Nangal News: ਕੀ ਨੰਗਲ 'ਚ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਮਿਲੇਗੀ ਨਿਜਾਤ? ਜਾਣੋ ਫਲਾਈਓਵਰ ਦੀ ਉਸਾਰੀ ਦਾ ਹਾਲ
Advertisement
Article Detail0/zeephh/zeephh1768745

Nangal News: ਕੀ ਨੰਗਲ 'ਚ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਮਿਲੇਗੀ ਨਿਜਾਤ? ਜਾਣੋ ਫਲਾਈਓਵਰ ਦੀ ਉਸਾਰੀ ਦਾ ਹਾਲ

Nangal News: ਨੰਗਲ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਸਿਰਦਰਦੀ ਬਣ ਚੁੱਕੀ ਸੀ। ਇਸ ਸਮੱਸਿਆ ਨੂੰ ਦੇਖਦੇ ਹੋਏ ਫਲਾਈਓਵਰ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਗਈ ਹੈ।

Nangal News: ਕੀ ਨੰਗਲ 'ਚ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਮਿਲੇਗੀ ਨਿਜਾਤ? ਜਾਣੋ ਫਲਾਈਓਵਰ ਦੀ ਉਸਾਰੀ ਦਾ ਹਾਲ

Nangal News: ਨੰਗਲ ਵਿਖੇ ਉਸਾਰੀ ਅਧੀਨ ਫਲਾਈਓਵਰ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਂਦੇ ਹੋਏ ਅੱਜ ਨੰਗਲ ਦੇ ਸ਼੍ਰੀ ਰਾਮ ਕੁਸ਼ਟ ਆਸ਼ਰਮ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਨਵੀਂ ਬਣੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਰਾਮ ਕੁਸ਼ਟ ਆਸ਼ਰਮ ਦੇ ਨਾਲ ਹੀ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਵੀ ਖਾਲੀ ਕਰਕੇ ਢਾਹ ਦੇਣਾ ਪਿਆ ਕਿਉਂਕਿ ਇੱਥੋਂ ਫਲਾਈਓਵਰ ਸ਼ੁਰੂ ਹੋਵੇਗਾ।

ਮਹੱਤਵਪੂਰਨ ਗੱਲ ਇਹ ਹੈ ਕਿ ਫਲਾਈਓਵਰ ਦੇ ਨਿਰਮਾਣ ਵਿੱਚ ਇਹ ਵੀ ਇੱਕ ਵੱਡੀ ਰੁਕਾਵਟ ਸੀ। ਕਾਬਿਲੇਗੌਰ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਫਲਾਈਓਵਰ ਦੇ ਇੱਕ ਪਾਸੇ ਦਾ ਕੰਮ ਮੁਕੰਮਲ ਕਰਕੇ ਫਲਾਈਓਵਰ ਦਾ ਇਹ ਰਸਤਾ ਲੋਕਾਂ ਦੇ ਆਉਣ-ਜਾਣ ਲਈ ਖੋਲ੍ਹ ਦਿੱਤਾ ਜਾਵੇਗਾ। ਉਧਰ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਇਸ ਖ਼ਬਰ ਨੂੰ ਲੈ ਕੇ ਲਗਾਤਾਰ ਗੰਭੀਰ ਹਨ ਤੇ ਸਬੰਧਤ ਅਧਿਕਾਰੀਆਂ ਦੀਆਂ ਹਫ਼ਤਾਵਾਰ ਮੀਟਿੰਗ ਲੈ ਰਹੇ ਹਨ।

ਅਜਿਹੇ ਫਲਾਈਓਵਰ ਦੇ ਕੰਮ ਵਿੱਚ ਉਦੋਂ ਤੱਕ ਤੇਜ਼ੀ ਨਹੀਂ ਆ ਸਕਦੀ ਜਦੋਂ ਤੱਕ ਰਹਿਣ ਲਈ ਹੋਰ ਮਕਾਨ ਉਪਲਬਧ ਨਹੀਂ ਹੋ ਜਾਂਦੇ ਤੇ ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਰਾਮ ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਲਈ ਨਵੀਂ ਕਲੋਨੀ ਵਿੱਚ ਸਾਰੀਆਂ ਸਹੂਲਤਾਂ ਨੂੰ ਮੁਹੱਈਆ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ।

ਸਾਰੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਤੇ ਨਵੀਂ ਕਲੋਨੀ 'ਚ ਸਾਰੀਆਂ ਸੁਵਿਧਾਵਾਂ ਪੂਰੀਆਂ ਕਰਨ ਤੋਂ ਬਾਅਦ ਸਾਰੇ ਲੋਕਾਂ ਨੂੰ ਇੱਥੋਂ ਸ਼ਿਫਟ ਕਰ ਦਿੱਤਾ ਤੇ ਇੱਥੋਂ ਦੇ ਸਾਰੇ ਮਕਾਨਾਂ ਨੂੰ ਢਾਹ ਦਿੱਤਾ। ਫਲਾਈਓਵਰ ਦੀ ਡਰਾਇੰਗ ਅਨੁਸਾਰ ਕੰਮ ਚੱਲ ਰਿਹਾ ਹੈ। ਆਸ਼ਰਮ ਦੇ ਸਾਰੇ ਮਕਾਨਾਂ ਤੇ ਐਲੀਮੈਂਟਰੀ ਸਕੂਲ ਦੀ ਇਮਾਰਤ ਨੂੰ ਢਾਹ ਕੇ ਦੋ-ਤਿੰਨ ਦਿਨਾਂ ਵਿੱਚ ਫਲਾਈਓਵਰ ਸੜਕ ਦੇ ਨਿਰਮਾਣ ਦਾ ਕੰਮ ਤੇਜ਼ ਹੋ ਜਾਵੇਗਾ।

ਇਹ ਵੀ ਪੜ੍ਹੋ : Punjab News: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ!

ਦੱਸ ਦੇਈਏ ਕਿ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਫਲਾਈਓਵਰ ਦੇ ਇੱਕ ਪਾਸੇ ਦਾ ਕੰਮ ਮੁਕੰਮਲ ਕਰਕੇ ਫਲਾਈਓਵਰ ਦਾ ਇਹ ਰਸਤਾ ਲੋਕਾਂ ਦੇ ਆਉਣ-ਜਾਣ ਲਈ ਖੋਲ੍ਹ ਦਿੱਤਾ ਜਾਵੇਗਾ, ਜਿਸ ਨਾਲ ਕਈ ਘੰਟੇ ਜਾਮ ਵਿੱਚ ਫਸੇ ਲੋਕਾਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ : Mukhtar Ansari Controversial: ਮੁਖਤਾਰ ਅੰਸਾਰੀ ਦੇ ਜੇਲ੍ਹ 'ਚ ਬੰਦ ਸਮੇਂ ਪਰਿਵਾਰ ਨੇ ਰੋਪੜ ਦੇ ਸਨ ਇਨਕਲੇਵ 'ਚ ਲਗਾਏ ਸਨ ਡੇਰੇ

ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news