Vicky Middukhera Murder Case: ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਰਮੀਨੀਆ ਦੀ ਜੇਲ੍ਹ ਵਿੱਚ ਬੈਠੇ ਲੱਕੀ, ਸ਼ਗਨਪ੍ਰੀਤ ਸਿੰਘ ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਫਿਲਹਾਲ ਚਾਰਜਸ਼ੀਟ ਵਿੱਚ ਨਾਮ ਨਹੀ ਹਨ।
Trending Photos
Vicky Middukhera Murder Case/ਮਨੀਸ਼ ਸ਼ੰਕਰ: 7 ਅਗਸਤ 2021 ਨੂੰ ਸੈਕਟਰ-70 ਵਿਖੇ ਯੂਥ ਅਕਾਲੀ ਆਗੂ ਅਤੇ ਸੋਪੂ ਲਈ ਕੰਮ ਕਰਦੇ ਵਿਕਰਮਜੀਤ ਸਿੰਘ ਕੁਲਾਰ ਉਰਫ (ਵਿੱਕੀ ਮਿੱਢੂ ਖੇੜਾ) ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਮੁਲਜਮ ਕੌਸ਼ਲ ਚੌਧਰੀ, ਅਮਿਤ ਡਾਗਰ, ਅਜੇ ਉਰਫ ਸਨੀ, ਸੱਜਣ ਉਰਫ ਭੋਲੂ, ਅਨਿਲ ਲੱਠ, ਅਤੇ ਗੈਂਗਸਟਰ ਭੁਪਿੰਦਰ ਉਰਫ ਭੂਪੀ ਰਾਣਾ ਵਿਰੁਧ ਧਾਰਾ 302, 482, 120ਬੀ, 34 ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ਵਿੱਚ ਅਗਲੀ ਤਰੀਕ ਤੇ ਗਵਾਹੀਆਂ ਸ਼ੁਰੂ ਹੋ ਜਾਣਗੀਆਂ।
ਉਕਤ ਮੁਲਜਮਾਂ ਖਿਲਾਫ਼ ਪੁਲਿਸ ਕਰ ਸਕਦੀ ਸਪਲੀਮੈਂਟਰੀ ਚਲਾਨ ਪੇਸ਼
ਇਸ ਮਾਮਲੇ ਵਿੱਚ ਪੁਲਿਸ ਵਲੋਂ ਅਰਮੀਨੀਆ ਦੀ ਜੇਲ੍ਹ ਵਿਚ ਬੈਠੇ ਗੌਰਵ ਉਰਫ ਲੱਕੀ ਪਡਿਆਲ (ਜੋ ਬੰਬੀਹਾ ਗੈਂਗ ਦਾ ਸੰਚਾਲਕ ਹੈ) ਸਮੇਤ ਸਿੱਧੂ ਮੂਸੇਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ (ਜੋ ਇਸ ਸਮੇਂ ਵਿਦੇਸ਼ ਵਿੱਚ ਹੈ) ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪੁਲੀਸ ਵਲੋਂ ਉਨ੍ਹਾਂ ਦੇ ਖਿਲਾਫ ਸ਼ੁਰੂਆਤ ਵਿੱਚ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਉਕਤ ਮੁਲਜਮਾਂ ਖਿਲਾਫ਼ ਪੁਲਿਸ ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੀ ਹੈ।
ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿਮੇਵਾਰੀ ਲਈ ਸੀ
ਜਿਕਰਯੋਗ ਹੈ ਕਿ ਸੈਕਟਰ-70 ਵਿਖੇ 7 ਅਗਸਤ 2021 ਨੂੰ ਹੋਏ ਵਿੱਕੀ ਮਿੱਢੂ ਖੇੜਾ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿਮੇਵਾਰੀ ਲਈ ਸੀ ਅਤੇ ਪੁਲੀਸ ਦੀ ਸ਼ੁਰੂਆਤੀ ਜਾਂਚ ਵਿਚ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਡਿਆਲ ਦਾ ਨਾਮ ਸਾਹਮਣੇ ਆਇਆ ਸੀ। ਜਾਂਚ ਦੌਰਾਨ ਇਹ ਗੱਲ ਸਾਮ੍ਹਣੇ ਆਈ ਸੀ ਕਿ ਲੱਕੀ ਦੇ ਕਹਿਣ ਤੇ ਵਿੱਕੀ ਮਿੱਢੂਖੇੜਾ ਦਾ ਕਤਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਬਦਮਾਸ਼ ਨੇ ਨਾਕਾਬੰਦੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ 'ਤੇ ਕੀਤਾ ਹਮਲਾ, ਫਾਇਰਿੰਗ 'ਚ ਬਦਮਾਸ਼ ਜ਼ਖ਼ਮੀ
ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਜ਼ਿਸ਼ ਰਚੀ
ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਕੌਸ਼ਲ ਚੌਧਰੀ ਨੇ ਕਰਨਾਲ ਜੇਲ੍ਹ ਵਿੱਚ ਯੁਵਾ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਅਮਿਤ ਡਾਗਰ, ਜੋ ਕਿ ਉਸ ਸਮੇਂ ਮੰਡੋਲੀ ਜੇਲ੍ਹ ਵਿੱਚ ਬੰਦ ਸੀ, ਦੇ ਨਾਲ-ਨਾਲ ਮੁੱਖ ਸਾਜ਼ਿਸ਼ਕਾਰ ਪਡਿਆਲ ਅਤੇ ਉਸਦੇ ਸਾਥੀਆਂ ਸੱਜਣ ਸਿੰਘ ਅਤੇ ਅਨਿਲ ਕੁਮਲ ਨਾਲ ਤਾਲਮੇਲ ਕੀਤਾ। ਸੱਜਣ ਅਤੇ ਅਨਿਲ ਨੇ 7 ਅਗਸਤ ਨੂੰ ਸੈਕਟਰ 71 ਵਿੱਚ ਵਿੱਕੀ ਮਿੱਡੂਖੇੜਾ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਨਿਕਲ ਕੇ ਆਪਣੀ ਐਸਯੂਵੀ ਵਿੱਚ ਸਵਾਰ ਹੋ ਰਿਹਾ ਸੀ।
ਪੁਲਿਸ ਦੀ ਕਈ ਹਫਤਿਆ ਦੀ ਜਾਂਚ ਤੋਂ ਬਾਅਦ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਸੀ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਅਮਿਤ ਡਾਗਰ ਨਾਲ ਮਿਲ ਕੇ ਦਿੱਲੀ ਦੀ ਇਕ ਜੇਲ੍ਹ ਵਿੱਚ ਬੈਠ ਕੇ ਵਿੱਕੀ ਮਿੱਢੂ ਖੇੜਾ ਦੇ ਕਤਲ ਦੀ ਸਾਜਿਸ਼ ਰਚੀ ਸੀ ਅਤੇ ਇਹਨਾਂ ਨੇ ਇਸ ਕੰਮ ਲਈ ਕਾਰ ਅਤੇ ਸ਼ੂਟਰਾਂ ਦਾ ਪ੍ਰਬੰਧ ਕਰਕੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਲਈ ਉਨ੍ਹਾਂ ਨੂੰ ਮੁਹਾਲੀ ਭੇਜਿਆ ਸੀ । ਸ਼ੂਟਰ ਗੁਰੂਗ੍ਰਾਮ ਦੇ ਟੇਕ ਚੰਦ ਕੋਲੋਂ ਆਈ-20 ਕਾਰ ਲੈ ਕੇ ਮੁਹਾਲੀ ਪਹੁੰਚੇ ਸਨ। ਉਧਰ ਜੇਲ ਵਿਚ ਬੰਦ ਗੈਂਗਸਟਰ ਭੂਪੀ ਰਾਣਾ ਨੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਸਹੀ ਸਲਾਮਤ ਪੰਜਾਬ ਤੋਂ ਹਰਿਆਣਾ ਰਾਹੀਂ ਅੱਗੇ ਸੁਰੱਖਿਅਤ ਜਗਾ ਤੇ ਪਹੁੰਚਾਉਣ ਦਾ ਜਿੰਮਾ ਲਿਆ ਸੀ।
ਇਸ ਕਤਲ ਮਾਮਲੇ ਵਿੱਚ ਜਦੋਂ ਕਈ ਮਹੀਨਿਆਂ ਬਾਅਦ ਤਿੰਨ ਸ਼ੂਟਰ ਦਿੱਲੀ ਪੁਲਿਸ ਦੇ ਹੱਥੇ ਚੜੇ ਤਾਂ ਸਾਹਮਣੇ ਆਇਆ ਕਿ ਉਨਾਂ ਸ਼ੂਟਰਾਂ ਨੂੰ ਗਾਇਕ ਸਿੱਧੂ ਮੂਸੇ ਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ ਨੇ ਖਰੜ ਦੇ ਇਕ ਫਲੈਟ ਵਿੱਚ ਠਹਿਰਾਉਣ ਦਾ ਇੰਤਜਾਮ ਕੀਤਾ ਸੀ ਅਤੇ ਉਸ ਨੇ ਹੀ ਤਿੰਨਾ ਸ਼ੂਟਰਾਂ ਦੇ ਨਾਲ ਚੌਥੇ ਸ਼ੂਟਰ ਨੂੰ ਮਿਲਵਾਇਆ ਸੀ। ਸ਼ਗਨਪ੍ਰੀਤ ਸਿੰਘ ਤੇ ਦੋਸ਼ ਹੈ ਕਿ ਉਸ ਨੇ ਹੀ ਸ਼ੂਟਰਾਂ ਨੂੰ ਵਿੱਕੀ ਮਿੱਢੂ ਖੇੜਾ ਦੇ ਘਰ ਅਤੇ ਆਉਣ ਜਾਣ ਦੇ ਸਮੇਂ ਦੇ ਜਾਣਕਾਰੀ ਦਿੱਤੀ ਅਤੇ ਆਪ ਖੁਦ ਵੀ ਵਿੱਕੀ ਦੀ ਰੈਕੀ ਕੀਤੀ ਸੀ।