ਪੰਜ ਸਿੰਘ ਸਾਹਿਬਾਨਾਂ ਵੱਲੋਂ ਢੱਡਰੀਆਂਵਾਲਾ ਦੇ ਸਮਾਗਮ 'ਤੇ ਰੋਕ,ਸ੍ਰੀ ਅਕਾਲ ਤਖ਼ਤ ਪੇਸ਼ ਹੋਣ ਦੇ ਹੁਕਮ
Advertisement
Article Detail0/zeephh/zeephh734269

ਪੰਜ ਸਿੰਘ ਸਾਹਿਬਾਨਾਂ ਵੱਲੋਂ ਢੱਡਰੀਆਂਵਾਲਾ ਦੇ ਸਮਾਗਮ 'ਤੇ ਰੋਕ,ਸ੍ਰੀ ਅਕਾਲ ਤਖ਼ਤ ਪੇਸ਼ ਹੋਣ ਦੇ ਹੁਕਮ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਕਿਹਾ  ਜਿਹੜੇ ਢੱਡਰੀਆਂਵਾਲਾ ਦੇ ਸਮਾਗਮ ਕਰਵਾਉਣ ਦੇ ਉਹ ਆਪ ਜ਼ਿੰਮੇਵਾਰ ਹੋਣਗੇ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਕਿਹਾ  ਜਿਹੜੇ ਢੱਡਰੀਆਂਵਾਲਾ ਦੇ ਸਮਾਗਮ ਕਰਵਾਉਣ ਦੇ ਉਹ ਆਪ ਜ਼ਿੰਮੇਵਾਰ ਹੋਣਗੇ

ਪਰਮਵੀਰ ਰਿਸ਼ੀ/ਅੰਮ੍ਰਿਤਸਰ :  ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡੀਆਂਵਾਲਾ ਖ਼ਿਲਾਫ਼ ਸਖ਼ਤ ਫ਼ੈਸਲਾ ਲਿਆ ਗਿਆ ਹੈ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਢੱਡਰੀਆਂਵਾਲਾ ਨੂੰ ਗੁਰਮਤ ਖ਼ਿਲਾਫ਼  ਬਿਆਨ ਬਾਜ਼ੀਆਂ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ, ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਾ ਵਿੱਚ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਸਮਾਗਮ 'ਤੇ ਮੁਕੰਮਲ ਤੌਰ 'ਤੇ ਉਸ ਵੇਲੇ ਤੱਕ ਰੋਕ ਲੱਗਾ ਦਿੱਤਾ ਗਈ ਹੈ ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਆਕੇ ਮੁਆਫ਼ੀ ਨਹੀਂ ਮੰਗ ਦੇ ਨੇ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ, ਸਿਰਫ਼ ਇੰਨਾ ਹੀ ਨਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਜੇਕਰ ਫ਼ਿਰ ਵੀ ਉਹ ਢੱਡੀਆਂਵਾਲਾ ਦੇ ਸਮਾਗਮ ਕਰਵਾਉਂਦੇ ਨੇ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਦੇ  ਲਈ ਉਹ ਆਪ ਜ਼ਿੰਮੇਵਾਰ ਹੋਣਗੇ, ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਸਿੱਖ ਸੰਗਤ ਨੂੰ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਵੀਡੀਓ ਸ਼ੇਅਰ ਕਰਨ 'ਤੇ ਵੀ ਰੋਕ ਲੱਗਾ ਦਿੱਤੀ ਹੈ

ਸ੍ਰੀ ਅਕਾਲ ਤਖ਼ਤ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲਾ ਖ਼ਿਲਾਫ਼ ਇਹ ਫ਼ੈਸਲਾ ਸਬ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਲਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਗੁਰਮੱਤ ਵਿਰੋਧੀ ਬਿਆਨਬਾਜ਼ੀਆਂ ਦੀ ਸ਼ਿਕਾਇਤ ਤੋਂ   ਬਾਅਦ ਸਪਸ਼ਟੀਕਰਨ ਲਈ ਸੱਦਿਆ ਗਿਆ ਸੀ ਪਰ ਉਹ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ ਨੇ ਇਸ ਲਈ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਢੱਡਰੀਆਂਵਾਲਾ ਨੂੰ ਤਿੰਨ ਵਾਰ ਕਮੇਟੀ ਨੇ ਸਪਸ਼ਟੀਕਰਨ ਦੇਣ ਲਈ ਬੁਲਾਇਆ ਸੀ ਪਰ ਉਹ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਤਿੰਨੋ ਵਾਰ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ 

 

Trending news