ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ NCB ਨੇ 30 ਹਜ਼ਾਰ ਕਿਲੋਗ੍ਰਾਮ ਡਰੱਗਜ਼ ਕੀਤਾ ਨਸ਼ਟ
Advertisement
Article Detail0/zeephh/zeephh1280877

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ NCB ਨੇ 30 ਹਜ਼ਾਰ ਕਿਲੋਗ੍ਰਾਮ ਡਰੱਗਜ਼ ਕੀਤਾ ਨਸ਼ਟ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਵਾਰ ਨੂੰ ਨਸ਼ੀਲੀ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ’ਤੇ ਨਾਰਕੋਟਿਕਸ ਨਿਯੰਤਰਣ ਬਿਓਰੋ (Narcrotics Control Bureau) ਦੇ ਸੰਮੇਲਨ ’ਚ ਹਿੱਸਾ ਲਿਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ NCB ਨੇ 30 ਹਜ਼ਾਰ ਕਿਲੋਗ੍ਰਾਮ ਡਰੱਗਜ਼ ਕੀਤਾ ਨਸ਼ਟ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਵਾਰ ਨੂੰ ਨਸ਼ੀਲੀ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ’ਤੇ ਨਾਰਕੋਟਿਕਸ ਨਿਯੰਤਰਣ ਬਿਓਰੋ (Narcrotics Control Bureau) ਦੇ ਸੰਮੇਲਨ ’ਚ ਹਿੱਸਾ ਲਿਆ। ਇਸ ਸੰਮੇਲਨ ’ਚ ਅਮਿਤ ਸ਼ਾਹ ਵਲੋਂ ਵੀਡੀਓ ਕਾਨਫ਼ਰਸਿੰਗ ਦੇ ਜ਼ਰੀਏ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗ੍ਰਹਿ ਮੰਤਰੀ ਸ਼ਾਹ ਦੀ ਨਿਗਰਾਨੀ ’ਚ 4 ਥਾਵਾਂ ’ਤੇ ਕੁਲ 30,000 ਕਿਲੋਗ੍ਰਾਮ ਤੋਂ ਵੱਧ ਜ਼ਬਤ ਕੀਤੇ ਗਏ ਨਸ਼ੇ (Drugs) ਨੂੰ ਨਸ਼ਟ ਕੀਤਾ ਗਿਆ।

ਨਾ ਬਾਹਰੋਂ ਨਸ਼ਾ ਆਉਣ ਦੇਵਾਂਗੇ ਤੇ ਨਾ ਦੇਸ਼ ’ਚ ਤਸਕਰੀ ਹੋਣ ਦੇਵਾਂਗੇ - ਗ੍ਰਹਿ ਮੰਤਰੀ ਸ਼ਾਹ
ਗ੍ਰਹਿ ਮੰਤਰੀ ਸ਼ਾਹ ਨੇ ਪ੍ਰੋਗਰਾਮ ’ਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮਾਜ ਲਈ ਖ਼ਤਰਾ ਹੈ। ਗ੍ਰਹਿ ਮੰਤਰੀ ਨੇ ਡਰੱਗਜ਼ ਨੂੰ ਪੂਰੇ ਦੇਸ਼ ਲਈ ਖ਼ਤਰਾ ਦੱਸਦੇ ਹੋਏ ਕਿਹਾ ਕਿ 'ਡਰੱਗਜ਼ ਦੀ ਤਸਕਰੀ, ਡਰੱਗਜ਼ ਦਾ ਪ੍ਰਸਾਰ ਕਿਸੇ ਵੀ ਸਮਾਜ ਲਈ ਬਹੁਤ ਘਾਤਕ ਹੁੰਦਾ ਹੈ। ਭਾਰਤ ਦੀ ਸਰਜ਼ਮੀਨ ’ਤੇ ਨਾ ਤਾਂ ਬਾਹਰੋਂ ਡਰੱਗਜ਼ ਆਉਣ ਦੇਵਾਂਗੇ ਤੇ ਨਾ ਹੀ ਇੱਥੇ ਡਰੱਗ ਦੀ ਤਸਕਰੀ ਹੋਣ ਦੇਵਾਂਗੇ।

 

 

ਸਾਲ 2014 ਤੋਂ ਅਮਲ ’ਚ ਲਿਆਂਦੀ ਗਈ ਨਸ਼ੇ ਖ਼ਿਲਾਫ਼ 'ਜ਼ੀਰੋ ਟਾਲਰੇਂਸ' ਨੀਤੀ 
ਪੰਜਾਬ ਰਾਜ ਭਵਨ ’ਚ ਨਸ਼ੀਲੇ ਪਦਾਰਥਾਂ ’ਤੇ ਨਿਯੰਤਰਣ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਓਰੋ ਦੇ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਰਾਹੀਂ ਜੋ ਪੈਸਾ ਕਮਾਇਆ ਜਾਂਦਾ ਹੈ, ਉਸਦਾ ਇਸਤੇਮਾਲ ਦੇਸ਼ ਵਿਰੋਧੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ। ਸਾਲ 2014 ਤੋਂ ਭਾਰਤ ਸਰਕਾਰ ਨੇ ਡਰੱਗ ਦੇ ਖ਼ਿਲਾਫ਼ ਜ਼ੀਰੋ ਟਾਲਰੇਂਸ ਦੀ ਨੀਤੀ ਨੂੰ ਅਮਲ ’ਚ ਲਿਆਂਦਾ ਹੈ। ਇੱਕ ਆਂਤਕੀ ਘਟਨਾ ਹੁੰਦੀ ਹੈ ਤਾਂ ਉਸਦਾ ਨੁਕਸਾਨ ਸੀਮਿਤ ਖੇਤਰ ’ਚ ਹੁੰਦਾ ਹੈ, ਪਰ ਨਸ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਨੂੰ ਖ਼ਤਮ ਕਰ ਦਿੰਦਾ ਹੈ। 

ਐੱਨਸੀਬੀ ਦੁਆਰਾ 75 ਹਜ਼ਾਰ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਾ ਪ੍ਰਣ 
ਦੱਸ ਦੇਈਏ ਕਿ ਦੇਸ਼ ਆਜ਼ਾਦੀ ਦਾ ਅ੍ਰੰਮਿਤ ਮਹਾਂ-ਉਤਸਵ ਮਨਾ ਰਿਹਾ ਹੈ, ਜਿਸਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਐੱਨਸੀਬੀ (NCB) ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 75,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਪ੍ਰਣ ਕੀਤਾ ਹੈ।  

 

Trending news