Lok Sabha Election News: ਟੀਟੂ ਬਾਣੀਆਂ ਇਸ ਵਾਰ ਮੁੜ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ।
Trending Photos
Lok Sabha Election News: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਨਾਮਜ਼ਦਗੀ ਭਰਨ ਦਾ ਸਿਲਸਿਲਾ ਜਾਰੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਆਪਣੀ ਨਾਮਜ਼ਦਗੀ ਦਾਖਲ ਕਰ ਰਹੇ ਹਨ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਬੈਂਡਵਾਜਿਆਂ ਦੇ ਨਾਲ ਆਪਣੀ ਨਾਮਜ਼ਦਗੀ ਦਾਖਲ ਕਰਨ ਸਮਾਜ ਸੇਵੀ ਟੀਟੂ ਬਾਣੀਆਂ ਪਹੁੰਚੇ ਜਿੱਥੇ ਉਨ੍ਹਾਂ ਨੇ ਪੱਟਾਂ ਉਤੇ ਥਾਪੀ ਮਾਰ ਕੇ ਕਿਹਾ ਕਿ ਉਹ ਹੁਣ ਵੈਲੀ ਬਾਣੀਆਂ ਹਨ।
ਇਹ ਵੀ ਪੜ੍ਹੋ : Mullanpur Police Encounter: ਚੰਡੀਗੜ੍ਹ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਦੋ ਮੁਲਜ਼ਮ ਜ਼ਖ਼ਮੀ
ਉਨ੍ਹਾਂ ਨੇ ਵਿਰੋਧੀਆਂ ਉਤੇ ਵੀ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਲੀਡਰ ਗਨਮੈਨ ਲੈ ਕੇ ਮੋਟੀਆਂ ਤਨਖਾਹਾਂ ਲੈਂਦੇ ਹਨ ਪਰ ਕੰਮ ਨਹੀਂ ਕਰਦੇ। ਉਹ ਮਕਸਦ ਲੈ ਕੇ ਚੱਲੇ ਹਨ ਕਿ ਲੋਕਾਂ ਦੇ ਕੰਮ ਕਰਨਗੇ।
ਕਾਬਿਲੇਗੌਰ ਹੈ ਕਿ ਲੋਕ ਮੁੱਦਿਆਂ ਨੂੰ ਉਠਾਉਣ ਵਾਲਾ ਟੀਟੂ ਬਾਣੀਆ ਦੋ ਵਾਰ ਪਹਿਲਾਂ ਵੀ 2014 ਤੇ 2019 ਵਿਚ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾਈ ਕਰ ਚੁੱਕਾ ਹੈ ਤੇ ਤੀਜੀ ਵਾਰ ਫਿਰ ਚੋਣ ਮੈਦਾਨ ਵਿੱਚ ਕੁੱਦ ਰਿਹਾ ਹੈ। ਇਸ ਨੇ 2019 ਵਿੱਚ ਵਿਧਾਨ ਸਭਾ ਹਲਕਾ ਦਾਖਾ ਤੋਂ ਵੀ ਚੋਣ ਲੜੀ ਸੀ। ਟੀਟੂ ਬਾਣੀਆਂ ਇਸ ਤੋਂ ਪਹਿਲਾਂ ਵੀ ਚੋਣ ਲੜ ਚੁੱਕਾ ਹੈ।
ਟੀਟੂ ਬਾਣੀਆਂ ਨੂੰ 2019 ਲੋਕ ਸਭਾ ਚੋਣਾਂ ਦੇ ਵਿੱਚ 2700 ਵੋਟਾਂ ਪਈਆਂ ਸਨ। ਉਸ ਦੀ ਜਮਾਨਤ ਜ਼ਬਤ ਹੋ ਗਈ ਸੀ, ਪਰ ਇਸ ਦੇ ਬਾਵਜੂਦ ਉਹ ਚੋਣ ਮੈਦਾਨ ਦੇ ਵਿੱਚ ਹੈ। ਭਾਵੇਂ ਕਿ ਇਸ ਦੀ ਤਿੰਨ ਵਾਰ ਜ਼ਮਾਨਤ ਜ਼ਬਤ ਹੋ ਚੁੱਕੀ ਹੈ ਪਰ ਇਸਦਾ ਚੋਣ ਲੜਨ ਦਾ ਜਜ਼ਬਾ ਅੱਜ ਵੀ ਬਰਕਰਾਰ ਹੈ ਤੇ ਹੁਣ 2024 ਵਿੱਚ ਮੁੜ ਆਪਣੀ ਕਿਸਮਤ ਅਜ਼ਮਾਈ ਕਰ ਰਿਹਾ ਹੈ। ਟੀਟੂ ਬਾਣੀਏ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਸੱਤਾ ਦਾ ਰਾਜ ਭਾਗ ਭੋਗ ਚੁੱਕੇ ਜੁਮਲਾਬਾਜ਼ਾਂ ਤੋਂ ਹਟ ਕੇ ਆਪਣੀ ਜ਼ਮੀਰ ਦੀ ਆਵਾਜ਼ ਨਾਲ ਵੋਟਾਂ ਪਾਉਣ ਦਾ ਸੁਨੇਹਾ ਵੀ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਉਹ ਮੁੱਦਿਆਂ ਦੀ ਬਰਾਤ ਲੈਕੇ ਆਏ ਹਨ। ਟੀਟੂ ਬਾਣੀਆਂ ਇੱਕ ਹਾਸਰਸ ਕਲਾਕਾਰ ਹੈ, ਜੋ ਕਿ ਆਪਣੇ ਅੰਦਾਜ਼ ਵਿੱਚ ਸਮਾਜ ਦੇ ਮੁੱਦਿਆਂ ਨੂੰ ਉਠਾਉਂਦਾ ਹੈ ਅਤੇ ਅਕਸਰ ਹੀ ਬਾਕੀ ਪਾਰਟੀਆਂ ਦੇ ਸਿਆਸੀ ਲੀਡਰ ਉਸ ਦੇ ਨਿਸ਼ਾਨੇ ਉੱਤੇ ਸਾਧਦੇ ਰਹਿੰਦਾ ਹੈ।
ਇਹ ਵੀ ਪੜ੍ਹੋ : Khanna News: ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ਸੁਧੀਰ ਜੋਸ਼ੀ ਖਿਲਾਫ਼ ਮਾਮਲਾ ਦਰਜ