Ludhiana Accident News: ਸੈਰ ਕਰਨ ਗਈ ਔਰਤ ਨੂੰ ਕਾਰ ਨੇ ਕੁਚਲਿਆ; ਨਬਜ਼ ਚੈਕ ਕਰਨ ਮਗਰੋਂ ਭੱਜਿਆ ਚਾਲਕ
Advertisement
Article Detail0/zeephh/zeephh2244961

Ludhiana Accident News: ਸੈਰ ਕਰਨ ਗਈ ਔਰਤ ਨੂੰ ਕਾਰ ਨੇ ਕੁਚਲਿਆ; ਨਬਜ਼ ਚੈਕ ਕਰਨ ਮਗਰੋਂ ਭੱਜਿਆ ਚਾਲਕ

Ludhiana Accident News: ਸਨਅਤੀ ਸ਼ਹਿਰ ਵਿੱਚ ਸੈਰ ਕਰਨ ਗਈ ਔਰਤ ਨੂੰ ਕਾਰ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Ludhiana Accident News: ਸੈਰ ਕਰਨ ਗਈ ਔਰਤ ਨੂੰ ਕਾਰ ਨੇ ਕੁਚਲਿਆ; ਨਬਜ਼ ਚੈਕ ਕਰਨ ਮਗਰੋਂ ਭੱਜਿਆ ਚਾਲਕ

Ludhiana Accident News: ਲੁਧਿਆਣਾ ਵਿੱਚ ਸਵੇਰੇ ਸੈਰ ਉਤੇ ਨਿਕਲੀ ਇੱਕ ਔਰਤ ਨੂੰ ਕਾਰ ਸਵਾਰ ਨੇ ਪਿਛੇ ਤੋਂ ਟੱਕਰ ਮਾਰ ਕੇ ਦਰੜ ਦਿੱਤਾ। ਇਸ ਤੋਂ ਬਾਅਦ ਕਾਰ ਚਾਲਕ ਨੇ ਥੱਲੇ ਉਤਰ ਕੇ ਔਰਤ ਦੀ ਨਬਜ਼ ਚੈਕ ਕੀਤੀ ਅਤੇ ਮੌਕੇ ਉਪਰੋਂ ਫ਼ਰਾਰ ਹੋ ਗਿਆ। ਹਸਪਤਾਲ ਲਿਜਾਉਣ ਉਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਲੁਧਿਆਣਾ ਵਿੱਚ ਜਿਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਲੜਕੀ ਨੂੰ ਕਾਰ ਨੇ ਟੱਕਰ ਮਾਰ ਕੇ ਦਰੜ ਦਿੱਤਾ। ਕਾਰ ਨੇ ਔਰਤ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ 'ਚ ਵੱਜੀ। ਇਸ ਤੋਂ ਬਾਅਦ ਕਾਰ ਚਾਲਕ ਨੇ ਹੇਠਾਂ ਆ ਕੇ ਔਰਤ ਦੀ ਨਬਜ਼ ਚੈੱਕ ਕੀਤੀ ਪਰ ਮੌਕਾ ਮਿਲਦੇ ਹੀ ਉਹ ਭੱਜ ਗਿਆ।

ਉਸ ਦੇ ਨਾਲ ਜਿਮ ਆਏ ਔਰਤ ਦੇ ਭਤੀਜੇ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾਇਆ। ਲੋਕਾਂ ਦੀ ਮਦਦ ਨਾਲ ਉਹ ਔਰਤ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਇਸ ਦੌਰਾਨ ਦਿੱਲੀ ਲਿਜਾਂਦੇ ਸਮੇਂ ਔਰਤ ਦੀ ਮੌਤ ਹੋ ਗਈ। ਫਿਲਹਾਲ ਪਰਿਵਾਰ ਨੇ ਕਾਰ ਚਾਲਕ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਮ੍ਰਿਤਕ ਔਰਤ ਦੀ ਪਛਾਣ ਸਵੀਟੀ ਅਰੋੜਾ (33) ਵਜੋਂ ਹੋਈ ਹੈ। ਸਵੀਟੀ ਦੀ ਮਾਂ ਸ਼ਸ਼ੀਕਾਂਤ ਨੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੂੰ ਦੱਸਿਆ ਹੈ ਕਿ ਉਹ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦੀ 24 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਉਨ੍ਹਾਂ ਦੇ 2 ਪੁੱਤਰ ਅਤੇ ਇਕ ਬੇਟੀ ਸੀ। ਉਸ ਦੇ ਦੋਵੇਂ ਪੁੱਤਰ ਸੰਜੀਵ ਅਤੇ ਰਾਜ ਕੁਮਾਰ ਦੀ ਮੌਤ ਹੋ ਚੁੱਕੀ ਹੈ। ਇਕੱਲੀ ਬੇਟੀ ਸਵੀਟੀ ਬਚੀ ਸੀ ਜੋ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਸਵੀਟੀ 10 ਮਈ ਨੂੰ ਸਵੇਰੇ 5.30 ਵਜੇ ਆਪਣੇ ਭਤੀਜੇ ਨਿਤਿਨ ਨਾਲ ਸੂਫੀਆਨਾ ਚੌਕ ਨੇੜੇ ਇਕ ਜਿਮ ਗਈ ਸੀ। ਨਿਤਿਨ ਨੇ ਸਕੂਟਰ ਜਿਮ ਦੇ ਬਾਹਰ ਖੜ੍ਹਾ ਕਰ ਦਿੱਤਾ।

ਸਵੀਟੀ ਸੜਕ 'ਤੇ ਤੁਰਨ ਲੱਗੀ। ਉਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਮੁਲਜ਼ਮ ਡਰਾਈਵਰ ਸੁਲਤਾਨ ਵਿੰਡ ਰੋਡ ਕੋਟ ਆਤਮਾ ਰਾਮ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Happy Mothers Day 2024: ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਮਾਂ ਦਾ ਅਸ਼ੀਰਵਾਦ ਲੈ ਮਨਾਇਆ ਮਾਂ ਦਿਵਸ

Trending news