U19 Women's T20 World Cup 2023: ਭਾਰਤ ਦੀਆਂ ਕੁੜੀਆਂ ਨੇ ਰਚਿਆ ਇਤਿਹਾਸ, ਜਿੱਤਿਆ ਪਹਿਲਾ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ
topStories0hindi1549358

U19 Women's T20 World Cup 2023: ਭਾਰਤ ਦੀਆਂ ਕੁੜੀਆਂ ਨੇ ਰਚਿਆ ਇਤਿਹਾਸ, ਜਿੱਤਿਆ ਪਹਿਲਾ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ

ਭਾਰਤ ਦੀ ਇਸ U19 ਮਹਿਲਾ ਟੀਮ ਨੇ ਉਹ ਕਰ ਦਿਖਾਇਆ ਹੈ ਜਿਸਦੀ ਅੱਜ ਤੱਕ ਹਰ ਕੋਈ ਮਹਿਜ਼ ਕਲਪਨਾ ਕਰ ਰਿਹਾ ਸੀ।

U19 Women's T20 World Cup 2023: ਭਾਰਤ ਦੀਆਂ ਕੁੜੀਆਂ ਨੇ ਰਚਿਆ ਇਤਿਹਾਸ, ਜਿੱਤਿਆ ਪਹਿਲਾ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ

U19 Women's T20 World Cup 2023 Final, India vs England: ਭਾਰਤ ਦੀਆਂ ਕੁੜੀਆਂ ਨੇ ਇੰਗਲੈਂਡ ਨੂੰ ਹਰਾ ਕੇ ਇਤਿਹਾਸ ਰਚਦਿਆਂ ਪਹਿਲਾ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਐਤਵਾਰ ਨੂੰ ਆਈਸੀਸੀ U-19 ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਨੂੰ ਮਹਿਜ਼ 68 ਦੌੜਾਂ ’ਤੇ ਹੀ ਆਊਟ ਕਰ ਦਿੱਤਾ।  ਇਸ ਦੌਰਾਨ ਭਾਰਤੀ ਕੁੜੀਆਂ ਨੇ ਮਹਿਜ਼ 14 ਓਵਰਾਂ ਵਿਛੀ ਇਸ ਮੈਚ ਨੂੰ ਖਤਮ ਕਰ ਦਿੱਤਾ।  

ਇਸ ਪਹਿਲੀ ਵਾਰ ਹੈ ਕਿ ਭਾਰਤ ਦੀਆਂ ਕੁੜੀਆਂ ਨੇ ਮਹਿਲਾ U19 T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ।  ਇਸ ਤੋਂ ਪਹਿਲਾਂ ਮਹਿਲਾ ਭਾਰਤੀ ਕ੍ਰਿਕਟ ਟੀਮ 2005 ਅਤੇ 2017 ਦੇ ਮਹਿਲਾ ਵਿਸ਼ਵ ਕੱਪ ਅਤੇ ਮਹਿਲਾ ਟੀ-20 ਵਿਸ਼ਵ ਕੱਪ 2020 'ਚ ਉਪ ਜੇਤੂ ਰਹੀ ਸੀ।

ਭਾਰਤ ਦੀ ਇਸ U19 ਮਹਿਲਾ ਟੀਮ ਨੇ ਉਹ ਕਰ ਦਿਖਾਇਆ ਹੈ ਜਿਸਦੀ ਅੱਜ ਤੱਕ ਹਰ ਕੋਈ ਮਹਿਜ਼ ਕਲਪਨਾ ਕਰ ਰਿਹਾ ਸੀ। ਇਸਦੇ ਨਾਲ ਹੀ ਭਾਰਤ ਦੇ ਮਹਿਲਾ ਕ੍ਰਿਕਟ ਦਾ ICC ਟਰਾਫੀ ਦਾ ਸੋਕਾ ਖਤਮ ਹੋ ਗਿਆ ਹੈ।  

U19 Women's T20 World Cup 2023 Final, India vs England:

ਇਸ ਦੌਰਾਨ Titas Sadhu ਨੂੰ ਪਲੇਅਰ ਆਫ ਦ ਮੈਚ ਬਣਾਇਆ ਗਿਆ। ਦੱਸ ਦਈਏ ਕਿ Titas Sadhu ਨੇ ਆਪਣੇ 4 ਓਵਰਾਂ 'ਚ ਮਹਿਜ਼ 6 ਰਨ ਦਿੰਦਿਆਂ 2 ਵਿਕਟਾਂ ਹਾਸਿਲ ਕੀਤੀਆਂ। Titas ਤੋਂ ਇਲਾਵਾ Archana Devi ਅਤੇ Parshavi Chopra ਨੇ ਵੀ 2-2 ਵਿਕਟਾਂ ਹਾਸਿਲ ਕੀਤੀਆਂ।  ਲਿਹਾਜ਼ਾ ਗੇਂਦਬਾਜ਼ਾਂ ਦੀਆਂ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਮੈਚ ਆਪਣੇ ਨਾਲ ਕੀਤਾ।  

ਭਾਰਤੀ ਮਹਿਲਾ ਟੀਮ ਨੂੰ ਵਧਾਈਆਂ ਦਿੰਦਿਆਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਕਿ "U19 T20 World Cup ਜਿੱਤਣ ਲਈ ਭਾਰਤ ਦੀ U19 ਟੀਮ ਨੂੰ ਵਧਾਈਆਂ। ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ ਕਿਉਂਕਿ ਸਾਡੇ ਨੌਜਵਾਨ ਕ੍ਰਿਕਟਰਾਂ ਨੇ ਦੇਸ਼ ਦਾ ਮਾਣ ਵਧਾਇਆ ਹੈ।" 

ਇਹ ਵੀ ਪੜ੍ਹੋ: ਮਹਿਜ਼ 2 ਘੰਟਿਆਂ 'ਚ ਦਿੱਲੀ ਤੋਂ ਚੰਡੀਗੜ੍ਹ, 6 ਘੰਟਿਆਂ 'ਚ ਦਿੱਲੀ ਤੋਂ ਕਟੜਾ, ਜਾਣੋ NHAI ਦਾ ਵਿਸ਼ੇਸ਼ ਰੂਟ ਪਲਾਨ

ਉਨ੍ਹਾਂ ਇਹ ਵੀ ਕਿਹਾ ਕਿ "ਭਾਰਤ ਵਿੱਚ ਮਹਿਲਾ ਕ੍ਰਿਕਟ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਵਿਸ਼ਵ ਕੱਪ ਦੀ ਜਿੱਤ ਨੇ ਮਹਿਲਾ ਕ੍ਰਿਕਟ ਦੇ ਕੱਦ ਨੂੰ ਕਈ ਦਰਜੇ ਉੱਚਾ ਕਰ ਦਿੱਤਾ ਹੈ। ਮੈਨੂੰ ਪੂਰੀ ਟੀਮ ਅਤੇ ਸਹਿਯੋਗੀ ਸਟਾਫ਼ ਲਈ ਇਨਾਮੀ ਰਾਸ਼ੀ ਵਜੋਂ INR 5 ਕਰੋੜ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।"

ਇਹ ਵੀ ਪੜ੍ਹੋ: ਵਿਧਾਨ ਸਭਾ ਵਲੋਂ 80 ਤੋਂ ਵੱਧ ਸਾਬਕਾ ਵਿਧਾਇਕਾ ਨੂੰ ‘MLA Stciker’ ਵਾਪਸ ਕਰਨ ਦੇ ਨਿਰਦੇਸ਼

Trending news