Amit Shah: ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਹਨ-ਅਮਿਤ ਸ਼ਾਹ
Advertisement
Article Detail0/zeephh/zeephh2265034

Amit Shah: ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਹਨ-ਅਮਿਤ ਸ਼ਾਹ

Amit Shah:  ਅਮਿਤ ਸ਼ਾਹ ਲੁਧਿਆਣਾ ਦੀ ਅਨਾਜ ਮੰਡੀ ਵਿਖੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ।

Amit Shah: ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਹਨ-ਅਮਿਤ ਸ਼ਾਹ

Amit Shah:  ਅਮਿਤ ਸ਼ਾਹ ਲੁਧਿਆਣਾ ਦੀ ਅਨਾਜ ਮੰਡੀ ਵਿਖੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਆਗੂ ਮੌਜੂਦ ਸਨ।

ਰੈਲੀ ਨੂੰ ਲੈ ਕੇ ਸ਼ਹਿਰ ਵਿੱਚ 2 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।  ਰਵਨੀਤ ਬਿੱਟੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਮਿਤ ਸ਼ਾਹ ਨੂੰ ਹਮੇਸ਼ਾ ਪੰਜਾਬ ਦੀ ਫਿਕਰ ਰਹੀ ਹੈ ਤੇ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਫੀ ਫਿਕਰਮੰਦ ਰਹਿੰਦੇ ਹਨ।

ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਗੁਰੂਆਂ ਦੀ ਧਰਤੀ, ਸ਼ਹੀਦ ਭਗਤ ਸਿੰਘ, ਲਾਲਾ ਲਜਪਤ ਰਾਏ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜਦ ਉਹ ਛੋਟੇ ਸਨ ਤਾਂ ਉਨ੍ਹਾਂ ਨੂੰ ਪੜ੍ਹਾਇਆ ਗਿਆ ਸੀ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਸੁਰੱਖਿਅਤ ਨਹੀਂ ਰਹਿ ਸਕਦਾ ਅਤੇ ਪੰਜਾਬ ਨਾ ਹੋਵੇ ਤਾਂ ਦੇਸ਼ ਦਾ ਪੇਟ ਨਹੀਂ ਭਰ ਸਕਦਾ। ਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਪੰਡਿਤਾਂ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਸੀ। ਉਹ ਪ੍ਰਣਾਮ ਕਰਦੇ ਹਨ ਪਰ ਕੁਝ ਲੋਕ ਹਿੰਦੂ-ਸਿੱਖ ਉਤੇ ਰਾਜਨੀਤੀ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਮੇਰੇ ਪੰਜ ਸਾਲ ਤੋਂ ਦੋਸਤ ਹਨ। ਜਿਸ ਵੇਲੇ ਉਹ ਕਾਂਗਰਸ ਦੇ ਸੰਸਦ ਮੈਂਬਰ ਸਨ ਉਸ ਵੇਲੇ ਵੀ ਮੇਰੇ ਦੋਸਤ ਸਨ। ਅਸੀਂ ਬਿੱਟੂ ਦੇ ਦਾਦਾ ਜੀ ਦੇ ਕਾਤਲਾਂ ਨੂੰ ਕਦੇ ਵੀ ਮੁਆਫ ਨਹੀਂ ਕਰਾਂਗਾ। ਪੰਜਾਬ ਨੂੰ ਕਿਸੇ ਵੀ ਕੀਮਤ ਉਤੇ ਅੱਤਵਾਦ ਦੀ ਅੱਗ ਵਿੱਚ ਨਹੀਂ ਸੜਨ ਦਿੱਤਾ ਜਾਵੇਗਾ।

ਅੱਤਵਾਦ ਦੀ ਗੱਲ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਾਇਲਟ ਹਨ। ਗੁਜਰਾਤ ਜਾਣਾ ਹੁੰਦਾ ਜਾਂ ਹੋਰ ਸੂਬੇ ਵਿੱਚ ਜਾਣਾ ਹੁੰਦਾ ਤਾਂ ਪੰਜਾਬ ਦੇ ਸੀਐਮ ਪਾਇਲਟ ਬਣ ਕੇ ਨਾਲ ਜਾਂਦੇ ਹਨ।

ਅਮਿਤ ਸ਼ਾਹ ਨੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਾਲਾ ਵਿੱਚ ਕੁਝ ਕਮਲ ਭੇਜੋ ਤਾਂ ਜੋ ਮੋਦੀ ਜੀ ਪੰਜਾਬ ਨੂੰ ਥੋੜਾ ਖੁਸ਼ਹਾਲ ਬਣਾ ਸਕਣ।
ਅਮਿਤ ਸ਼ਾਹ ਨੇ ਕਿਹਾ  ਮੈਂ ਅਪੀਲ ਕਰਨ ਆਇਆ ਹਾਂ ਕਿ ਲੁਧਿਆਣਾ ਤੋਂ ਸੰਸਦ ਭੇਜੋ, ਮੈਂ ਇਸ ਨੂੰ ਵੱਡਾ ਕਰਨ ਲਈ ਕੰਮ ਕਰਾਂਗਾ। 1 ਜੂਨ ਨੂੰ ਕੇਜਰੀਵਾਲ ਨੇ ਜੇਲ੍ਹ ਜਾਣਾ ਹੈ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀਆਂ 'ਤੇ ਬੈਂਕਾਕ ਜਾ ਰਹੇ ਹਨ। ਇਹ ਮੁਕਾਬਲਾ ਕਿਸ ਦੇ ਵਿਚਕਾਰ ਹੈ?

ਇੱਕ ਹੋਰ ਜੋ ਗਰਮੀ ਵਧਦੇ ਹੀ ਬੈਂਕਾਕ ਜਾ ਰਿਹਾ ਹੈ ਉਹ ਹੈ ਰਾਹੁਲ ਬਾਬਾ। ਦੂਜੇ ਪਾਸੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਹੱਦ 'ਤੇ ਬਿਨਾਂ ਛੁੱਟੀ ਲਏ ਦੀਵਾਲੀ 'ਤੇ ਜਵਾਨਾਂ ਨਾਲ ਮਿਠਾਈ ਖਾਣ ਵਾਲੇ ਨਰਿੰਦਰ ਮੋਦੀ ਹਨ। ਇੱਕ ਪਾਸੇ 'ਆਪ' ਅਤੇ ਕਾਂਗਰਸ ਪਾਰਟੀ ਹੈ, ਜੋ ਦੇਸ਼ ਭਰ 'ਚ ਇਕੱਠੇ ਚੱਲਦੇ ਹਨ ਅਤੇ ਜਿਵੇਂ ਹੀ ਕਾਂਗਰਸ ਸਰਹੱਦ 'ਤੇ ਪਹੁੰਚਦੀ ਹੈ, ਉਹ ਜਾਨੀ ਦੇ ਦੁਸ਼ਮਣ ਬਣ ਜਾਂਦੇ ਹਨ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਿਰਫ਼ ਪੱਗ ਬੰਨ੍ਹਣ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ ਹੈ। ਸਰਦਾਰੀ ਕਮਾਉਣੀ ਪੈਂਦੀ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਨਾਮੋ-ਨਿਸ਼ਾਨ ਨਹੀਂ ਹੈ।

ਆਮ ਆਦਮੀ ਪਾਰਟੀ ਇੱਥੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇ ਰਹੀ ਹੈ। ਵਿਧਾਨ ਸਭਾ ਵਿੱਚ ਹਰ ਕਾਂਗਰਸੀ ਆਗੂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਉਹ ਚੁੱਪਚਾਪ ਬੈਠ ਜਾਂਦੇ ਹਨ। ਹੁਣ ਜਦੋਂ ਲੋਕ ਦੇਖਦੇ ਹਨ ਕਿ ਇੱਕ ਨੇਤਾ ਦੇ ਘਰ ਦੇ ਬੈੱਡ ਹੇਠੋਂ 10 ਕਰੋੜ ਰੁਪਏ ਮਿਲੇ ਹਨ, ਖਾਤਿਆਂ ਵਿੱਚ ਪੈਸੇ ਜਮ੍ਹਾ ਹੋ ਗਏ ਹਨ ਅਤੇ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਫਿਰ ਸਾਡੇ ਕੋਲੋਂ 10 ਲੱਖ ਰੁਪਏ ਲੁੱਟਣ ਵਾਲਿਆਂ ਨੂੰ ਕੌਣ ਪੁੱਛੇਗਾ। ਜੇ ਤੁਸੀਂ ਇੱਕ ਕਾਂ ਨੂੰ ਲਟਕਾਓਗੇ, ਤਾਂ ਸਾਰੇ ਰੁਕ ਜਾਣਗੇ। ਫਾਸਟ ਟਰੈਕ ਅਦਾਲਤ ਦੀ ਸਥਾਪਨਾ ਕੀਤੀ ਜਾਵੇ, ਤਾਂ ਜੋ ਸਾਰੇ ਭ੍ਰਿਸ਼ਟ ਨੇਤਾ ਸਲਾਖਾਂ ਪਿੱਛੇ ਹੋਣ।

ਜੇਕਰ ਮੁੱਖ ਮੰਤਰੀ ਨਹੀਂ ਮੰਨਦੇ ਤਾਂ ਸੀਬੀਆਈ ਜਾਂ ਈਡੀ ਨੂੰ ਕਾਰਵਾਈ ਕਰਨ ਲਈ ਕਹੋ। ਇਨ੍ਹਾਂ ਸਾਰਿਆਂ ਨੇ ਪਹਿਲਾਂ ਹਿੰਦੂ ਅਤੇ ਸਿੱਖ ਵਿਚਕਾਰ ਲੜਾਈ ਪੈਦਾ ਕਰਨ ਦੀ ਗੱਲ ਕੀਤੀ। ਇਸ ਕਾਂਗਰਸ ਪਾਰਟੀ ਨੇ ਇੱਥੇ ਆ ਕੇ ਇਹ ਮੁੱਦਾ ਉਠਾਇਆ। ਮੈਂ ਕਦੇ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗੀਆਂ ਪਰ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਉਠਾਇਆ, ਇਸ ਲਈ ਕਾਂਗਰਸ ਪਾਰਟੀ ਨੇ ਉਠਾਇਆ। ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਵਾਜ਼ ਉਠਾਈ ਸੀ।

Trending news