕੇ।

ਇਹ ਵੀ ਪੜ੍ਹੋ : Punjab Breaking News Live Updates: ਜ਼ਮੀਨਾਂ ਦੇ ਕਬਜ਼ੇ ਨੂੰ ਲੈ ਕੇ ਬਵਾਲ ਜਾਰੀ! ਮਲੇਰਕੋਟਲਾ 'ਚ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਬੇਸਿੱਟਾ

Trending news