Valentine's Day 2023: ਵੈਲੇਨਟਾਈਨ ਡੇ 'ਤੇ ਇੰਨ੍ਹਾਂ ਪੰਜਾਬੀ ਕਲਾਕਾਰਾਂ ਨੇ ਕੀਤਾ ਆਪਣੇ ਪ੍ਰੋਮੀ ਨੂੰ ਪਿਆਰ ਦਾ ਇਜ਼ਹਾਰ!
Advertisement
Article Detail0/zeephh/zeephh1571470

Valentine's Day 2023: ਵੈਲੇਨਟਾਈਨ ਡੇ 'ਤੇ ਇੰਨ੍ਹਾਂ ਪੰਜਾਬੀ ਕਲਾਕਾਰਾਂ ਨੇ ਕੀਤਾ ਆਪਣੇ ਪ੍ਰੋਮੀ ਨੂੰ ਪਿਆਰ ਦਾ ਇਜ਼ਹਾਰ!

Valentine's Day 2023:ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਿਵੇਂ ਗਿੱਪੀ ਗਰੇਵਾਲ,ਸਰਗੁਣ ਮਹਿਤਾ ਤੋਂ ਲੈਕੇ ਅਮਰ ਨੂਰੀ ਤੱਕ ਸਭ ਨੇ ਆਪਣੀ ਜ਼ਿੰਦਗੀ ਵਿੱਚ ਖ਼ਾਸ ਜਗਾਹ ਰੱਖਣ ਵਾਲੇ ਆਪਣੇ ਪਿਆਰ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਵਧਾਈ ਦਿੱਤੀ ਹੈ। 

 

Valentine's Day 2023: ਵੈਲੇਨਟਾਈਨ ਡੇ 'ਤੇ ਇੰਨ੍ਹਾਂ ਪੰਜਾਬੀ ਕਲਾਕਾਰਾਂ ਨੇ ਕੀਤਾ ਆਪਣੇ ਪ੍ਰੋਮੀ ਨੂੰ ਪਿਆਰ ਦਾ ਇਜ਼ਹਾਰ!

Punjabi Celebs Celebrating Valentine's Day:14 ਫਰਵਰੀ 'ਵੈਲੇਨਟਾਈਨ ਡੇ' ਅੱਜ ਪੂਰੀ ਦੁਨੀਆ ਵਿੱਚ ਪਿਆਰ ਨੂੰ ਸਮਰਪਿਤ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਹਰ ਕੋਈ ਆਪਣਾ (Valentine's Day 2023)ਇਹ ਦਿਨ ਆਪਣੇ ਪਿਆਰ ਨੂੰ ਸਮਰਪਿਤ ਕਰਦਾ ਹੈ। ਇਸ ਦੇ ਨਾਲ ਹੀ ਅੱਜ ਦੇ ਦਿਨ ਪੰਜਾਬੀ ਇੰਡਸਟਰੀ ਵੀ ਵੈਲੇਨਟਾਈਨ ਡੇ ਦੇ ਰੰਗ 'ਚ ਰੰਗੀ ਹੋਈ ਨਜ਼ਰ ਆ ਰਹੀ ਹੈ। ਗਿੱਪੀ ਗਰੇਵਾਲ,ਸਰਗੁਣ ਮਹਿਤਾ ਤੋਂ ਲੈਕੇ ਅਮਰ ਨੂਰੀ ਤੱਕ ਸਭ ਨੇ ਆਪਣੀ ਜ਼ਿੰਦਗੀ ਦੇ ਖ਼ਾਸ ਸ਼ਖਸ਼ ਨਾਲ ਤਸਵੀਰਾਂ ਸਾਂਝੀਆਂ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। 

ਅੱਜ ਦੇ ਦਿਨ ਪੰਜਾਬੀ ਗਾਇਕ ਅਤੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ (Valentine's Day 2023) ਨੇ ਆਪਣੀ ਪਤਨੀ ਰਵਨੀਤ ਕੌਰ ਨੂੰ ਬੜੇ ਹੀ ਪਿਆਰ ਭਰੇ ਅੰਦਾਜ਼ ਦੇ ਵਿੱਚ ਵੈਲੇਨਟਾਈਨ ਡੇ ਦੀ ਵਧਾਈ ਦਿੱਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ ਰਵਨੀਤ ਨਾਲ ਖੂਬਸੂਰਤ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ 'ਚ ਲਿਖਿਆ, 'ਜਿੱਥੇ ਪਿਆਰ ਹੈ, ਉੱਥੇ ਹੀ ਜ਼ਿੰਦਗੀ ਹੈ। ਵੈਲੇਨਟਾਈਨ ਡੇ ਦੀ ਵਧਾਈ।'

ਹਰਮਨ ਕੌਰ ਮਾਨ
ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਨੇ (Valentine's Day 2023) ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੈਲੇਨਟਾਈਨ ਡੇ ਮੌਕੇ ਸਭ ਨੂੰ ਤਸਵੀਰ ਸਾਂਝੀ ਕਰ ਵਧਾਈ ਦਿੱਤੀ ਹੈ। 

ਅਮਰ ਨੂਰੀ
ਅਮਰ ਨੂਰੀ ਹਮੇਸ਼ਾ ਹੀ ਆਪਣੇ ਪਤੀ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦੀ ਹੈ। ਪਰ ਅੱਜ ਦੇ ਉਨ੍ਹਾਂ ਨੇ ਵੀ ਆਪਣੇ ਪਤੀ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕਰ ਸਭ ਨੂੰ ਵੈਲੇਨਟਾਈਨ ਡੇ ਦੀ ਵਧਾਈ ਦਿੱਤੀ ਹੈ।

ਰੀਨਾ ਰਾਏ
ਰੀਨਾ ਰਾਏ ਵੀ ਅੱਜ ਦੇ ਦਿਨ ਦੀਪ ਸਿੱਧੂ ਨੂੰ ਯਾਦ ਕਰ ਰਹੀ ਹੈ। ਉਸ ਨੇ ਦੀਪ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕਰ ਕੈਪਸ਼ਨ 'ਚ ਲਿੱਖਿਆ, 'ਮੇਰਾ ਗੁਲਾਬ।'

ਵੈਲੇਨਟਾਈਨ ਡੇ ਹੁਣ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ (Valentine's Day 2023) ਦਿਨ ਹੈ ਅਤੇ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਪਿਆਰ ਦਾ ਇਹ ਮਹੀਨਾ 7 ਫਰਵਰੀ ਤੋਂ ਰੋਜ਼ ਡੇਅ ਨਾਲ ਸ਼ੁਰੂ ਹੁੰਦਾ ਹੈ, ਜਿਸ ਤੋਂ ਬਾਅਦ ਪ੍ਰਪੋਜ਼ ਡੇ, ਚਾਕਲੇਟ ਡੇ, ਟੈਡੀ ਡੇ, ਪ੍ਰੋਮਿਸ ਡੇ, ਹੱਗ ਡੇ ਅਤੇ ਕਿੱਸ ਡੇ ਤੋਂ ਬਾਅਦ ਵੇਲਨਟਾਈਨ ਡੇ ਤਕ ਚਲਦਾ ਹੈ। ਵੈਲੇਨਟਾਈਨ ਡੇ (Valentine's Day 2023) ਸਿਰਫ ਆਪਣੇ ਪ੍ਰੇਮੀ ਆ ਫਿਰ ਪਿਆਰ ਭਰੇ ਰਿਸ਼ਤਿਆਂ ਦੇ ਇਜ਼ਹਾਰ ਲਈ ਨਹੀਂ ਹੈ - ਇਹ ਉਹ ਦਿਨ ਹੈ ਜਿਸ ਨੂੰ ਤੁਸੀਂ ਆਪਣੇ ਪਰਿਵਾਰ, ਦੋਸਤਾਂ ਅਤੇ ਹਰ ਕਿਸੇ ਨਾਲ ਜਿਸ ਨੂੰ ਤੁਸੀ ਦਿਲ ਤੋਂ ਚਾਹੁੰਦੇ ਹੋ ਮਨਾ ਸਕਦੇ ਹੋ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਉਸਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੇ ਹੋ।

Trending news