ਕਿਸ ਦੇ ਸਕੂਲ ਚੰਗੇ? ਇਸ ਸਵਾਲ ਤੇ ਭਿੜ ਗਏ ਕੇਜਰੀਵਾਲ 'ਤੇ ਪ੍ਰਗਟ ਸਿੰਘ
Advertisement

ਕਿਸ ਦੇ ਸਕੂਲ ਚੰਗੇ? ਇਸ ਸਵਾਲ ਤੇ ਭਿੜ ਗਏ ਕੇਜਰੀਵਾਲ 'ਤੇ ਪ੍ਰਗਟ ਸਿੰਘ

ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਦੂਜੇ ਨਾਲ ਟਵੀਟਰ 'ਤੇ ਭਿੜ ਗਏ ਹਨ।

ਕਿਸ ਦੇ ਸਕੂਲ ਚੰਗੇ? ਇਸ ਸਵਾਲ ਤੇ ਭਿੜ ਗਏ ਕੇਜਰੀਵਾਲ 'ਤੇ ਪ੍ਰਗਟ ਸਿੰਘ

ਚੰਡੀਗੜ: ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਦੂਜੇ ਨਾਲ ਟਵੀਟਰ 'ਤੇ ਭਿੜ ਗਏ ਹਨ।ਦਿੱਲੀ ਦੀ ਸਿੱਖਿਆ ਨੀਤੀ ਅਤੇ ਪੰਜਾਬ ਦੀ ਸਿੱਖਿਆ ਨੀਤੀ ਦੀ ਤਰਜ਼ਮਾਨੀ ਕਰਦਿਆਂ ਪ੍ਰਗਟ ਸਿੰਘ ਨੇ ਟਵੀਟਰ ਰਾਹੀਂ ਕੇਜਰੀਵਾਲ ਤੇ ਵੱਡਾ ਨਿਸ਼ਾਨਾ ਲਾਇਆ। ਜਿਸਦਾ ਪਲਟ ਕੇ ਟਵੀਟਰ 'ਤੇ ਜਵਾਬ ਅਰਵਿੰਦ ਕੇਜਰੀਵਾਲ ਵੱਲੋਂ ਵੀ ਦਿੱਤਾ ਗਿਆ।

 

ਕੇਜਰੀਵਾਲ ਨੇ ਲਿਖਿਆ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲ ਦੇਸ਼ ਵਿਚ ਸਭ ਤੋਂ ਵਧੀਆ ਹਨ।ਕੇਜਰੀਵਾਲ ਨੇ ਵੋਟ ਦੀ ਚੋਟ ਮਾਰਦਿਆਂ ਕਿਹਾ ਕਿ ਜੋ ਲੋਕ ਪੰਜਾਬ ਦੀ ਸਿੱਖਿਆ ਪ੍ਰਣਾਲੀ ਤੋਂ ਖੁਸ਼ ਹਨ ਉਹ ਕਾਂਗਰਸ ਨੂੰ ਵੋਟ ਦੇ ਦੇਣ ਅਤੇ ਜੋ ਦਿੱਲੀ ਵਰਗੀ ਅਤੇ ਬਿਹਤਰ ਸਿੱਖਿਆ ਚਾਹੁੰਦੇ ਹਨ ਉਹਨਾਂ ਆਮ ਆਦਮੀ ਪਾਰਟੀ ਨੂੰ ਵੋਟ ਦੇ ਦੇਣ।

 

WATCH LIVE TV

Trending news