Fazilka Accident: ਫਾਜ਼ਿਲਕਾ ਦੇ ਰੈਡ ਲਾਈਟ ਚੌਕ ਵਿੱਚ ਭਿਆਨਕ ਸੜਕ ਹਾਦਸਾ ਹੋਇਆ ਹੈ। ਇੱਕ ਮਿੱਟੀ ਨਾਲ ਭਰੇ ਟਿੱਪਰ ਨੇ ਸਕੂਟੀ ਸਵਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ ਹੈ।
Trending Photos
Fazilka Accident: ਫਾਜ਼ਿਲਕਾ ਦੇ ਰੈਡ ਲਾਈਟ ਚੌਕ ਵਿੱਚ ਭਿਆਨਕ ਸੜਕ ਹਾਦਸਾ ਹੋਇਆ ਹੈ। ਇੱਕ ਮਿੱਟੀ ਨਾਲ ਭਰੇ ਟਿੱਪਰ ਨੇ ਸਕੂਟੀ ਸਵਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟੀ ਸਵਾਰ ਮਹਿਲਾ ਦੀ ਮੌਤ ਹੋ ਗਈ।
ਜਦਕਿ ਉਸ ਦੀ ਲੜਕੀ ਤੇ ਇਕ ਛੋਟਾ ਬੱਚਾ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਮੌਕੇ ਉਤੇ ਮੌਜੂਦ ਲੋਕਾਂ ਨੇ ਟਿੱਪਰ ਚਾਲਕ ਨੂੰ ਫੜ ਕੇ ਉਸ ਦੀ ਜਮਕੇ ਕੁੱਟਮਾਰ ਕੀਤੀ। ਪੁਲਿਸ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਟਿੱਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਮੌਕੇ ਉਤੇ ਮੌਜੂਦ ਚਸ਼ਮਦੀਦ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰੈਡ ਲਾਈਟ ਚੌਕ ਵਿੱਚ ਟਿੱਪਰ ਚਾਲਕ ਦੀ ਲਾਪਰਵਾਹੀ ਨਾਲ ਹਾਦਸਾ ਵਾਪਰ ਗਿਆ। ਸਕੂਟੀ ਸਵਾਰ ਔਰਤਾਂ ਨੂੰ ਟੱਕਰ ਦੌਰਾਨ ਇੱਕ ਔਰਤ ਨੇ ਬੱਚੇ ਨੂੰ ਦੂਰ ਸੁੱਟ ਦਿੱਤਾ। ਜਦਕਿ ਇਸ ਦੌਰਾਨ ਮਹਿਲਾ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੇ ਦੀ ਲੱਤ ਟੁੱਟ ਗਈ ਹੈ ਜਦਕਿ ਲੜਕੀ ਵੀ ਜ਼ਖ਼ਮੀ ਹੋ ਗਈ ਹੈ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਔਰਤ ਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਟਿੱਪਰ ਚਾਲਕ ਨੂੰ ਫੜ ਕੇ ਉਸ ਦੀ ਜਮ ਕੇ ਕੁੱਟਮਾਰ ਕੀਤੀ ਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਟਿੱਪਰ ਚਾਲਕ ਨੂੰ ਜਿਥੇ ਹਿਰਾਸਤ ਵਿੱਚ ਲੈ ਲਿਆ ਅਤੇ ਉਥੇ ਹੀ ਜ਼ਖਮੀਆਂ ਨੂੰ ਵੀ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਟਿੱਪਰ ਚਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਮਿੱਟੀ ਤੋਂ ਭਰੇ ਟਿੱਪਰ ਨੂੰ ਲੈ ਕੇ ਹਾਈਵੇ ਵੱਲ ਜਾ ਰਿਹਾ ਸੀ ਕਿ ਫਾਜ਼ਿਲਕਾ ਵਿੱਚ ਰੈਡ ਲਾਈਟ ਚੌਕ ਉਤੇ ਬੱਤੀ ਰੈਡ ਹੋਣ ਦੇ ਚੱਲਦੇ ਉਸ ਨੇ ਆਪਣਾ ਟਿੱਪਰ ਰੋਕ ਦਿੱਤਾ। ਜਿਸ ਤਰ੍ਹਾਂ ਹੀ ਬੱਤੀ ਹਰੀ ਹੋਈ ਉਸ ਨੇ ਟਿੱਪਰ ਚਲਾਇਆ ਤੇ ਅਚਾਨਕ ਗਲਤ ਸਾਈਡ ਤੋਂ ਸਕੂਟੀ ਸਵਾਰ ਔਰਤਾਂ ਉਸ ਵਿੱਚ ਟਕਰਾ ਗਈਆਂ, ਜਿਸ ਵਜ੍ਹਾ ਕਰਕੇ ਇਹ ਹਾਦਸਾ ਵਪਰ ਗਿਆ।
ਪੁਲਿਸ ਅਧਿਕਾਰੀ ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਮਿੱਟੀ ਨਾਲ ਭਰੇ ਟਿੱਪਰ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਹਾਲਾਂਕਿ ਇਸ ਲਈ ਪਿੰਡ ਦੇ ਲੋਕਾਂ ਵੱਲੋਂ ਵੀ ਧਰਨਾ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਤੋਂ ਇਨ੍ਹਾਂ ਨੂੰ ਰੋਕਣ ਦੀ ਗੁਹਾਰ ਲਗਾਈ ਗਈ ਹੈ ਪਰ ਪ੍ਰਸ਼ਾਸਨ ਇਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆ ਰਿਹਾ, ਜਿਸ ਵਜ੍ਹਾ ਕਰਕੇ ਹਾਦਸਿਆਂ ਤੋਂ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : Patiala Law University: VC ਪਟਿਆਲਾ ਖ਼ਿਲਾਫ਼ ਵਿਦਿਆਰਥੀਆਂ ਦੇ ਵਿਰੋਧ ਕਾਰਨ ਲਾਅ ਯੂਨੀਵਰਸਿਟੀ ਅਗਲੇ ਹੁਕਮਾਂ ਤੱਕ ਬੰਦ, ਜਾਣੋ ਪੂਰਾ ਮਾਮਲਾ