ਕੌਣ ਹੈ ਬਰਜਿੰਦਰ ਸਿੰਘ ਪਰਵਾਨਾ? ਜੋ ਖਾਲਿਸਤਾਨ ਮੁਰਦਾਬਾਦ ਕਹਿਣ 'ਤੇ ਗਰਦਨ ਵੱਢਣ ਦੀ ਦਿੰਦਾ ਸੀ ਧਮਕੀ
Advertisement
Article Detail0/zeephh/zeephh1171473

ਕੌਣ ਹੈ ਬਰਜਿੰਦਰ ਸਿੰਘ ਪਰਵਾਨਾ? ਜੋ ਖਾਲਿਸਤਾਨ ਮੁਰਦਾਬਾਦ ਕਹਿਣ 'ਤੇ ਗਰਦਨ ਵੱਢਣ ਦੀ ਦਿੰਦਾ ਸੀ ਧਮਕੀ

ਦੋ ਦਿਨ ਪਹਿਲਾਂ ਪਟਿਆਲਾ ਵਿੱਚ ਦੋ ਧੜਿਆਂ ਵਿਚਾਲੇ ਹੋਈ ਹਿੰਸਾ ਦੀ ਅਗਵਾਈ ਕਰਨ ਵਾਲੇ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸ਼ਿਵ ਸੈਨਾ ਦੇ 'ਖਾਲਿਸਤਾਨ ਮੁਰਦਾਬਾਦ' ਮਾਰਚ ਦੌਰਾਨ ਪਰਵਾਨਾ ਨੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਹੰਗਾਮਾ ਕੀਤਾ ਸੀ।

ਕੌਣ ਹੈ ਬਰਜਿੰਦਰ ਸਿੰਘ ਪਰਵਾਨਾ? ਜੋ ਖਾਲਿਸਤਾਨ ਮੁਰਦਾਬਾਦ ਕਹਿਣ 'ਤੇ ਗਰਦਨ ਵੱਢਣ ਦੀ ਦਿੰਦਾ ਸੀ ਧਮਕੀ

ਚੰਡੀਗੜ: ਦੋ ਦਿਨ ਪਹਿਲਾਂ ਪਟਿਆਲਾ ਵਿੱਚ ਦੋ ਧੜਿਆਂ ਵਿਚਾਲੇ ਹੋਈ ਹਿੰਸਾ ਦੀ ਅਗਵਾਈ ਕਰਨ ਵਾਲੇ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸ਼ਿਵ ਸੈਨਾ ਦੇ 'ਖਾਲਿਸਤਾਨ ਮੁਰਦਾਬਾਦ' ਮਾਰਚ ਦੌਰਾਨ ਪਰਵਾਨਾ ਨੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਹੰਗਾਮਾ ਕੀਤਾ ਸੀ। ਇੰਨਾ ਹੀ ਨਹੀਂ ਜਦੋਂ ਦੋਵਾਂ ਧੜਿਆਂ ਦੇ ਲੋਕਾਂ ਨੇ ਹਥਿਆਰਾਂ ਤੇ ਪਥਰਾਅ ਸ਼ੁਰੂ ਕਰ ਦਿੱਤਾ ਤਾਂ ਉਹ ਉਥੋਂ ਭੱਜ ਗਿਆ ਪੁਲਿਸ ਨੇ ਉਸ ਨੂੰ ਅੱਜ ਸਵੇਰੇ 7 ਵਜੇ ਦੇ ਕਰੀਬ ਮੁਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ।

 

ਪੁਲਿਸ ਨੇ ਪਰਵਾਨਾ ਨੂੰ ਏਅਰਪੋਰਟ ਵੱਲ ਜਾਂਦੇ ਰਸਤੇ ਤੋਂ ਗ੍ਰਿਫ਼ਤਾਰ ਕੀਤਾ

ਦਰਅਸਲ ਪੰਜਾਬ ਪੁਲਿਸ ਨੇ ਪਟਿਆਲਾ ਹਿੰਸਾ ਮਾਮਲੇ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹਨਾਂ ਸਭ ਦਾ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਦੱਸਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਥਾਂ-ਥਾਂ ਤੋਂ ਭਾਲ ਕਰ ਰਹੀ ਸੀ। ਥਾਣਾ ਮੁਖੀ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਕੱਲ੍ਹ ਸਵੇਰੇ ਮੁਹਾਲੀ ਹਵਾਈ ਅੱਡੇ ਵੱਲ ਜਾਂਦੇ ਰਸਤੇ ਤੋਂ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਹ ਫਲਾਈਟ ਤੋਂ ਭੱਜਣ ਵਾਲਾ ਸੀ ਇਸ ਤੋਂ ਪਹਿਲਾਂ ਹੀ ਪੁਲਸ ਨੇ ਉਸ ਨੂੰ ਫੜ ਲਿਆ।

 

ਪਰਵਾਨਾ 'ਤੇ ਪਹਿਲਾਂ ਵੀ ਦਰਜ ਹਨ ਕਈ ਮਾਮਲੇ

ਦੱਸ ਦੇਈਏ ਕਿ ਬਰਜਿੰਦਰ ਸਿੰਘ ਪਰਵਾਨਾ ਕੱਟੜਪੰਥੀ ਹੈ। ਉਸ ਖਿਲਾਫ ਕਤਲ ਦੀ ਕੋਸ਼ਿਸ਼ ਦੇ 2 ਮਾਮਲੇ ਦਰਜ ਹਨ। ਉਹ ਪੰਜਾਬ ਦੇ ਸਿੱਖ ਧਾਰਮਿਕ ਆਗੂਆਂ ਵਿੱਚੋਂ ਇੱਕ ਹੈ ਜੋ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਹਨ। ਉਸ ਦੀ ਪਛਾਣ ਭੜਕਾਊ ਭਾਸ਼ਣ ਦੇਣ ਵਾਲੇ ਆਗੂ ਵਜੋਂ ਹੈ।

 

ਜੇਕਰ ਕੋਈ 'ਖਾਲਿਸਤਾਨ ਮੁਰਦਾਬਾਦ' ਕਹਿੰਦਾ ਹੈ ਤਾਂ ਮੈਂ ਉਸ ਦੀ ਗਰਦਨ ਵੱਢ ਦਿਆਂਗਾ

ਪਰਵਾਨਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣਾ ਆਈਡਲ ਮੰਨਦਾ ਹੈ। ਉਹ ਸੋਸ਼ਲ ਮੀਡੀਆ 'ਤੇ ਹਿੰਸਕ ਅਤੇ ਵਿਵਾਦਿਤ ਬਿਆਨਾਂ ਵਾਲੇ ਵੀਡੀਓਜ਼ ਵੀ ਸ਼ੇਅਰ ਕਰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਉਸ ਨੇ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਕੁਝ ਲੋਕ ਆਪਣੇ ਆਪ ਨੂੰ ਹਿੰਦੂ ਧਰਮ ਦਾ ਹਿੱਸਾ ਸਮਝਦੇ ਹਨ ਪਰ ਅਸੀਂ ਨਹੀਂ ਮੰਨਦੇ। ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਇਸ ਦੌਰਾਨ ਉਨ੍ਹਾਂ ਇੱਕ ਪੋਸਟ ਪਾਈ ਕਿ 29 ਅਪ੍ਰੈਲ ਨੂੰ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਜਾਵੇਗਾ ਨਾਲ ਹੀ ਕਿਹਾ ਕਿ ਜੇਕਰ ਕੋਈ ਮੇਰੇ ਸਾਹਮਣੇ ‘ਖਾਲਿਸਤਾਨ ਮੁਰਦਾਬਾਦ’ ਕਹਿੰਦਾ ਹੈ ਤਾਂ ਮੈਂ ਉਸ ਦੀ ਗਰਦਨ ਵੱਢ ਦਿਆਂਗਾ।

 

 

18 ਮਹੀਨੇ ਸਿੰਗਾਪੁਰ ਵੀ ਰਹਿ ਚੁੱਕਾ ਹੈ ਪਰਵਾਨਾ

1984 ਵਿੱਚ ਜਨਮੇ ਬਰਜਿੰਦਰ ਸਿੰਘ ਪਰਵਾਨਾ ਪਰਵਾਨਾ ਕੱਟੜ ਵਿਚਾਰਾਂ ਵਾਲਾ ਵਿਅਕਤੀ ਹੈ। ਬੀ.ਏ. ਕਰਨ ਤੋਂ ਬਾਅਦ ਉਹ 2007 ਵਿੱਚ ਸਿੰਗਾਪੁਰ ਚਲਾ ਗਿਆ ਕਰੀਬ 18 ਮਹੀਨੇ ਉੱਥੇ ਰਿਹਾ ਅਤੇ ਫਿਰ ਭਾਰਤ ਵਾਪਸ ਆ ਗਿਆ। ਇੱਥੇ ਆ ਕੇ ਉਸਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਜ਼ਿਆਦਾਤਰ ਗਰਮਖਿਆਲੀ ਗਤੀਵਿਧੀਆਂ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸ ਨੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੀ ਸਥਾਪਨਾ ਕੀਤੀ ਅਤੇ ਇਸ ਦੇ ਮੁਖੀ ਬਣ ਗਿਆ ਜਿਸ ਰਾਹੀਂ ਉਹ ਖਾਲਿਸਤਾਨੀ ਦਾ ਪ੍ਰਚਾਰ ਕਰਨ ਲੱਗਾ। ਪੰਜਾਬ ਵਿਚ ਪਰਵਾਨਾ ਰਾਜਪੁਰਾ ਦਾ ਰਹਿਣ ਵਾਲਾ ਹੈ।

 

WATCH LIVE TV 

 

Trending news