ਚੋਰੀ ਦੀ ਘਟਨਾਵਾਂ ਲਗਾਤਾਰ ਵਧਣ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਫਿਰੋਜ਼ਪੁਰ ਤੋਂ ਇਕ ਅਨੋਖੀ ਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਔਰਤਾਂ ਦੇ ਕੱਪੜੇ ਪਾ ਕੇ ਚੋਰਾਂ ਨੇ ਏਟੀਐਮ ਗੈਸ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ CCTV 'ਚ ਕੈਦ ਹੋ ਗਈ ਹੈ।
Trending Photos
ਰਾਜੇਸ਼ ਕਟਾਰੀਆ/ ਫਿਰੋਜ਼ਪੁਰ: ਪੰਜਾਬ ਵਿਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਗੈਸ ਕਟਰ ਵਰਗੇ ਵੱਡੇ ਔਜ਼ਾਰ ਆਪਣੇ ਨਾਲ ਲੈ ਕੇ ਚੋਰੀ ਕਰਨ ਲਈ ਨੇੜੇ ਦੀਆਂ ਏ.ਟੀ.ਐਮ ਮਸ਼ੀਨਾਂ ਤੱਕ ਪਹੁੰਚ ਜਾਂਦੇ ਹਨ। ਅੱਜ ਜਿਹਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਗੁਰੂਹਰਸਹਾਏ ਦੇ ਗੋਲੂ ਕਾ ਮੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ ਨੂੰ ਚੋਰਾਂ ਨੇ ਪਹਿਲਾਂ ਵੀ ਕਈ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਅੱਜ ਸਵੇਰੇ 2 ਵੱਜ ਕੇ 3 ਵਜੇ ਦੇ ਕਰੀਬ ਇੱਕ ਚੋਰ ਗੈਸ ਕਟਰ ਲੈ ਕੇ ਏ.ਟੀ.ਐਮ ਦੇ ਅੰਦਰ ਦਾਖਲ ਹੋਇਆ ਅਤੇ ਏ.ਟੀ.ਐਮ ਨੂੰ ਕੱਟਣਾ ਸ਼ੁਰੂ ਕਰ ਦਿੱਤਾ।
ਗੈਸ ਕਟਰ ਨਾਲ ਪਰ ਇਹ ਚਲਾਕ ਚੋਰ ਏ.ਟੀ.ਐਮ ਦੇ ਕੈਸ਼ ਤੱਕ ਨਹੀਂ ਪਹੁੰਚ ਸਕਿਆ। ਅੱਜ ਸਵੇਰੇ ਜਦੋਂ ਏ.ਟੀ.ਐਮ ਦਾ ਗਾਰਡ ਪੇਟੀਐਮ 'ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਏ.ਟੀ.ਐਮ ਪੂਰੀ ਤਰ੍ਹਾਂ ਸੜਿਆ ਹੋਇਆ ਸੀ ਅਤੇ ਇਸ ਦੇ ਤਾਲੇ ਵੀ ਟੁੱਟੇ ਹੋਏ ਸਨ। ਇਸ ਤੋਂ ਬਾਅਦ ਸਾਰੀ ਘਟਨਾ ਦੀ ਸੂਚਨਾ ਸੁਰੱਖਿਆ ਗਾਰਡ ਨੂੰ ਦਿੱਤੀ। ਜਦੋ ਅਧਿਕਾਰੀਆਂ ਨੇ ਕੈਸ਼ ਰੀਡ ਚੈੱਕ ਕੀਤਾ ਤਾਂ ਏ.ਟੀ.ਐਮ 'ਚ ਕਰੀਬ 2 ਲੱਖ 11 ਹਜ਼ਾਰ ਦੀ ਨਕਦੀ ਬਚੀ ਸੀ। ਬੈਂਕ ਅਧਿਕਾਰੀਆਂ ਨੇ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਇੱਕ ਤਰਫ਼ਾ ਪਿਆਰ ਦਾ ਖੌਫ਼ਨਾਕ ਅੰਤ; ਨੌਜਵਾਨ ਦਾ ਰਾਜ਼ ਖੁੱਲ੍ਹਣ 'ਤੇ ਕੁੜੀ ਨੂੰ ਉਤਾਰਿਆ ਮੌਤ ਦੇ ਘਾਟ
ਦੱਸਿਆ ਜਾਂਦਾ ਹੈ ਕਿ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਵਿਅਕਤੀ ਏਟੀਐਮ ਚੋਰੀ ਕਰਨ ਆਏ ਸਨ, ਇੱਕ ਏਟੀਐਮ ਦੇ ਅੰਦਰ ਸੀ ਅਤੇ ਦੂਜਾ ਬਾਹਰ ਖੜ੍ਹਾ ਸੀ। ਕਿਹਾ ਜਾ ਰਿਹਾ ਹੈ ਕਿ ਚੋਰ ਨੇ ਆਪਣੀ ਪਛਾਣ ਛੁਪਾਉਣ ਲਈ ਔਰਤਾਂ ਦੇ ਕੱਪੜੇ ਪਾਏ ਹੋਏ ਸਨ।