Religious News: ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ, ਸ਼ਡਿਊਲ ਜਾਰੀ
Advertisement
Article Detail0/zeephh/zeephh1637648

Religious News: ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ, ਸ਼ਡਿਊਲ ਜਾਰੀ

ਖ਼ਾਲਸਾ ਪੰਥ ਦੀ ਸਾਜਨਾ ਦਿਵਸ 14 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਭਾਰਤੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਤਿਉਹਾਰ ਮਨਾਉਣ ਲਈ 9 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਜਾਵੇਗਾ ਤੇ 18 ਅਪ੍ਰੈਲ ਨੂੰ ਦੇਸ਼ ਵਾਪਸ ਆਵੇਗਾ। ਇਸ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ

Religious News: ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ, ਸ਼ਡਿਊਲ ਜਾਰੀ

Religious News: ਖ਼ਾਲਸਾ ਪੰਥ ਦੀ ਸਾਜਨਾ ਦਿਵਸ 14 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਭਾਰਤੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਤਿਉਹਾਰ ਮਨਾਉਣ ਲਈ 9 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਜਾਵੇਗਾ ਤੇ 18 ਅਪ੍ਰੈਲ ਨੂੰ ਦੇਸ਼ ਵਾਪਸ ਆਵੇਗਾ। ਇਸ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਹੈ। ਇਸ ਲਈ ਪਾਕਿਸਤਾਨ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪਾਕਿਸਤਾਨ ਦੀ ਹਾਲਤ ਕਾਫੀ ਖ਼ਰਾਬ ਹੈ।

ਹਾਲ ਹੀ 'ਚ ਇੱਕ ਹਿੰਦੂ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਲਈ ਸਰਕਾਰ ਜੱਥੇ ਦੀ ਸੁਰੱਖਿਆ ਨੂੰ ਲੈ ਕੇ ਚੌਕਸ ਹੈ। ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਅਫ਼ਸਰਾਂ ਨੇ ਕਿਹਾ ਕਿ ਇਸ ਵਾਰ ਚੌਕਸ ਰਹਿਣਾ ਜ਼ਰੂਰੀ ਹੈ। ਯਾਤਰੀਆਂ ਦੀ ਸੁਰੱਖਿਆਂ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। 9 ਅਪ੍ਰੈਲ ਨੂੰ ਭਾਰਤ ਤੋਂ ਜੱਥਾ ਰਵਾਨਾ ਹੋਵੇਗਾ ਤੇ 10 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ਫਰੂਖਾਬਾਦ ਪੁੱਜੇਗਾ, ਫਿਰ ਸ਼ਾਮ ਨੂੰ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਵਾਪਸ ਆਵੇਗਾ।

ਇਸੇ ਤਰ੍ਹਾਂ 11 ਅਪ੍ਰੈਲ ਨੂੰ ਜੱਥਾ ਗੁਰਧਾਮਾਂ ਦੇ ਦੀਦਾਰ ਲਈ ਜਾਵੇਗਾ ਤੇ 12 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਲਈ ਰਵਾਨਾ ਹੋਵੇਗਾ। 13 ਅਪ੍ਰੈਲ ਨੂੰ ਰਾਤ ਆਰਾਮ ਹੋਵੇਗਾ ਤੇ ਫਿਰ 14 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਇਸ ਮਗਰੋਂ 15 ਅਪ੍ਰੈਲ ਨੂੰ ਆਰਾਮ ਹੋਵੇਗਾ ਫਿਰ 16 ਅਪ੍ਰੈਲ ਗਰਦੁਆਰਾ ਰੋੜੀ ਸਾਹਿਬ ਕਰਤਾਰਪੁਰ ਸਾਹਿਬ ਰਵਾਨਾ ਹੋਵੇਗਾ ਤੇ 18 ਅਪ੍ਰੈਲ ਨੂੰ ਦੇਸ਼ ਵਾਪਸ ਆਵੇਗਾ।

ਇਹ ਵੀ ਪੜ੍ਹੋ : Punjab Farmers Protest News: ਰੇਲ ਰੋਕੋ ਅੰਦੋਲਨ ਦੇ ਚੱਲਦੇ ਕਿਸਾਨਾਂ ਨੇ ਪਟਰੀਆਂ 'ਤੇ ਚੜਾਏ ਟ੍ਰੈਕਟਰ, ਜਾਣੋ ਕੀ ਹਨ ਮੰਗਾਂ

ਪੰਜਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਅਟਕ (ਕੈਂਬਲਪੁਰ) ਜ਼ਿਲ੍ਹੇ 'ਚ ਇੱਕ ਮਹੱਤਵਪੂਰਨ ਗੁਰੂਧਾਮ ਹੈ। ਇਹ ਰਾਹਵਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਉੱਤੇ 46 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹਸਨ-ਅਬਦਾਲ ਰੇਲਵੇ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਹੈ। ਇਤਿਹਾਸ ਮੁਤਾਬਿਕ ਇਹ ਕਿਹਾ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ ਸੱਜੇ ਹੱਥ ਦੇ ਪੰਜੇ ਦਾ ਨਿਸ਼ਾਨ ਇਕ ਪੱਥਰ ਉੱਤੇ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ : Punjab News: ਹੁਸ਼ਿਆਰਪੁਰ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ, 8 ਜ਼ਖ਼ਮੀ

Trending news