ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ !
Advertisement

ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ !

30 ਮਾਰਚ ਤੋਂ ਚੰਡੀਗੜ੍ਹ ਤੋਂ ਜੰਮੂ ਦੇ ਲਈ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ  

30 ਮਾਰਚ ਤੋਂ ਚੰਡੀਗੜ੍ਹ ਤੋਂ ਜੰਮੂ ਦੇ ਲਈ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਚੰਡੀਗੜ੍ਹ ਤੋਂ ਜੰਮੂ ਜਾਣ ਵਾਲੇ ਯਾਤਰੀਆਂ ਦੇ ਲਈ ਵੱਡੀ ਖ਼ੁਸ਼ਖ਼ਬਰੀ ਹੈ, ਖ਼ਾਸ ਕਰ ਕੇ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ, ਜੇਕਰ ਤੁਸੀਂ ਚੰਡੀਗੜ੍ਹ ਦੇ ਵਸਨੀਕ ਹੋ ਤਾਂ ਤੁਸੀਂ ਇੱਕ ਜਾਂ 2 ਦਿਨਾਂ ਦੇ ਅੰਦਰ ਤੁਸੀਂ ਵੈਸ਼ਣੋ ਦੇਵੀ ਦੇ ਖ਼ੁਲੇ ਦਰਸ਼ਨ ਦੀਦਾਰ ਕਰਕੇ  ਵਾਪਸ ਆ ਸਕਦੇ ਹੋ, ਏਅਰ ਇੰਡੀਆ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ

ਚੰਡੀਗੜ੍ਹ ਤੋਂ ਜੰਮੂ ਲਈ ਫਲਾਈਟ ਸ਼ੁਰੂ : ਏਅਰ ਇੰਡੀਆ ਨੇ ਆਪਣੀ ਅਲਾਇੰਸ ਏਅਰ ਫਲਾਈਟ ਚੰਡੀਗੜ੍ਹ ਤੋਂ ਜੰਮੂ ਵਿਚਾਲੇ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ,30 ਮਾਰਚ ਤੋਂ ਸ਼ੁਰੂ ਹੋਣ ਵਾਲੀ ਅਲਾਇੰਸ ਏਅਰ ਫਲਾਈਟ ਨੰਬਰ 9635/36 ਜੰਮੂ ਤੋਂ ਸਵੇਰੇ 9 ਵਜਕੇ 10 ਮਿਨਟ 'ਤੇ ਚੰਡੀਗੜ੍ਹ ਦੇ ਲਈ ਰਵਾਨਾ ਹੋਵੇਗੀ, ਜਦਕਿ ਤਕਰੀਬਨ ਸਵਾ ਘੰਟੇ ਯਾਨੀ 10 ਵਜਕੇ 25 ਮਿਨਟ 'ਤੇ ਫਲਾਇਟ ਚੰਡੀਗੜ੍ਹ ਪਹੁੰਚ ਜਾਵੇਗੀ, ਇਹ ਹੀ ਫਲਾਇਟ ਸਵੇਰੇ 10 ਵਜਕੇ 50 ਮਿਨਟ 'ਤੇ ਮੁੜ ਚੰਡੀਗੜ੍ਹ ਲਈ ਰਵਾਨਾ ਹੋਵੇਗੀ ਅਤੇ ਦੁਪਹਿਰ 12 ਵਜਕੇ 5 ਮਿਨਟ 'ਤੇ ਜੰਮੂ ਪਹੁੰਚ ਜਾਵੇਗੀ, 72 ਸੀਟਰ ਫਲਾਇਟ ਐਤਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਚੱਲੇਗੀ, ਫਲਾਇਟ ਦੇ ਸ਼ੁਰੂ ਹੋਣ ਤੋਂ ਬਾਅਦ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਚੰਡੀਗੜ੍ਹ ਦੇ ਲੋਕਾਂ ਨੂੰ ਕਾਫ਼ੀ ਆਸਾਨੀ ਹੋਵੇਗੀ 

Trending news