ਲੌਕਡਾਊਨ ਦੌਰਾਨ ਸਿੱਖਾਂ ਦੇ ਇਸ ਤਖ਼ਤ ਸਾਹਿਬ 'ਤੇ ਲੰਗਰ 'ਚ ਹੋਇਆ ਵੱਡਾ ਘੁਟਾਲਾ

SGPC ਨੇ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ 

ਲੌਕਡਾਊਨ ਦੌਰਾਨ ਸਿੱਖਾਂ ਦੇ ਇਸ ਤਖ਼ਤ ਸਾਹਿਬ 'ਤੇ ਲੰਗਰ 'ਚ ਹੋਇਆ ਵੱਡਾ ਘੁਟਾਲਾ
SGPC ਨੇ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ

ਬਿਪਿਨ ਕੁਮਾਰ/ਸ੍ਰੀ ਆਨੰਦਪੁਰ ਸਾਹਿਬ : ਲੌਕਡਾਊਨ ਦੌਰਾਨ ਭਾਰਤ ਦੇ ਨਾਲ ਪੂਰੀ ਦੁਨੀਆ ਵਿੱਚ ਲੰਗਰ ਦੀ  ਸੇਵਾ ਕਰਨ ਲਈ ਸਿੱਖ ਭਾਈਚਾਰੇ ਦੀ ਤਾਰੀਫ਼ ਹੋਈ, ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ ਪੂਰੀ ਦੁਨੀਆ ਨੇ ਵੇਖੀ,SGPC ਵੱਲੋਂ ਵੀ ਆਪਣੇ ਪੱਧਰ 'ਤੇ ਥਾਂ-ਥਾਂ 'ਤੇ ਲੌਕਡਾਊਨ ਦੌਰਾਨ ਲੰਗਰ ਦੀ ਸੇਵਾ ਕੀਤੀ ਗਈ ਸੀ, ਪਰ ਜਿਸ ਤਖ਼ਤ ਤੋਂ ਪੂਰੀ ਦੁਨੀਆ ਨੂੰ ਸੱਚ ਦੀਆ ਆਵਾਜ਼ ਬੁਲੰਦ ਕਰਨ ਅਤੇ ਜ਼ਬਰ ਜ਼ੁਲਮ ਦੇ ਖ਼ਿਲਾਫ ਲੜਾਈ ਲੜਨ ਦਾ ਸੁਨੇਹਾ ਦਿੱਤਾ ਗਿਆ ਸੀ ਉਸੇ ਤਖ਼ਤ ਦੇ ਮੌਜੂਦ ਕੁੱਝ ਲਾਲਚੀ ਮੁਲਾਜ਼ਮਾਂ 'ਤੇ ਗੁਰੂ ਘਰ ਦੀ ਲੰਗਰ ਸੇਵਾ ਵਿੱਚ ਘੁਟਾਲਾ ਕਰਨ ਦਾ ਇਲਜ਼ਾਮ ਲੱਗਿਆ ਹੈ, ਹਾਲਾਂਕਿ SGPC ਵੱਲੋਂ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ

ਇਸ ਤਖ਼ਤ 'ਤੇ ਹੋਇਆ ਲੰਗਰ ਵਿੱਚ ਘੁਟਾਲਾ  

ਅਪ੍ਰੈਲ-ਜੂਨ ਮਹੀਨੇ ਵਿੱਚ ਲੌਕਡਾਊਨ ਦੌਰਾਨ ਸੰਗਤ ਦੀ ਨਾਂ-ਮਾਤਰ ਆਮਦ ਦੇ ਬਾਵਜੂਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਲੰਗਰ ਵਿੱਚ ਲੱਖਾਂ ਦੀ ਸਬਜ਼ੀ ਦੇ ਬਿੱਲ ਤਿਆਰ ਕੀਤੇ ਗਏ, SGPC ਨੇ ਜਦੋਂ ਇਸ ਦੀ ਜਾਂਚ ਕਰਵਾਈ ਤਾਂ  ਇੰਸਪੈਕਸ਼ਨ ਬਰਾਂਚ-85 ਦੀ ਰਿਪੋਰਟ ‘ਤੇ ਮੁੱਖ ਸਕੱਤਰ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੈਨੇਜਰ ਸਮੇਤ 5 ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਗਈ, ਜਿਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ ਸਮੇਤ ਅਕਾਊਂਟੈਂਟ, ਸਟੋਰਕੀਪਰ ਅਤੇ ਗੁਰਦੁਆਰਾ ਇੰਸਪੈਕਟਰ ਨੂੰ ਮੁਅੱਤਲ ਕਰਕੇ ਅਗਲੀ ਤਫਤੀਸ਼ ਦੇ ਆਦੇਸ਼ ਜਾਰੀ ਕਰ ਦਿੱਤੇ ਹਨ,ਹਾਲਾਂਕਿ ਇਸ ਸੰਬਧ ਵਿੱਚ ਕੋਈ ਵੀ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਵਾਂ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ, ਉਹ ਇਸ ਤੋਂ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਮੈਨੇਜਰ ਨਿਯੁਕਤ ਸਨ