ਪੰਜਾਬ ਪੁਲਿਸ ਦੀ ਇਹ ਕਿਹੋ ਜਿਹੀ ਕਾਰਵਾਈ? 5 ਕਿਲੋ ਰੇਤ ਤੇ 100 ਰੁਪਏ ਦੀ ਬਰਾਮਦਗੀ ਦੱਸੀ ਨਾਜਾਇਜ਼ ਮਾਈਨਿੰਗ, ਆਗੋ ਕਿਸਾਨ ਨੇ ਕਿਹਾ- ਜ਼ਮੀਨ ਪੱਧਰੀ ਕੀਤੀ ਸੀ
Advertisement

ਪੰਜਾਬ ਪੁਲਿਸ ਦੀ ਇਹ ਕਿਹੋ ਜਿਹੀ ਕਾਰਵਾਈ? 5 ਕਿਲੋ ਰੇਤ ਤੇ 100 ਰੁਪਏ ਦੀ ਬਰਾਮਦਗੀ ਦੱਸੀ ਨਾਜਾਇਜ਼ ਮਾਈਨਿੰਗ, ਆਗੋ ਕਿਸਾਨ ਨੇ ਕਿਹਾ- ਜ਼ਮੀਨ ਪੱਧਰੀ ਕੀਤੀ ਸੀ

ਹਲਕਾ ਜਲਾਲਾਬਾਦ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਪੰਜਾਬ ਪੁਲਿਸ ਦੀ ਕਾਰਵਾਈ ਸੁਰਖੀਆਂ 'ਚ ਹੈ। ਇੱਥੋਂ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 5 ਕਿਲੋ ਰੇਤ, ਟੋਕਰੀ, ਕੈਸੇਟ ਤੇ 100 ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਪੰਜਾਬ ਪੁਲਿਸ ਦੀ ਇਹ ਕਿਹੋ ਜਿਹੀ ਕਾਰਵਾਈ? 5 ਕਿਲੋ ਰੇਤ ਤੇ 100 ਰੁਪਏ ਦੀ ਬਰਾਮਦਗੀ ਦੱਸੀ ਨਾਜਾਇਜ਼ ਮਾਈਨਿੰਗ, ਆਗੋ ਕਿਸਾਨ ਨੇ ਕਿਹਾ- ਜ਼ਮੀਨ ਪੱਧਰੀ ਕੀਤੀ ਸੀ

ਚੰਡੀਗੜ੍ਹ: ਹਲਕਾ ਜਲਾਲਾਬਾਦ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਪੰਜਾਬ ਪੁਲਿਸ ਦੀ ਕਾਰਵਾਈ ਸੁਰਖੀਆਂ 'ਚ ਹੈ। ਇੱਥੋਂ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 5 ਕਿਲੋ ਰੇਤ, ਟੋਕਰੀ, ਕੈਸੇਟ ਤੇ 100 ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਕਿਸਾਨ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਕਰ ਲਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। 

ਪੁਲਿਸ ਅਨੁਸਾਰ ਪਿੰਡ ਮੋਹਰ ਸਿੰਘ ਵਾਲਾ ਦਾ ਕਿਸਾਨ ਕ੍ਰਿਸ਼ਨ ਸਿੰਘ ਆਪਣੇ ਖੇਤ ਵਿੱਚ ਰੇਤ ਦੀ ਨਾਜਾਇਜ਼  ਕਰ ਰਿਹਾ। ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਰੇਤ ਚੁੱਕਣ ਵਾਲੀ ਟੋਕਰੀ ਅਤੇ 5 ਕਿਲੋ ਰੇਤ ਬਰਾਮਦ ਹੋਈ। ਕ੍ਰਿਸ਼ਨ ਸਿੰਘ ਦੀ ਤਲਾਸ਼ੀ ਲੈਣ 'ਤੇ 100 ਰੁਪਏ ਦੀ ਨਕਦੀ ਵੀ ਮਿਲੀ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਕ੍ਰਿਸ਼ਨ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਹੈ।

ਕਿਸਾਨ ਕ੍ਰਿਸ਼ਨ ਸਿੰਘ ਨੇ ਦੱਸਿਆ, 'ਮੇਰੀ ਥਾਂ ਉੱਚੀ ਸੀ ਤੇ ਗੁਆਂਢੀ ਦੀ ਹੇਠਾਂ। ਜਿਸ ਕਾਰਨ ਮੈਂ ਉਥੋਂ ਲੈਵਲਿੰਗ ਲਈ ਰੇਤ ਚੁੱਕ ਲਈ। ਉੱਥੇ ਕੋਈ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ ਸੀ। ਮੈਂ ਆਪਣੇ ਖੇਤ ਵਿੱਚ ਖੜ੍ਹਾ ਸੀ। ਮੈਂ ਪੁਲਿਸ ਨੂੰ ਵੀ ਦੱਸਿਆ ਪਰ ਉਹ ਮੈਨੂੰ ਫੜ ਕੇ ਲੈ ਗਏ। ਮੈਨੂੰ ਟੋਕਰੀ ਅਤੇ ਰੇਤ ਵਿੱਚੋਂ ਵੀ ਕੁਝ ਨਹੀਂ ਮਿਲਿਆ। ਪੁਲਿਸ ਨੇ ਮੇਰਾ ਨੰਬਰ ਬਣਾਉਣ 'ਤੇ ਮੇਰੇ ਖਿਲਾਫ ਕਾਰਵਾਈ ਕੀਤੀ। ਮੇਰੇ 'ਤੇ ਨਾਜਾਇਜ਼ ਕਾਰਵਾਈ ਕੀਤੀ ਗਈ ਹੈ।

ਕਿਸਾਨ 'ਤੇ ਕਾਰਵਾਈ ਕਰਨ ਵਾਲੇ ਏਐਸਆਈ ਸਤਨਾਮ ਦਾਸ ਦਾ ਕਹਿਣਾ ਹੈ ਕਿ ਜਿੱਥੇ ਪੁਲਿਸ ਨੇ ਛਾਪਾ ਮਾਰਿਆ ਉੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਬੇਸ਼ੱਕ ਸਾਨੂੰ ਮੌਕੇ 'ਤੇ ਟਰੈਕਟਰ ਟਰਾਲੀ ਨਹੀਂ ਮਿਲੀ ਪਰ ਅਸੀਂ ਪਹੀਆ ਅਤੇ ਟੋਕਰੀ ਜ਼ਬਤ ਕਰ ਲਈ ਹੈ। ਅਸੀਂ 5 ਕਿਲੋ ਰੇਤ ਕਬਜੇ ਵਿੱਚ ਲੈ ਲਈ ਹੈ ਜੋ ਕਿ ਨਮੂਨੇ ਵਜੋਂ ਵਿਚਾਰੀ ਜਾਂਦੀ ਹੈ। ਐਸਐਚਓ ਗੁਰਜੰਟ ਸਿੰਘ ਨੇ ਦੱਸਿਆ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕਿਸਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Trending news