ਬੇਕਾਬੂ ਜ਼ੁਬਾਨ ਨੇ ਕੰਗਨਾ ਨੂੰ ਫਸਾਇਆ- ਬਠਿੰਡਾ ਦੀ ਅਦਾਲਤ ਵੱਲੋਂ ਸੰਮਨ ਜਾਰੀ
Advertisement
Article Detail0/zeephh/zeephh1106043

ਬੇਕਾਬੂ ਜ਼ੁਬਾਨ ਨੇ ਕੰਗਨਾ ਨੂੰ ਫਸਾਇਆ- ਬਠਿੰਡਾ ਦੀ ਅਦਾਲਤ ਵੱਲੋਂ ਸੰਮਨ ਜਾਰੀ

 ਬਠਿੰਡਾ ਦੀ ਇਕ ਅਦਾਲਤ ਵੱਲੋਂ ਕੰਗਨਾ ਨੂੰ 19 ਅਪ੍ਰੈਲ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ। ਦਰਅਸਲ ਇਹ ਸੰਮਨ ਕਿਸਾਨੀ ਅੰਦੋਲਨ ਦੌਰਾਨ ਕੀਤੀ ਗਈ ਟਿੱਪਣੀ ਲਈ ਭੇਜੇ ਗਏ। 

ਬੇਕਾਬੂ ਜ਼ੁਬਾਨ ਨੇ ਕੰਗਨਾ ਨੂੰ ਫਸਾਇਆ- ਬਠਿੰਡਾ ਦੀ ਅਦਾਲਤ ਵੱਲੋਂ ਸੰਮਨ ਜਾਰੀ

ਚੰਡੀਗੜ: ਆਪਣੀ  ਬੇਕਾਬੂ ਜ਼ੁਬਾਨ ਕਾਰਨ ਮੁਸ਼ਕਿਲਾਂ ਵਿਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਵੱਧਣ ਜਾ ਰਹੀਆਂ ਹਨ। ਬਠਿੰਡਾ ਦੀ ਇਕ ਅਦਾਲਤ ਵੱਲੋਂ ਕੰਗਨਾ ਨੂੰ 19 ਅਪ੍ਰੈਲ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਗਏ। ਦਰਅਸਲ ਇਹ ਸੰਮਨ ਕਿਸਾਨੀ ਅੰਦੋਲਨ ਦੌਰਾਨ ਕੀਤੀ ਗਈ ਟਿੱਪਣੀ ਲਈ ਭੇਜੇ ਗਏ। ਇਸ ਵਿਚ ਕੰਗਨਾ ਨੇ ਬਜ਼ੁਰਗ ਔਰਤ ਮਹਿੰਦਰ ਕੌਰ ਲਈ ਟਵੀਟ ਕਰਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਵਿਚ ਕਿਹਾ ਸੀ ਕਿ ਇਹਨਾਂ ਔਰਤਾਂ ਨੂੰ 100-100 ਰੁਪਏ ਦਿਹਾੜੀ ਦੇ ਕੇ ਬੁਲਾਇਆ ਗਿਆ ਹੈ। ਜਿਸਤੋਂ ਬਾਅਦ ਮਾਤਾ ਮਹਿੰਦਰ ਕੌਰ ਨੇ ਕੰਗਨਾ ਖ਼ਿਲਾਫ਼ ਮਾਨਹਾਣੀ ਦਾ ਕੇਸ ਦਰਜ ਕਰਵਾਇਆ ਸੀ।

 

ਜਨਵਰੀ 2021 ਵਿਚ ਦਰਜ ਕਰਵਾਇਆ ਸੀ ਕੇਸ

ਮਾਤਾ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਕੇਸ ਦਾਇਰ ਕੀਤਾ ਸੀ। ਜਿਸਦੀ ਸੁਣਵਾਈ 13 ਮਹੀਨੇ ਤੋਂ ਚੱਲ ਰਹੀ ਸੀ ਅਤੇ ਆਖਿਰਕਾਰ 13 ਮਹੀਨੇ ਬਾਅਦ ਅਦਾਲਤ ਵੱਲੋਂ ਕੰਗਨਾ ਨੂੰ ਸੰਮਨ ਭੇਜੇ ਗਏ ਅਤੇ 19 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।

 

ਕਿਸਾਨੀ ਅੰਦੋਲਨ ਦੌਰਾਨ ਕੰਗਨਾ ਨੇ ਦਿੱਤੇ ਕਈ ਬਿਆਨ

ਜਦੋਂ ਕਿਸਾਨੀ ਅੰਦੋਲ ਚਰਮ ਸੀਮਾ 'ਤੇ ਸੀ ਤਾਂ ਉਸ ਵੇਲੇ ਕੰਗਨਾ ਹਰ ਰੋਜ਼ ਆਪਣੇ ਟਵੀਟਰ ਅਕਾਊਂਟ 'ਤੇ ਕਈ ਬਿਆਨ ਦਿੱਤੇ ਜਿਹਨਾਂ ਕਾਰਨ ਕੰਗਨਾ ਨੂੰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।ਕੰਗਨਾ ਨੇ ਕਈ ਵਾਰ ਕਿਸਾਨਾਂ ਨੂੰ ਅੱਤਵਾਦੀ ਤੱਕ ਆਖ ਕੇ ਸੰਬੋਧਨ ਕੀਤਾ।ਮਾਤਾ ਮਹਿੰਦਰ ਕੌਰ ਵੀ ਉਹਨਾਂ ਵਿਚੋਂ ਇਕ ਸੀ ਜਿਸਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਕੰਗਨਾ ਨੇ ਉਹਨਾਂ ਨੂੰ ਸ਼ਾਹੀਨ ਬਾਗ ਦੀ ਬਿਲਕਿਸ ਬਾਨੋ ਦੱਸਿਆ ਸੀ ਅਤੇ ਕਿਹਾ ਸੀ ਕਿ ਇਹਨਾਂ ਨੂੰ 100-100 ਰੁਪਏ ਦੀ ਦਿਹਾੜੀ ਦੇ ਕੇ ਬੁਲਾਇਆ ਗਿਆ।ਇਸ  ਬਿਆਨ ਤੋਂ ਬਾਅਦ ਮਾਤਾ ਮਹਿੰਦਰ ਕੌਰ ਨੇ ਕੰਗਨਾ ਨੂੰ ਮੋੜਵਾਂ ਜਵਾਬ ਦਿੱਤਾ ਸੀ।ਮਾਤਾ ਮਹਿੰਦਰ ਕੌਰ ਨੇ ਮਾਨਹਾਣੀ ਦਾ ਮੁਕੱਦਮਾ ਦਾਇਰ ਕਰਕੇ ਕਿਹਾ ਸੀ ਕਿ ਕੰਗਨਾ ਦੇ ਇਸ ਬਿਆਨ ਨਾਲ ਉਹਨਾਂ ਦੀ ਸਮਾਜ ਵਿਚ ਛਵੀ ਖਰਾਬ ਹੋਈ ਹੈ।

 

WATCH LIVE TV 

 

Trending news