Twitter India Layoffs: ਐਲੋਨ ਮਸਕ ਨੇ ਇੱਕ ਹਫ਼ਤੇ 'ਚ ਮਚਾਇਆ ਹੜਕੰਪ, ਭਾਰਤ 'ਚ ਵੀ ਹੋਇਆ ਅਸਰ
Advertisement
Article Detail0/zeephh/zeephh1426103

Twitter India Layoffs: ਐਲੋਨ ਮਸਕ ਨੇ ਇੱਕ ਹਫ਼ਤੇ 'ਚ ਮਚਾਇਆ ਹੜਕੰਪ, ਭਾਰਤ 'ਚ ਵੀ ਹੋਇਆ ਅਸਰ

Elon Musk and Twitter India Layoffs news: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ ਤੇ ਟਵਿੱਟਰ  ਦੇ ਸੀਈਓ ਬਣਨ ਤੋਂ ਬਾਅਦ ਉਨ੍ਹਾਂ ਨੇ ਕਈ ਬਦਲਾਅ ਕੀਤੇ ਹਨ।  

 

Twitter India Layoffs: ਐਲੋਨ ਮਸਕ ਨੇ ਇੱਕ ਹਫ਼ਤੇ 'ਚ ਮਚਾਇਆ ਹੜਕੰਪ, ਭਾਰਤ 'ਚ ਵੀ ਹੋਇਆ ਅਸਰ

Elon Musk and Twitter India Layoffs news: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਹਾਲ ਹੀ ਵਿੱਚ ਭਾਰੀ ਚਰਚਾ ਦਾ ਵਿਸ਼ੇ ਬਣੇ ਜਦੋਂ ਉਹ ਟਵਿੱਟਰ ਦੇ ਨਵੇਂ ਬੌਸ ਬਣੇ। ਪਹਿਲਾਂ ਉਨ੍ਹਾਂ ਨੇ ਟਵਿੱਟਰ ਖਰੀਦਿਆ ਤੇ ਬਾਅਦ ਵਿੱਚ ਇਸਦੇ ਇਕਲੌਤੇ ਨਿਰਦੇਸ਼ਕ ਵੀ ਬਣੇ। ਟਵਿੱਟਰ 'ਚ ਐਲੋਨ ਮਸਕ ਦੇ ਆਉਣ ਤੋਂ ਤੁਰੰਤ ਬਾਅਦ ਸਭ ਕੁਝ ਬਦਲ ਗਿਆ। 

ਦੱਸ ਦਈਏ ਕਿ ਐਲੋਨ ਮਸਕ ਟਵਿੱਟਰ ਦੇ ਪ੍ਰਬੰਧਕਾਂ ਤੋਂ ਕਾਫੀ ਨਾਰਾਜ਼ ਸਨ ਤੇ ਉਹ ਕਈ ਵਾਰ ਇਸ ਗੱਲ ਨੂੰ ਜਨਤਕ ਤੌਰ 'ਤੇ ਵੀ ਕਹਿ ਚੁੱਕੇ ਹਨ। ਹੁਣ ਪਿਛਲੇ ਇੱਕ ਹਫ਼ਤੇ ਵਿੱਚ ਐਲੋਨ ਮਸਕ ਨੇ ਹੜਕੰਪ ਮਚਾਇਆ ਹੋਇਆ ਹੈ। ਐਲੋਨ ਮਸਕ ਵੱਲੋਂ ਟਵਿੱਟਰ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ।  ਇਨ੍ਹਾਂ ਬਦਲਾਵਾਂ ਵਿੱਚੋ ਐਲੋਨ ਤਕਨੀਕੀ ਵਿਭਾਗ ਵਿੱਚ ਪੂਰੀ ਤਰ੍ਹਾਂ ਬਦਲਾਅ ਕਰਨ ਦੀ ਤਿਆਰੀ 'ਚ ਹਨ। 

Elon Musk News: ਪਰਾਗ ਅਗਰਵਾਲ ਸਣੇ ਸੀਨੀਅਰ ਅਧਿਕਾਰਿਆਂ ਨੂੰ ਕਿਹਾ 'ਬਾਏ-ਬਾਏ'

ਟਵਿੱਟਰ ਦਾ ਬੌਸ ਬਣਨ ਤੋਂ ਬਾਅਦ ਐਲੋਨ ਮਸਕ ਨੇ ਸਭ ਤੋਂ ਪਹਿਲਾਂ ਭਾਰਤੀ ਮੂਲ ਦੇ ਸੀਈਓ ਪਰਾਗ ਅਗਰਵਾਲ ਸਣੇ ਸੀਨੀਅਰ ਅਧਿਕਾਰਿਆਂ ਨੂੰ ਹਟਾ ਦਿੱਤਾ। ਕਿਹਾ ਜਾਂਦਾ ਹੈ ਕਿ ਐਲੋਨ ਦਾ ਪਰਾਗ ਨਾਲ ਰਿਸ਼ਤਾ ਕਾਫ਼ੀ ਖਰਾਬ ਸੀ।  ਪਰਾਗ ਅਤੇ ਉੱਚ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਮਸਕ ਵੱਲੋਂ ਕੰਪਨੀ ਦੇ ਨਿਰਦੇਸ਼ਕ ਮੰਡਲ ਨੂੰ ਵੀ ਬਾਹਰ ਕਰ ਦਿੱਤਾ ਗਿਆ।  ਇਸ ਦੇ ਬਾਅਦ ਐਲੋਨ ਮਸਕ ਖੁਦ ਟਵਿੱਟਰ ਦੇ ਨਵੇਂ ਸੀਈਓ ਬਣ ਗਏ।

Twitter India Layoffs: ਐਲੋਨ ਮਸਕ ਦੀ ਐਂਟਰੀ ਨਾਲ ਭਾਰਤ 'ਚ ਵੀ ਹੋਇਆ ਅਸਰ

ਐਲੋਨ ਮਸਕ ਦੀ ਟਵਿੱਟਰ 'ਚ ਐਂਟਰੀ ਤੋਂ ਬਾਅਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਚੋਟੀ ਦੀ ਮੈਨੇਜਮੈਂਟ ਤੋਂ ਇਲਾਵਾ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਮਸਕ ਨੇ ਕੰਪਨੀ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਿਪੋਰਟਾਂ ਦਾ ਕਹਿਣਾ ਹੈ ਕਿ ਟਵਿੱਟਰ ਨੇ ਵੀ ਭਾਰਤੀ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। 

ਬਿਕ ਰਹੇ ਨੇ ਟਵਿੱਟਰ ਦੇ ਬਲੂ ਟਿੱਕ 

ਪਹਿਲਾਂ ਟਵਿੱਟਰ 'ਤੇ ਬਲੂ ਟਿੱਕ ਲੈਣਾ ਬਹੁਤ ਔਖਾ ਸੀ ਪਰ ਹੁਣ ਇਹ ਬਿਕ ਰਹੇ ਨੇ। ਮਸਕ ਵੱਲੋਂ ਕਿਹਾ ਗਿਆ ਹੈ ਕਿ ਪਲੇਟਫਾਰਮ ਦੀ ਪ੍ਰੀਮੀਅਮ ਸੇਵਾ ਟਵਿੱਟਰ ਬਲੂ ਲਈ $8 ਪ੍ਰਤੀ ਮਹੀਨਾ ਦੇਣਾ ਪਏਗਾ। ਉਨ੍ਹਾਂ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ "ਟਵਿੱਟਰ 'ਤੇ ਮੌਜੂਦਾ ਸਿਸਟਮ ਬਕਵਾਸ ਹੈ, ਬਲੂ ਟਿੱਕ ਲਈ $8/ਮਹੀਨਾ।"

Trending news