Garhshankar Accident News: ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਟਰੈਕਟਰ ਚਾਲਕ ਦੀ ਮੌਤ
Advertisement

Garhshankar Accident News: ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਟਰੈਕਟਰ ਚਾਲਕ ਦੀ ਮੌਤ

Garhshankar Accident News: ਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਪਦਰਾਣਾ ਨਜ਼ਦੀਕ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ।

Garhshankar Accident News: ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟਣ ਕਾਰਨ ਟਰੈਕਟਰ ਚਾਲਕ ਦੀ ਮੌਤ

Garhshankar Accident News: ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਪਦਰਾਣਾ ਨਜ਼ਦੀਕ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਹਾਇਕ ਗੰਭੀਰ ਜ਼ਖਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਖਿੜਕੀ ਵਾਲਾ ਤੋਂ ਤੂੜੀ ਨਾਲ ਭਰੀ ਇੱਕ ਓਵਰਲੋਡਿਡ ਟਰੈਕਟਰ ਟਰਾਲੀ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਨੂੰ ਆ ਰਹੀ ਸੀ। ਜਦੋਂ ਉਕਤ ਟਰੈਕਟਰ ਟਰਾਲੀ ਅੱਡਾ ਸਤਨੌਰ ਲੰਘ ਕੇ ਪਿੰਡ ਪਦਰਾਣਾ ਨਜ਼ਦੀਕ ਪਹੁੰਚੀ ਤਾਂ ਅਚਾਨਕ ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਉਕਤ ਵਾਹਨ ਸੜਕ ਤੋਂ ਇੱਕ ਪਾਸੇ ਖਤਾਨਾਂ ਵੱਲ ਨੂੰ ਲੁੜਕ ਗਿਆ। ਜਿਸ ਨਾਲ ਟਰੈਕਟਰ ਚਾਲਕ ਟਰੈਕਟਰ ਤੇ ਟਰਾਲੀ ਵਿਚਕਾਰ ਫਸ ਗਿਆ ਜਿਸ ਦੀ ਕਿ ਮੌਕੇ ਉੱਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : Ferozepur News: ਪੁਲਿਸ ਤੇ ਆਬਕਾਰੀ ਦੀ ਟੀਮ ਨੇ ਸਤਲੁਜ ਦਰਿਆ ਵਿਚੋਂ 32000 ਹਜ਼ਾਰ ਲੀਟਰ ਕੱਚੀ ਸ਼ਰਾਬ ਕੀਤੀ ਬਰਾਮਦ

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਜੋਂ ਹੋਈ ਹੈ। ਸੜਕ ਹਾਦਸੇ ਵਿੱਚ ਟਰੈਕਟਰ ਤੇ ਸਵਾਰ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਤੋਂ ਡਾਕਟਰਾਂ ਨੇ ਰੈਫਰ ਕਰ ਦਿੱਤਾ ਹੈ। ਇਸ ਸਬੰਧੀ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਹਾਦਸੇ ਸਬੰਧੀ ਅਗਲੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : Holi Celebrate News: ਹੋਲੀ ਖੇਡਦੇ ਸਮੇਂ ਛੋਟੇ ਬੱਚਿਆਂ ਦਾ ਰੱਖੋ ਖਾਸ ਧਿਆਨ; ਨਹੀਂ ਤਾਂ ਅੱਖਾਂ ਤੇ ਚਮੜੀ ਦਾ ਹੋ ਸਕਦਾ ਨੁਕਸਾਨ

 

Trending news