ਪੰਜਾਬ ‘ਚ Vande Bharat ਟ੍ਰੇਨ ਦੀ ਚਪੇਟ ‘ਚ ਆਉਣ ਕਰਕੇ ਢਾਈ ਸਾਲ ਦੀ ਬੱਚੀ ਦੀ ਮੌਤ
Advertisement
Article Detail0/zeephh/zeephh1504594

ਪੰਜਾਬ ‘ਚ Vande Bharat ਟ੍ਰੇਨ ਦੀ ਚਪੇਟ ‘ਚ ਆਉਣ ਕਰਕੇ ਢਾਈ ਸਾਲ ਦੀ ਬੱਚੀ ਦੀ ਮੌਤ

ਦਿੱਲੀ ਤੋਂ ਅੰਬ (ਹਿਮਾਚਲ ਪ੍ਰਦੇਸ਼) ਜਾ ਰਹੀ ਵੰਦੇ ਭਾਰਤ ਟਰੇਨ (22447) ਦੀ ਰਫ਼ਤਾਰ ਜ਼ਿਆਦਾ ਸੀ ਜਿਸ ਕਰਕੇ ਇਸ ਦੀ ਲਪੇਟ ‘ਚ ਆਉਣ ਕਰਕੇ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ।  

 

ਪੰਜਾਬ ‘ਚ Vande Bharat ਟ੍ਰੇਨ ਦੀ ਚਪੇਟ ‘ਚ ਆਉਣ ਕਰਕੇ ਢਾਈ ਸਾਲ ਦੀ ਬੱਚੀ ਦੀ ਮੌਤ

Vande Bharat Train Accident in Punjab news: ਪੰਜਾਬ ਦੇ ਕੀਰਤਪੁਰ ਸਾਹਿਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਗਲਵਾਰ ਨੂੰ ਲੋਹੰਡ ਪੁਲ ਦੇ ਨੇੜੇ ਵੰਦੇ ਭਾਰਤ ਟਰੇਨ ਦੀ ਲਪੇਟ ‘ਚ ਆਉਣ ਕਰਕੇ ਇੱਕ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੀਰਤਪੁਰ ਸਾਹਿਬ ਵਿਖੇ ਮੰਗਲਵਾਰ ਸਵੇਰੇ ਕਰੀਬ 10 ਵਜੇ ਵਾਪਰਿਆ। ਦੱਸ ਦਈਏ ਕਿ ਪਿੰਡ ਕਲਿਆਣਪੁਰ ਦੇ ਰਹਿਣ ਵਾਲੇ ਵਿਕਾਸ ਕੁਮਾਰ ਦੀ ਢਾਈ ਸਾਲ ਦੀ ਬੇਟੀ ਖੇਡਦੇ ਹੋਏ ਰੇਲਵੇ ਲਾਈਨ ‘ਤੇ ਚੜ੍ਹ ਗਈ। 

ਹਾਲਾਂਕਿ ਉਸ ਦੌਰਾਨ ਦਿੱਲੀ ਤੋਂ ਅੰਬ (ਹਿਮਾਚਲ ਪ੍ਰਦੇਸ਼) ਜਾ ਰਹੀ ਵੰਦੇ ਭਾਰਤ ਟਰੇਨ (22447) ਦੀ ਰਫ਼ਤਾਰ ਜ਼ਿਆਦਾ ਸੀ ਜਿਸ ਕਰਕੇ ਇਸ ਦੀ ਲਪੇਟ ‘ਚ ਆਉਣ ਕਰਕੇ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ।  

ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬੱਚੀ ਦੀ ਲਾਸ਼ ਨੂੰ ਮੌਕੇ ਤੋਂ ਲੈ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਰੇਲਵੇ ਵਿਭਾਗ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਰੇਲਵੇ ਪੁਲਿਸ ਵੱਲੋਂ ਮ੍ਰਿਤਕ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਗਈ। 

ਇਸ ਦੇ ਨਾਲ ਹੀ ਬੱਚੀ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਬਾਅਦ ਵਿੱਚ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ। ਬੱਚੀ ਦੀ ਪਛਾਣ ਖੁਸ਼ੀ ਵਜੋਂ ਹੋਈ ਹੈ। ਇਸ ਦੌਰਾਨ ਮੰਗਲਵਾਰ ਸ਼ਾਮ ਨੂੰ ਰਿਸ਼ਤੇਦਾਰਾਂ ਵੱਲੋਂ ਖੁਸ਼ੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਦੱਸ ਦਈਏ ਕਿ ਮਰਨ ਵਾਲੀ ਬੱਚੀ ਦਾ ਇੱਕ ਵੱਡਾ ਭਰਾ ਅਤੇ ਇੱਕ 25 ਦਿਨਾਂ ਦੀ ਛੋਟੀ ਭੈਣ ਹੈ। 

ਇਹ ਵੀ ਪੜ੍ਹੋ: Coronavirus Punjab Updates: ਪੰਜਾਬ 'ਚ ਇੱਕ ਦਿਨ 'ਚ ਆਏ ਕੋਰੋਨਾ ਦੇ 8 ਨਵੇਂ ਮਾਮਲੇ

ਬੱਚੀ ਦਾ ਪਿਤਾ ਪਿੰਡ ਕਲਿਆਣਪੁਰ ‘ਚ ਮੂੰਗਫਲੀ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਜਦਕਿ ਉਹ ਮੂਲ ਰੂਪ ਵਿੱਚ ਯੂਪੀ ਦੇ ਬਦਾਊਂ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 28 ਨਵੰਬਰ ਨੂੰ ਇਸੇ ਥਾਂ ‘ਤੇ ਇੱਕ ਰੇਲਗੱਡੀ ਦੀ ਲਪੇਟ ‘ਚ ਆਉਣ ਕਰਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਸਬਕ ਨਹੀਂ ਸਿੱਖਿਆ ਗਿਆ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 28 ਦਸੰਬਰ 2022

(For more news apart from Vande Bharat Train Accident in Punjab, stay tuned to Zee PHH) 

Trending news