Zombie Angelina Jolie ਦੇ ਰਿਹਾਅ ਹੋਣ ਤੋਂ ਬਾਅਦ ਖੁੱਲ੍ਹਿਆ ਰਾਜ, ਅਸਲੀ ਚਿਹਰਾ ਆਇਆ ਸਾਹਮਣੇ!
Advertisement
Article Detail0/zeephh/zeephh1414299

Zombie Angelina Jolie ਦੇ ਰਿਹਾਅ ਹੋਣ ਤੋਂ ਬਾਅਦ ਖੁੱਲ੍ਹਿਆ ਰਾਜ, ਅਸਲੀ ਚਿਹਰਾ ਆਇਆ ਸਾਹਮਣੇ!

ਸਹਰ ਤਾਬਰ ਨਾਮ ਦੀ ਇਹ ਮੁਟਿਆਰ Instagram star ਸਾਲ 2017 ’ਚ ਐਂਜਲੀਨਾ ਜੋਲੀ (Angelina Jolie) ਦੀ ਹਮਸ਼ਕਲ ਹੋਣ ਕਾਰਨ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਈ ਸੀ। 

Zombie Angelina Jolie ਦੇ ਰਿਹਾਅ ਹੋਣ ਤੋਂ ਬਾਅਦ ਖੁੱਲ੍ਹਿਆ ਰਾਜ, ਅਸਲੀ ਚਿਹਰਾ ਆਇਆ ਸਾਹਮਣੇ!

ਚੰਡੀਗੜ੍ਹ: ਜੋਂਬੀ ਐਂਜਲੀਨਾ ਜੋਲੀ ਇਕ ਵਾਰ ਫੇਰ ਸੁਰਖੀਆਂ ’ਚ ਹੈ, ਦਰਅਸਲ ਉਸਨੇ ਆਪਣੇ ਚਿਹਰੇ ਤੋਂ ਪਰਦਾ ਹਟਾ ਦਿੱਤਾ ਹੈ। ਸਹਰ ਤਾਬਰ ਨਾਮ ਦੀ ਇਹ ਮੁਟਿਆਰ Instagram star ਸਾਲ 2017 ’ਚ ਐਂਜਲੀਨਾ ਜੋਲੀ (Angelina Jolie) ਦੀ ਹਮਸ਼ਕਲ ਹੋਣ ਕਾਰਨ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਈ ਸੀ। 

ਕੰਪਿਊਟਰ ਰਾਹੀਂ ਵਿਖਾਇਆ ਕੋਈ ਹੋਰ ਚਿਹਰਾ
ਕਿਹਾ ਜਾ ਰਿਹਾ ਹੈ ਕਿ ਸਹਰ ਤਾਬਰ (Sahar_taabar) ਨਾਮ ਦੀ ਔਰਤ ਨੇ ਆਪਣੇ ਆਪ ਨੂੰ ਐਂਜਲਿਨਾ ਜੋਲੀ ਜਿਹੀ ਦਿਖਣ ਲਈ 50 ਵਾਰ ਪਲਾਸਟਿਕ ਸਰਜਰੀ ਕਰਵਾਈ। ਪਰ ਹੁਣ ਉਸਨੇ ਖ਼ੁਦ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਉਸਨੇ ਨੱਕ, ਲਿੱਪ ਫ਼ਿਲਰ ਅਤੇ ਲਿਪੋਸਕਸ਼ਨ ਵਰਗੀਆਂ ਕੁਝ ਕਾਸਮੈਟਿਕ ਸਰਜਰੀਆਂ ਕਰਵਾਈਆਂ ਹਨ। ਪਰ ਜ਼ਿਆਦਾਤਰ ਉਸਦੇ ਚਿਹਰੇ ਨੂੰ ਕੰਪਿਊਟਰ ਰਾਹੀਂ ਕੁਝ ਹੋਰ ਵਿਖਾਇਆ ਗਿਆ ਸੀ। 

ਸਹਿਰ ਤਾਬਰ ਦਾ ਅਸਲ ਨਾਮ ਫਤਮੇਹ ਖਿਸ਼ਵੰਦ ਹੈ। ਉਸਨੇ ਦੱਸਿਆ ਕਿ ਉਹ ਮਸ਼ਹੂਰ ਹੋਣਾ ਚਾਹੁੰਦੀ ਸੀ, ਜਿਸ ਲਈ ਉਸਨੇ ਮੇਕਅੱਪ ਅਤੇ ਆਪਣੀ ਕਲਾ ਦਾ ਸਹਾਰਾ ਲਿਆ। ਇਸ ਤਰ੍ਹਾਂ ਉਹ ਕੁਝ ਹੀ ਸਮੇਂ ਬਾਅਦ ਸੁਰਖੀਆਂ ’ਚ ਆ ਗਈ। ਉਸਨੇ ਦੱਸਿਆ ਕਿ ਆਪਣੇ ਸੋਸ਼ਲ ਮੀਡੀਆ ’ਤੇ ਫ਼ੈਨ ਫਾਲੋਇੰਗ ਵਧਾਉਣਾ ਚਾਹੁੰਦੀ ਸੀ, ਜਿਸ ਲਈ ਮੇਕਅੱਪ ਅਤੇ ਫ਼ੋਟੋਸ਼ਾਪ ਇੱਕ ਅਭਿਨੇਤਾ ਬਣਨ ਨਾਲੋਂ ਅਸਾਨ ਸੀ।   

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅਸਲ ਚਿਹਰਾ ਆਇਆ ਸਾਹਮਣੇ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਜਦੋਂ ਮਹਿਸਾ ਅਮੀਨੀ ਦੀ ਮੌਤ ਹੋਈ ਸੀ ਤਾਂ ਸਹਿਰ ਤਾਬਰ ਦੀ ਰਿਹਾਈ ਦੀ ਮੰਗ ਵੀ ਉੱਠੀ ਸੀ। ਰਿਹਾਅ ਹੋਣ ਮਗਰੋਂ ਤਾਬਰ ਨੇ ਲੋਕਾਂ ਨੂੰ ਆਪਣਾ ਅਸਲੀ ਚਿਹਰਾ ਵਿਖਾਇਆ ਹੈ, ਜੋ ਵਾਇਰਲ ਹੋਈਆਂ ਭਿਆਨਕ ਤਸਵੀਰਾਂ ਨਾਲੋ ਕਿਤੇ ਜ਼ਿਆਦਾ ਖ਼ੂਬਸੂਰਤ ਹੈ।   

 

 

Trending news