Fazilka News: ਰੇਲਵੇ ਫਾਟਕ ਦੇ ਨੇੜੇ ਇੱਕ ਚੋਰ ਨੇ ਟ੍ਰੇਨ ਵਿਚੋਂ ਕਿਸੇ ਸਖ਼ਸ਼ ਦਾ ਮੋਬਾਈਲ ਚੋਰੀ ਕਰਕੇ ਚੱਲਦੀ ਰੇਲਗੱਡੀ ਤੋਂ ਛਾਲ ਮਾਰ ਦਿੱਤੀ।
Trending Photos
Fazilka News: ਜਲਾਲਾਬਾਦ ਵਿੱਚ ਰੇਲਵੇ ਫਾਟਕ ਦੇ ਨੇੜੇ ਇੱਕ ਚੋਰ ਨੇ ਟ੍ਰੇਨ ਵਿਚੋਂ ਕਿਸੇ ਸਖ਼ਸ਼ ਦਾ ਮੋਬਾਈਲ ਚੋਰੀ ਕਰਕੇ ਚੱਲਦੀ ਰੇਲਗੱਡੀ ਤੋਂ ਛਾਲ ਮਾਰ ਦਿੱਤੀ ਪਰ ਚੋਰ ਦੀ ਬੁਰੀ ਕਿਸਮਤ ਸੀ ਕਿ ਉਹ ਛਲਾਂਗ ਲਗਾਉਣ ਤੋਂ ਬਾਅਦ ਛੱਪੜ ਵਿੱਚ ਡਿੱਗ ਗਿਆ। ਘਟਨਾ ਸਥਾਨ ਉਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਛੱਪੜ ਵਿੱਚੋਂ ਚੋਰ ਨੂੰ ਬਾਹਰ ਕੱਢ ਕੇ ਉਸ ਦੀ ਚੰਗੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਦੇ ਸਰਪੰਚ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਕਸਰ ਹੀ ਮੋਬਾਈਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੋਕਾਂ ਦੇ ਮੋਬਾਈਲ ਚੋਰੀ ਹੋ ਰਹੇ ਹਨ ਅਤੇ ਸਨੈਚਿੰਗ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੋਰੀ ਦੇ ਇਰਾਦੇ ਨਾਲ ਉਕਤ ਸਖ਼ਸ਼ ਰੇਲਗੱਡੀ ਵਿੱਚ ਚੜ੍ਹ ਗਿਆ।
ਟ੍ਰੇਨ ਚੱਲਣ ਤੋਂ ਬਾਅਦ ਕਿਸੇ ਵਿਅਕਤੀ ਦਾ ਮੋਬਾਈਲ ਚੋਰੀ ਕਰ ਲਿਆ ਅਤੇ ਉਨ੍ਹਾਂ ਦੇ ਪਿੰਡ ਦੇ ਕੋਲ ਚੱਲਦੀ ਟ੍ਰੇਨ ਵਿਚੋਂ ਛਾਲ ਮਾਰ ਦਿੱਤੀ ਪਰ ਜਲਦਬਾਜ਼ੀ ਵਿੱਚ ਲਗਾਈ ਗਈ ਛਾਲ ਦੌਰਾਨ ਚੋਰ ਛੱਪੜ ਵਿੱਚ ਜਾ ਡਿੱਗਿਆ। ਜਿਥੇ ਉਹ ਪਾਣੀ ਅਤੇ ਗੰਦਗੀ ਵਿੱਚ ਫਸ ਗਿਆ। ਹੰਗਾਮਾ ਹੋਣ ਉਤੇ ਸਥਾਨਕ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੇ ਚੋਰ ਦੀ ਮਦਦ ਕਰਕੇ ਉਸ ਨੂੰ ਪਾਣੀ ਵਿੱਚ ਬਾਹਰ ਕੱਢਿਆ ਅਤੇ ਉਸ ਦੀ ਜਮ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸਰਪੰਚ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਦੇ ਅੰਦਰ ਉਨ੍ਹਾਂ ਦੇ ਇਲਾਕੇ ਦੇ ਕਰੀਬ 60-79 ਮੋਬਾਈਲ ਚੋਰੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ : Bikram Majithia Peshi: ਅੱਜ ਵੀ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠਿਆ, ਚਿੱਠੀ ਲਿਖ ਦਿੱਤੀ ਜਾਣਕਾਰੀ
ਹਾਲਾਂਕਿ ਫੜ੍ਹੇ ਗਏ ਮੁਲਜ਼ਮ ਦਾ ਕਹਿਣਾ ਹੈ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਲਤ ਲਈ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਫਿਲਹਾਲ ਸਥਾਨਕ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : One Rank One Pension Case: ਸੁਪਰੀਮ ਕੋਰਟ ਨੇ ਵਨ ਰੈਂਕ ਵਨ ਪੈਨਸ਼ਨ ਨਾਲ ਸਬੰਧਤ ਭੁਗਤਾਨ ਵਿੱਚ ਦੇਰੀ ਲਈ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ