Zirakpur News: ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਵੱਸਦੇ ਜ਼ੀਰਕਪੁਰ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ। ਜ਼ੀਰਕਪੁਰ ਵਾਸੀ ਰੋਜ਼ਾਨਾ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।
Trending Photos
Zirakpur News: ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਵੱਸਦੇ ਜ਼ੀਰਕਪੁਰ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ। ਜ਼ੀਰਕਪੁਰ ਵਾਸੀ ਰੋਜ਼ਾਨਾ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਜ਼ੀਰਕਪੁਰ ਵਿੱਚ ਤਹਿਸੀਲ ਰੋਡ ਉਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ 5 ਮਹੀਨੇ ਤੋਂ ਰੋਡ ਬਣਾਉਣ ਦਾ ਕੰਮ ਚੱਲ ਰਿਹਾ ਹੈ। ਤਹਿਸੀਲ ਰੋਡ ਉਤੇ ਨਗਰ ਕੌਂਸਲ ਜ਼ੀਰਕਪੁਰ ਆਫਿਸ, ਡੀਐਸਪੀ ਆਫਿਸ, ਥਾਣਾ ਜ਼ੀਰਕਪੁਰ ਅਤੇ ਸ਼ਮਸ਼ਾਨਘਾਟ ਸਥਿਤ ਹੈ ਜਿਥੇ ਸਾਰਾ ਦਾ ਦਿਨ ਲੋਕਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਤਹਿਸੀਲ ਰੋਡ ਦੀ ਹਾਈਵੇਅ ਤੋਂ ਸਰਕਾਰੀ ਦਫਤਰਾਂ ਨਾਲ ਕੁਨੈਕਿਟਵਿਟੀ ਹੈ। ਜ਼ੀਰਕਪੁਰ ਦੀ ਨਗਰ ਕੌਂਸਲ ਰੋਡ ਜਿਸ ਨੂੰ ਤਹਿਸੀਲ ਰੋਡ ਦੇ ਤੌਰ ਉਥੇ ਵੀ ਜਾਣਾ ਜਾਂਦਿਆ ਹੈ, ਪਿਛਲੇ 5 ਮਹੀਨੇ ਤੋਂ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਡ੍ਰੋਨ ਪਾਈਪ ਪਾਏ ਜਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕੰਮ ਕੱਛੂਕੁੰਮੇ ਦੀ ਚਾਲ ਨਾਲ ਚੱਲਣ ਕਾਰਨ ਲੋਕਾਂ ਨੂੰ ਇਥੋਂ ਲੰਘਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਬਰਸਾਤ ਹੋਣ ਕਾਰਨ ਤਹਿਸੀਲਾ ਰੋਡ ਉਥੇ ਕਈ ਜਗ੍ਹਾ ਪਾਣੀ ਜਗ੍ਹਾਂ ਹੋ ਗਿਆ ਹੈ, ਜਿਸ ਕਾਰਨ ਟੂ ਵ੍ਹੀਲਰ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : Weather Update: ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਮੋਹਾਲੀ ਸਣੇ ਕਈ ਜ਼ਿਲ੍ਹਿਆ 'ਚ ਪਿਆ ਤੇਜ਼ ਮੀਂਹ
ਰੋਡ ਉਤੇ ਸਥਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ 5 ਮਹੀਨੇ ਤੋਂ ਕੰਮ-ਧੰਦੇ ਬੰਦ ਹੋ ਰੱਖੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਜ਼ੀਰਕਪੁਰ ਵਾਸੀ ਭਾਰੀ ਪਰੇਸ਼ਾਨੀ ਦਾ ਆਲਮ ਵਿੱਚ ਸਨ। ਇਸ ਤੋਂ ਇਲਾਵਾ ਮੋਹਾਲੀ ਦੇ ਹੋਰ ਇਲਾਕਿਆਂ ਵਿੱਚ ਵੀ ਬਿਜਲੀ ਘੱਟ ਆਉਣ ਕਾਰਨ ਲੋਕ ਅੱਤ ਦੀ ਗਰਮੀ ਵਿੱਚ ਕਾਫੀ ਪਰੇਸ਼ਾਨ ਸਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ