ਮਰਨ ਵਾਲਿਆਂ ਦੇ ਵਿਚ ਜੀਜਾ ਸਾਲੀ ਅਤੇ ਤਿੰਨ ਬੱਚਿਆਂ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ 120 ਦੇ ਕਰੀਬ ਸੀ ਅਤੇ ਬੇਕਾਬੂ ਹੋਣ ਕਰਕੇ ਓਹ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Trending Photos
ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਚੰਡੀਗੜ ਮੁੱਖ ਸੜਕ 'ਤੇ ਫੋਰਟਿਸ ਹਸਪਤਾਲ ਦੇ ਨੇੜੇ ਹੋਏ ਇਕ ਭਿਆਨਕ ਸੜਕ ਹਾਦਸੇ 'ਚ ਤਿੰਨ ਬੱਚਿਆਂ ਸਮੇਤ ਪੰਜ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਕਾਰ ਚਾਲਕ ਰਾਜੇਸ਼ ਕੁਮਾਰ ਉਸ ਦੀ ਪੰਜ ਸਾਲਾ ਕੁੜੀ ਜੈਸਮੀਨ ਅਤੇ ਪ੍ਰਤਾਪ ਨਗਰ ਦੇ ਰਹਿਣ ਵਾਲੇ ਰਾਜੇਸ਼ ਦੀ ਸਾਲੀ ਸੰਜਨਾਂ ਉਸ ਦੀਆਂ ਦੋ ਕੁੜੀਆਂ ਖੁਸ਼ੀ ਅਤੇ ਮਾਹੀ ਸ਼ਾਮਿਲ ਹਨ।
ਮਰਨ ਵਾਲਿਆਂ ਦੇ ਵਿਚ ਜੀਜਾ ਸਾਲੀ ਅਤੇ ਤਿੰਨ ਬੱਚਿਆਂ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ 120 ਦੇ ਕਰੀਬ ਸੀ ਅਤੇ ਬੇਕਾਬੂ ਹੋਣ ਕਰਕੇ ਓਹ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੁੱਢਲੀ ਜਾਂਚ ਚ ਇਹੀ ਪਤਾ ਲੱਗ ਸਕਿਆ ਕਿ ਓਵਰ ਸਪੀਡ ਕਾਰਨ ਬੇਕਾਬੂ ਹੋਈ ਕਾਰ ਹਾਦਸੇ ਦਾ ਕਾਰਨ ਬਣੀ ਹੈ।
ਮ੍ਰਿਤਕ ਸੰਜਨਾ ਦੇ ਪਤੀ ਨੇ ਦੱਸਿਆ ਕਿ ਪਰਿਵਾਰ ਬੀਤੀ ਰਾਤ ਕਿਸੇ ਪ੍ਰੋਗ੍ਰਾਮ ਤੋਂ ਬਾਹਰ ਗਿਆ ਹੋਇਆ ਸੀ ਅਤੇ ਆਉਂਦੇ ਹੋਏ ਚੰਡੀਗੜ੍ਹ ਰੋਡ ਨੇੜੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਉਸਦੀ ਬੇਟੀ ਅਤੇ ਪਤਨੀ ਸ਼ਾਮਿਲ ਹੈ ਜਦੋਂ ਕਿ ਉਸ ਦੇ ਸਾਂਢੂ ਦੀ ਵੀ ਮੌਤ ਹੋ ਗਈ ਹੈ। ਹਾਦਸੇ 'ਚ ਸਾਂਢੂ ਦੀਆਂ ਬੇਟੀਆਂ ਦੀ ਵੀ ਮੌਤ ਹੋ ਗਈ ਜਦੋਂ ਕੇ ਸਾਂਢੂ ਦੀ ਪਤਨੀ ਦੀ ਹਾਲਤ ਗੰਭੀਰ ਹੈ। ਉਸ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ।
WATCH LIVE TV