ਦਰਦਨਾਕ ਹਾਦਸਾ: ਸਟਰੀਟ ਲਾਈਟ ਦੇ ਖੰਭੇ ਤੋਂ ਲੱਗਿਆ ਨੌਜਵਾਨ ਨੂੰ ਕਰੰਟ, ਹੋਈ ਮੌਤ
Advertisement
Article Detail0/zeephh/zeephh1378148

ਦਰਦਨਾਕ ਹਾਦਸਾ: ਸਟਰੀਟ ਲਾਈਟ ਦੇ ਖੰਭੇ ਤੋਂ ਲੱਗਿਆ ਨੌਜਵਾਨ ਨੂੰ ਕਰੰਟ, ਹੋਈ ਮੌਤ

ਜਲੰਧਰ ਸ਼ਹਿਰ ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਸੜਕ ਪਾਰ ਕਰਨ ਲਈ ਵਿਚਕਾਰ ਲੱਗੀ ਰੇਲਿੰਗ ਪਾਰ ਕਰ ਰਿਹਾ ਸੀ ਜਿਸ ਦੌਰਾਨ ਸਟਰੀਟ ਲਾਈਟ ਦੇ ਖੰਭੇ ਵਿੱਚ ਕਰੰਟ ਹੋਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। 

 

ਦਰਦਨਾਕ ਹਾਦਸਾ: ਸਟਰੀਟ ਲਾਈਟ ਦੇ ਖੰਭੇ ਤੋਂ ਲੱਗਿਆ ਨੌਜਵਾਨ ਨੂੰ ਕਰੰਟ, ਹੋਈ ਮੌਤ

ਚੰਡੀਗੜ੍ਹ- ਜਲੰਧਰ ਸ਼ਹਿਰ ਵਿੱਚ ਦਰਦਨਾਕ ਹਾਦਸਾ ਵਾਪਰਨ ਨਾਲ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਨੌਜਵਾਨ ਸੜਕ ਦੇ ਵਿਚਕਾਰ ਲੱਗੀ ਰੇਲਿੰਗ ਨੂੰ ਪਾਰ ਕਰ ਰਿਹਾ ਸੀ ਇਸ ਦੌਰਾਨ ਸਟਰੀਟ ਲਾਈਟ ਦੇ ਖੰਭੇ ਤੋਂ ਬਿਜਲੀ ਦਾ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਦੱਸਦੇਈਏ ਕਿ ਇਹ ਨੌਜਵਾਨ ਹਸਪਤਾਲ ਨੇੜੇ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਢਾਬਾ ਚਲਾਉਂਦਾ ਸੀ ਤੇ ਕੁਝ ਸਮਾਨ ਲਈ ਸ਼ਹਿਰ ਦੇ ਬੀਐਮਸੀ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ ਨੂੰ ਜਾਣ ਵਾਲੀ ਇੱਕ ਪਾਸੇ ਵਾਲੀ ਸੜਕ ਦੇ ਵਿਚਕਾਰ ਲੱਗੀ ਰੇਲਿੰਗ ਨੂੰ ਪਾਰ ਕਰ ਰਿਹਾ ਸੀ। ਇਸ ਦੌਰਾਨ ਜਦੋਂ ਨੌਜਵਾਨ ਸਟਰੀਟ ਲਾਈਟ ਦੇ ਖੰਭੇ ਨੂੰ ਹੱਥ ਲਗਾਉਂਦਾ ਹੈ ਤਾਂ ਉਸ ਵਿੱਚ ਕਰੰਟ ਹੋਣ ਕਾਰਨ ਨਾਲ ਹੀ ਚਿੰਬੜ ਜਾਂਦਾ ਹੈ। ਉਸ ਦੀਆਂ ਚੀਕਾਂ ਸੁਣ ਕੇ ਸਾਹਮਣੇ ਬੈਠਾ ਉਸ ਦਾ ਪਿਤਾ ਉਸ ਨੂੰ ਛੁਡਵਾਉਣ ਲਈ ਪਹੁੰਚਦਾ ਹੈ ਜਿਸ ਨੂੰ ਵੀ ਕਰੰਟ ਦਾ ਝਟਕਾ ਲੱਗਦਾ ਹੈ। ਫਿਰ ਇਕੱਠੇ ਹੋਏ ਲੋਕਾਂ ਵੱਲੋਂ ਟੀ-ਸ਼ਰਟ ਪਾ ਕੇ ਨੌਜਵਾਨ ਨੂੰ ਖੰਭੇ ਨਾਲੋ ਖਿਚਿਆ ਜਾਂਦਾ ਹੈ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਜਾਂਦਾ ਹੈ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। 

ਮ੍ਰਿਤਕ ਦੀ ਪਹਿਚਾਣ ਵਿਜੇ ਸ਼ਰਮਾ ਵਜੋਂ ਹੋਈ ਹੈ। ਜੋ ਕਿ ਗੁਰੂ ਨਾਨਕ ਮਿਸ਼ਨ ਚੌਕ ਵਿੱਚ ਢਾਬਾ ਚਲਾਉਂਦਾ ਸੀ। ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਪੁਲਿਸ ਵੀ ਪਹੁੰਚੀ। ਪੁਲਿਸ ਨੇ ਲੋਕਾਂ ਦੇ ਬਿਆਨ ਦਰਜ ਕਰਕੇ ਨਗਰ ਕੌਂਸਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 

ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦੇ ਰਹੇ। ਪਰਿਵਾਰ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਜਦੋਂ ਨਗਰ ਨਿਗਮ ਦੇ ਅਧਿਕਾਰੀ ਨੂੰ ਖੰਭੇ ਵਿੱਚੋਂ ਕਰੰਟ ਆਉਣ ਬਾਰੇ ਕਿਹਾ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਖੰਭੇ ਵਿੱਚ ਕਰੰਟ ਕਿਵੇ ਆਇਆ। 

WATCH LIVE TV

 

Trending news