ਕਰਨ ਔਜਲਾ ਨੇ ਮਚਾਇਆ ਸੋਸ਼ਲ ਮੀਡੀਆ ਤੇ ਤਹਿਲਕਾ ਫੈਨਸ ਹੋਏ ਹੈਰਾਨ , ਆਖਿਰ ਕੀ ਹੈ ਵਜ੍ਹਾ ?
Advertisement

ਕਰਨ ਔਜਲਾ ਨੇ ਮਚਾਇਆ ਸੋਸ਼ਲ ਮੀਡੀਆ ਤੇ ਤਹਿਲਕਾ ਫੈਨਸ ਹੋਏ ਹੈਰਾਨ , ਆਖਿਰ ਕੀ ਹੈ ਵਜ੍ਹਾ ?

ਪੰਜਾਬੀ  ਗਾਇਕ ਕਰਨ ਔਜਲਾ ਜਿੰਨੇ ਪੰਜਾਬੀ ਇੰਡਸਟਰੀ ਨੂੰ ਸੁਪਰਹਿੱਟ  ਗੀਤ ਦਿਤੇ ਤੇ ਹੁਣ ਕਰਨ ਔਜਲਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਕਰਨ ਔਜਲਾ ਨੇ ਆਪਣੀ ਸਰਗਰਮੀ ਘਟਾ ਦਿੱਤੀ ਹੈ। ਕਰਨ ਔਜਲਾ ਨੇ ਅੱਜ ਆਪਣੀ ਸਰਗਰਮੀ ਘਟਾਉਣ ਦੀ ਵਜ੍ਹਾ ਵੀ ਦੱਸੀ ਹੈ। ਕਰਨ ਔਜਲਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕਰਦ

Photo

ਪੰਜਾਬੀ  ਗਾਇਕ ਕਰਨ ਔਜਲਾ ਜਿੰਨੇ ਪੰਜਾਬੀ ਇੰਡਸਟਰੀ ਨੂੰ ਸੁਪਰਹਿੱਟ  ਗੀਤ ਦਿਤੇ ਤੇ ਹੁਣ ਕਰਨ ਔਜਲਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਕਰਨ ਔਜਲਾ ਨੇ ਆਪਣੀ ਸਰਗਰਮੀ ਘਟਾ ਦਿੱਤੀ ਹੈ। ਕਰਨ ਔਜਲਾ ਨੇ ਅੱਜ ਆਪਣੀ ਸਰਗਰਮੀ ਘਟਾਉਣ ਦੀ ਵਜ੍ਹਾ ਵੀ ਦੱਸੀ ਹੈ।

ਕਰਨ ਔਜਲਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਮੈਂ ਜਾਣਦਾ ਹਾਂ ਕਿ ਪਿਛਲੇ ਕੁਝ ਮਹੀਨਿਆਂ ’ਚ ਮੈਂ ਜ਼ਿਆਦਾ ਕੁਝ ਪੋਸਟ ਨਹੀਂ ਕੀਤਾ ਤੇ ਬਹੁਤ ਸਾਰੇ ਲੋਕਾਂ ਦੇ ਸੰਪਰਕ ਤੋਂ ਬਾਹਰ ਹਾਂ। ਮੈਂ ਮੁਆਫ਼ੀ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਤਕ ਨਹੀਂ ਪਹੁੰਚ ਸਕਿਆ.,ਕਰਨ ਔਜਲਾ ਨੇ ਅੱਗੇ ਲਿਖਿਆ, ‘ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਚੀਜ਼ ’ਤੇ ਕੰਮ ਕਰ ਰਿਹਾ ਹਾਂ ਤੇ ਉਹ ਬਹੁਤ ਖ਼ੂਬਸੂਰਤੀ ਨਾਲ ਬਾਹਰ ਆ ਰਿਹਾ ਹੈ।

ਮੈਨੂੰ ਆਪਣੇ ਲਈ, ਆਪਣੀ ਸਿਹਤ ਲਈ ਤੇ ਆਪਣੇ ਮਿਊਜ਼ਿਕ ਲਈ ਥੋੜ੍ਹਾ ਸਮਾਂ ਚਾਹੀਦਾ ਹੈ।’ ਅਖੀਰ ’ਚ ਕਰਨ ਔਜਲਾ ਨੇ ਲਿਖਿਆ, ‘ਅਸੀਂ ਅਜੇ ਸ਼ੁਰੂਆਤ ਕੀਤੀ ਹੈ ਤੇ ਗੇਮ ਨੂੰ ਪੂਰੀ ਤਰ੍ਹਾਂ ਬਦਲ ਦੇਣਾ। ਵੱਖਰਾ ਫਲੋਅ, ਵੱਖਰਾ ਮਿਊਜ਼ਿਕ। ਇਹ ਅਸਲ ਬਣਨ ਜਾ ਰਿਹਾ ਹੈ। ਤਿਆਰ ਰਹੋ #2022।

ਦੱਸ ਦੇਈਏ ਕਿ ਇਸ ਪੋਸਟ ਤੋਂ ਬਾਹਰ ਕਰਨ ਔਜਲਾ ਨੇ ਅੱਜ ਆਪਣੇ ਨਵੇਂ ਗੀਤ ‘YKWIM’ ਦਾ ਪੋਸਟਰ ਸਾਂਝਾ ਕੀਤਾ ਹੈ। ਕਰਨ ਔਜਲਾ ਇਸ ਗੀਤ ਨੂੰ ਆਪਣੇ ਜਨਮਦਿਨ ਵਾਲੇ ਦਿਨ ਯਾਨੀ ਕਿ 18 ਜਨਵਰੀ ਨੂੰ ਰਿਲੀਜ਼ ਕਰ ਸਕਦੇ ਹਨ। ਗੀਤ ’ਚ ਕਰਨ ਔਜਲਾ ਨਾਲ ਰੈਪਰ ਕਰਸਨਾ ਤੇ ਗਾਇਕਾ ਮਿਹਰਵਾਨੀ ਵੀ ਫੀਚਰ ਕਰ ਰਹੇ ਹਨ।

Trending news