Yaariyan 2 controversy news: ਦੱਸਿਆ ਜਾ ਰਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਵੱਲੋਂ ਫਿਲਮ ਦੇ ਇੱਕ ਗੀਤ 'ਚ ਇੱਕ ਸੀਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ।
Trending Photos
Yaariyan 2 controversy news: ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ 'ਯਾਰੀਆਂ 2' ਫਿਲਮ ਦੇ ਐਕਟਰ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਵਿਨੈ ਸਪਰੂ ਦੇ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ 295-ਏ ਦੇ ਤਹਿਤ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਵੱਲੋਂ ਫਿਲਮ ਦੇ ਇੱਕ ਗੀਤ 'ਚ ਇੱਕ ਸੀਨ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ‘ਯਾਰੀਆਂ 2’ ਫਿਲਮ ਦੇ ਟੀ-ਸੀਰੀਜ਼ ਵੱਲੋਂ ਰਿਲੀਜ਼ ਕੀਤੇ ਗਏ ਸਿੱਖ ਭਾਵਨਾਵਾਂ ਵਿਰੁੱਧ ਵੀਡੀਓ ਗੀਤ ਦੇ ਫਿਲਮਾਂਕਣ ਅਤੇ ਪ੍ਰਕਾਸ਼ਨ ਨੂੰ ਲੈ ਕੇ ਸਰਕਾਰਾਂ ‘ਤੇ ਸਵਾਲ ਖੜ੍ਹੇ ਕੀਤੇ ਗਏ।
ਭਾਈ ਗਰੇਵਾਲ ਦਾ ਕਹਿਣਾ ਹੈ ਕਿ ਫਿਲਮਾਂ ਵਿੱਚ ਅਕਸਰ ਸਿੱਖ ਮਰਿਆਦਾ, ਸਿਧਾਂਤਾਂ ਅਤੇ ਜੀਵਨ ਸ਼ੈਲੀ ਨੂੰ ਠੇਸ ਪਹੁੰਚਾਉਣ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਹਾਲਾਂਕਿ ਕੇਂਦਰ ਸਰਕਾਰ ਅਜਿਹੇ ਗੰਭੀਰ ਮਾਮਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਬੋਰਡ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਕਦੇ ਵੀ ਫਿਲਮਾਂ ਨਹੀਂ ਦਿਖਾਈਆਂ ਜਾਂਦੀਆਂ ਅਤੇ ਇਸੇ ਲਈ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਅਜਿਹੀਆਂ ਮਨਮਾਨੀਆਂ ਕਰਦੇ ਹਨ।
ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਹ ਵੀ ਕਿਹਾ ਕਿ ਕੇਂਦਰੀ ਸੈਂਸਰ ਬੋਰਡ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੇ ਖਿਲਾਫ ਕੋਈ ਫਿਲਮ ਨਾ ਬਣਾਈ ਜਾਵੇ ਪਰ ਇਸ ਤੋਂ ਬਾਵਜੂਦ ਵੀ ਇਹ ਜਾਰੀ ਹੈ। ਉਨ੍ਹਾਂ ਕਿਹਾ ਕਿ ਫਿਲਮ 'ਯਾਰੀਆਂ 2' ਦੇ ਵੀਡੀਓ ਗੀਤ 'ਸੌਰੇ ਘਰ' ਵਿੱਚ ਜਾਣਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਪਰ ਸਰਕਾਰਾਂ ਅਜੇ ਤੱਕ ਚੁੱਪ ਹਨ।
ਇਹ ਵੀ ਪੜ੍ਹੋ: Yaariyan-2 Controversy: ਯਾਰੀਆਂ-2 ਨੂੰ ਲੈ ਕੇ ਭਾਈ ਗਰੇਵਾਲ ਦਾ ਬਿਆਨ; ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ
ਇਹ ਵੀ ਪੜ੍ਹੋ: Yaariyan 2: ਸਿੱਖ ਸੰਗਠਨ ਨੇ 'ਯਾਰੀਆਂ 2' 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਦੋਸ਼, ਨਿਰਦੇਸ਼ਕ ਨੇ ਦਿੱਤਾ ਸਪੱਸ਼ਟੀਕਰਨ