Barnala News: ਮੋਬਾਈਲ ਯੁੱਗ ਕਾਰਨ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਵੇਂ ਮੋਬਾਇਲ ਯੁੱਗ ਨੇ ਵੀ ਮਨੁੱਖ ਦੇ ਗਿਆਨ ਵਿੱਚ ਵਾਧਾ ਕੀਤਾ ਹੈ ਪਰ ਕਿਤਾਬਾਂ ਦਾ ਆਪਣਾ ਹੀ ਵੱਖਰਾ ਮੁਕਾਮ ਤੇ ਸਵਾਦ ਹੈ।
Trending Photos
Barnala News: ਮੋਬਾਈਲ ਯੁੱਗ ਕਾਰਨ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਭਾਵੇਂ ਮੋਬਾਇਲ ਯੁੱਗ ਨੇ ਵੀ ਮਨੁੱਖ ਦੇ ਗਿਆਨ ਵਿੱਚ ਵਾਧਾ ਕੀਤਾ ਹੈ ਪਰ ਕਿਤਾਬਾਂ ਦਾ ਆਪਣਾ ਹੀ ਵੱਖਰਾ ਮੁਕਾਮ ਤੇ ਸਵਾਦ ਹੈ। ਅਜੋਕੀ ਨੌਜਵਾਨ ਪੀੜੀ ਤਾਂ ਬਿਲਕੁਲ ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਸ ਕਰਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਵਿਖੇ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਵੱਖਰਾ ਉਪਰਾਲਾ ਕੀਤਾ ਗਿਆ ਹੈ।
ਇਹ ਉਪਰਾਲਾ ਪਿੰਡ ਵਿੱਚ ਚੱਲ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਕਿਤਾਬਾਂ ਨੂੰ ਪ੍ਰਫ਼ੁੱਲਤ ਕਰਨ ਲਈ ਪਿੰਡ ਦੀਆਂ ਵੱਖ-ਵੱਖ ਥਾਵਾਂ ਉਤੇ ਆਕਰਸ਼ਕ ਕੰਧ ਚਿੱਤਰ ਬਣਾਏ ਜਾ ਰਹੇ ਹਨ। ਜੋ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਸਹਾਈ ਹੋਣਗੇ। ਇਸਦੇ ਨਾਲ ਹੀ ਇਨ੍ਹਾਂ ਕੰਧ ਚਿੱਤਰਾਂ ਦੇ ਨਾਲ ਕਿਤਾਬਾਂ ਦੀ ਮਹੱਤਤਾ ਦੱਸਦੀਆਂ ਮਹਾਨ ਕਵੀਆਂ ਤੇ ਲੇਖਕਾਂ ਦੀਆਂ ਕਵਿਤਾਵਾਂ ਤੇ ਲਿਖਤਾਂ ਲਿਖੀਆਂ ਗਈਆਂ ਹਨ। ਪਿੰਡ ਵਾਸੀ ਵੀ ਇਸ ਉਪਰਾਲੇ ਦੀ ਸ਼ਾਲਾਘਾ ਕਰ ਰਹੇ ਹਨ।
ਲਾਇਬ੍ਰੇਰੀ ਪ੍ਰਬੰਧਕਾਂ ਵਰਿੰਦਰ ਦੀਵਾਨਾ ਤੇ ਪਰਦੀਪ ਦੀਵਾਨਾ ਨੇ ਦੱਸਿਆ ਕਿ ਇਨ੍ਹਾਂ ਕੰਧ ਚਿੱਤਰਾਂ ਨੂੰ ਬਣਾਉਣ ਦਾ ਉਪਰਾਲਾ ਕਾਫ਼ੀ ਲੰਬੇ ਸਮੇਂ ਤੋਂ ਸੋਚਿਆ ਜਾ ਰਿਹਾ ਸੀ। ਪਹਿਲੇ ਪੜਾਅ ਵਿੱਚ ਪਿੰਡ ਵਿੱਚ 10 ਪੇਟਿੰਗਾਂ ਬਣਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਅਲੱਗ-ਅਲੱਗ ਮਾਟੋ ਵੀ ਲਿਖੇ ਜਾ ਰਹੇ ਹਨ। ਇਨ੍ਹਾਂ ਪੇਟਿੰਗਾਂ ਵਿੱਚ ਸ਼ੁਰੂਆਤੀ ਦੌਰ ਵਿੱਚ ਕਿਤਾਬ ਨਾਲ ਸਬੰਧਤ ਸ਼ੇਅਰ, ਕਿਤਾਬ ਨੂੰ ਲੈ ਕੇ ਇੱਕ ਚੀਨੀ ਕਹਾਵਤ, ਮੈਕਸਿਕ ਗੋਰਕੀ ਦਾ ਕਿਤਾਬਾਂ ਬਾਰੇ ਵਿਚਾਰ, ਬਾਬਾ ਨਜ਼ਮੀ ਦਾ ਵਿਚਾਰ ਅਤੇ ਕਵਿਤਾ ਲਿਖੀ ਗਈ ਹੈ।
ਇਸਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕੰਧ ਚਿੱਤਰ, ਬਾਬਾ ਨਜ਼ਮੀ ਇਨਕਲਾਬੀ ਲੇਖਕ ਅਵਤਾਰ ਪਾਸ਼ ਦਾ ਕੰਧ ਚਿੱਤਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਧ ਚਿੱਤਰਾਂ ਅਤੇ ਲਿਖਤਾਂ ਨੂੰ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਕਿਤਾਬਾਂ ਵੱਲ ਖਿੱਚਣਾ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਤੇ ਲੋਕ ਇਨ੍ਹਾਂ ਵੱਲ ਖਿੱਚੇ ਵੀ ਗਏ ਹਨ। ਲੋਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ : Punjab News: ਨੌਵੇਂ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਜਾਣੋ ਕਿੱਥੇ ਹੋਇਆ ਸੀ ਤੇ ਕਿੱਥੇ ਆਏ ਸਨ ਕਸ਼ਮੀਰੀ ਪੰਡਿਤ
ਬਜਟ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ਼ 10 ਪੇਂਟਿੰਗਾਂ ਬਣਾਈਆਂ ਜਾ ਰਹੀਆਂ ਹਨ। ਇਹ ਉਪਰਾਲਾ ਹੋਰ ਅੱਗੇ ਵੀ ਜਾਰੀ ਰਹੇਗਾ। ਅੱਜ ਲੋੜ ਹੈ ਪਿੰਡ-ਪਿੰਡ ਅਜਿਹੀਆਂ ਲਾਇਬ੍ਰੇਰੀਆਂ ਖੋਲ੍ਹ ਕੇ ਕਿਤਾਬਾਂ ਨੂੰ ਪ੍ਰਫ਼ੁੱਲਿਤ ਕਰਨ ਦੀ ਤਾਂ ਕਿ ਨਵੀਂ ਪੀੜੀ ਕਿਤਾਬਾਂ ਨਾਲ ਜੁੜ ਕੇ ਆਪਣੇ ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਤੋਂ ਜਾਣੂੰ ਹੋ ਸਕੇ। ਪਿੰਡ ਦੀਵਾਨਾ ਵਿੱਚ ਤਿੰਨ ਮਿੰਨੀ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਕੋਈ ਜਿੰਦਰਾ ਨਹੀਂ ਲਾਇਆ ਜਾਂਦਾ ਤੇ ਇਹ 24 ਘੰਟੇ ਪਾਠਕਾਂ ਲਈ ਖੁੱਲ੍ਹੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ : Punjab News: 'ਡਬਲ ਇੰਜਣ' ਵਾਲੀ ਕੇਂਦਰ ਕੋਲ ਪੰਜਾਬ 'ਚ ਧਾਰਮਿਕ ਯਾਤਰਾ ਲਈ 'ਸਿੰਗਲ ਇੰਜਣ' ਵੀ ਨਹੀਂ-ਸੀਐਮ ਮਾਨ
ਭਦੌੜ ਸਾਹਿਬ ਸੰਧੂ