ਚੰਡੀਗੜ੍ਹ ਵਿੱਚ ਪਿੱਟਬੁੱਲ ਕੁੱਤੇ ਦਾ ਆਦਮਖ਼ੋਰ ਰੂਪ
Advertisement

ਚੰਡੀਗੜ੍ਹ ਵਿੱਚ ਪਿੱਟਬੁੱਲ ਕੁੱਤੇ ਦਾ ਆਦਮਖ਼ੋਰ ਰੂਪ

ਪੰਜਾਬ ਵਿੱਚ ਕੁੱਤਿਆਂ ਦਾ ਕਹਿਰ, 2019 ਵਿੱਚ ਕੁੱਤਿਆਂ ਤੇ ਕੱਟਣ ਦੇ ਸਵਾ ਲੱਖ ਮਾਮਲੇ ਸਾਹਮਣੇ ਆਏ

ਚੰਡੀਗੜ੍ਹ ਵਿੱਚ ਪਿੱਟਬੁੱਲ ਕੁੱਤੇ ਦਾ ਆਦਮਖ਼ੋਰ ਰੂਪ

ਚੰਡੀਗੜ੍ਹ : ਕੁੱਤੇ ਨੂੰ ਸਭ ਤੋਂ ਵਫ਼ਾਦਾਰ ਜਾਨਵਰ ਕਿਹਾ ਜਾਂਦਾ ਹੈ, ਘਰ ਦੀ ਰਖਵਾਲੀ ਦੇ ਲਈ ਲੋਕ ਹਮੇਸ਼ਾ ਕੁੱਤੇ ਨੂੰ ਹੀ ਪਾਲਦੇ ਨੇ, ਪੂਰਾ ਘਰ ਕੁੱਤੇ ਦੇ ਹਵਾਲੇ ਛੱਡ ਕੇ ਲੋਕ ਬੇਫ਼ਿਕਰ ਹੋਕੇ ਘਰੋਂ ਬਾਹਰ ਜਾਂਦੇ ਨੇ, ਪਰ ਚੰਡੀਗੜ੍ਹ ਵਿੱਚ ਇੱਕ ਪਿੱਟਬੁਲ ਕੁੱਤੇ ਦਾ ਆਦਮਖ਼ੋਰ  ਰੂਪ ਸਾਹਮਣੇ ਆਇਆ ਹੈ, ਚੰਡੀਗੜ੍ਹ ਵਿੱਚ ਵਾਈਰਲ ਇਸ ਪਿੱਟਬੁੱਲ ਕੁੱਤੇ ਦੀਆਂ ਤਸਵੀਰਾਂ ਜਿਨ੍ਹੇ ਵੀ ਵੇਖਿਆ ਉਸ ਦੇ ਮੰਨ ਵਿੱਚ ਪਿੱਟਬੁੱਲ ਕੁੱਤੇ ਦੀ ਦਹਿਸ਼ਤ ਪੂਰੀ ਤਰ੍ਹਾਂ ਨਾਲ ਹਾਵੀ ਹੋ ਗਈ  

ਚੰਡੀਗੜ੍ਹ ਵਿੱਚ ਪਿੱਟਬੁੱਲ ਕੁੱਤੇ ਦੀ ਦਹਿਸ਼ਤ

ਚੰਡੀਗੜ੍ਹ ਵਿੱਚ ਪਿੱਟਬੁੱਲ ਕੁੱਤੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਵੀਡੀਓ ਵਿੱਚ 12 ਸਾਲ ਦੀ ਬੱਚੀ ਸੜਕ ਤੋਂ ਗੁਜ਼ਰ ਰਹੀ ਸੀ, ਅਚਾਨਕ ਇੱਕ ਘਰ ਦਾ ਦਰਵਾਜ਼ਾ ਖੁੱਲ ਦਾ ਹੈ ਅਤੇ ਪਿੱਟਬੁੱਲ ਕੁੱਤਾ ਘਰੋਂ ਬਾਹਰ ਨਿਕਲਦਾ ਹੈ ਅਤੇ ਬੱਚੀ 'ਤੇ ਹਮਲਾ ਕਰ ਦਿੰਦਾ ਹੈ, ਘਰ ਦਾ ਮਾਲਕ ਵੀ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਆਲੇ-ਦੁਆਲੇ ਜਾ ਰਹੇ ਲੋਕ ਵੀ ਪਿੱਟਬੁੱਲ ਕੁੱਤੇ ਦੇ ਇਸ ਆਦਮਖ਼ੋਰ ਰੂਪ ਨੂੰ ਵੇਖਕੇ ਡਰ ਜਾਂਦੇ ਨੇ, ਬੜੀ ਮੁਸ਼ਕਿਲ ਨਾਲ ਕੁੱਤਾ ਮਾਲਿਕ ਦੇ ਹੱਥ ਆਉਂਦਾ ਹੈ ਅਤੇ ਕੁੱਤੇ ਦਾ ਮਾਲਿਕ ਕੁੱਤੇ ਨੂੰ ਲੈਕੇ ਘਰ ਦੇ ਅੰਦਰ ਚਲਾ ਜਾਂਦਾ ਹੈ, ਪਰ ਅੱਧੇ ਮਿੰਟ ਦੇ ਇਸ ਵੀਡੀਓ ਨੇ ਕੁੱਤਿਆਂ ਦੀ ਦਹਿਸ਼ਤ ਦੀ ਅਜਿਹੀ ਤਸਵੀਰ ਪੇਸ਼ ਕੀਤੀ ਹੈ ਜਿਸਨੂੰ ਵੇਖਕੇ ਹਰ ਕੋਈ ਕੁੱਤਿਆਂ ਤੋਂ ਖ਼ੌਫ਼ਜ਼ਦਾ ਹੋ ਗਿਆ ਹੈ 

ਫਤਿਹਗੜ੍ਹ ਸਾਹਿਬ 'ਚ ਇੱਕ ਬੱਚੀ ਦੀ ਮੌਤ 

21 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਸਮਰਾਲਾ ਦੀ ਚੌਥੀ ਕਲਾਸ ਦੀ 12 ਸਾਲ ਸਿਮਰਨ ਆਪਣੇ ਪਿੰਡ ਨੌਲੜੀ ਦੇ ਖੇਤਾਂ ਤੋਂ ਆਪਣੀ ਨਾਨੀ ਦੇ ਘਰ ਤੋਂ ਇੱਕਲੇ ਆ ਰਹੀ ਸੀ, ਅਚਾਨਕ ਕੁੱਝ ਕੁੱਤਿਆਂ ਦੀ ਨਜ਼ਰ ਉਸਦੇ ਪਈ ਅਤੇ ਕੁੱਤਿਆਂ ਨੇ ਸਿਮਰਨ ਤੇ ਹਮਲਾ ਬੋਲ ਦਿੱਤਾ, ਸਿਮਰਨ ਚਿਲਾਉਂਦੀ ਰਹੀ ਪਰ ਕੁੱਤਿਆਂ ਨੇ ਉਸਨੂੰ ਨਹੀਂ ਛੱਡਿਆ,ਕੁੱਤਿਆਂ ਨੇ ਇਸ ਕਦਰ ਸਿਮਰਨ ਨੂੰ ਨੋਚਿਆਂ ਦੀ ਮਾਸੂਮ ਦੀ ਮੌਤ ਬਾਅਦ ਹੀ ਉਸਨੂੰ ਛੱਡਿਆ,ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਖੰਨਾ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਸੀ,ਕੁੱਤਿਆਂ ਨੇ ਪਿੰਡ ਬਾਹੋਮਾਜਰਾ ਵਿੱਚ 4 ਸਾਲ ਦੀ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ

ਕੁੱਤਿਆਂ ਦੀ ਦਹਿਸ਼ਤ ਦੇ ਅੰਕੜੇ  

2019 ਵਿੱਚ ਪੰਜਾਬ ਵਿੱਚ ਕੁੱਤਿਆਂ ਦੀ ਦਹਿਸ਼ਤ ਦੇ ਅੰਕੜੇ ਡਰਾਉਣ ਵਾਲੇ ਨੇ, ਪੂਰੇ ਪੰਜਾਬ ਵਿੱਚੋਂ 2019 ਵਿੱਚ 1 ਲੱਖ 35 ਹਜ਼ਾਰ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ, ਜਲੰਧਰ ਵਿੱਚ ਸਭ ਤੋਂ ਵੱਧ 10 ਹਜ਼ਾਰ ਲੋਕਾਂ ਕੁੱਤਿਆਂ ਨੇ ਵੱਢਿਆ ਹੈ 

ਜਲੰਧਰ ਵਿੱਚ ਕੁੱਤਿਆਂ ਦੀ ਦਹਿਸ਼ਤ 

ਜਲੰਧਰ ਵਿੱਚ ਇੱਕ ਮਹੀਨੇ ਵਿੱਚ 10 ਕੁੱਤਿਆਂ ਦੇ ਕੱਟਨ ਦੇ ਮਾਮਲੇ ਸਾਹਮਣੇ ਆਏ ਨੇ, ਜਿਸਤੋਂ ਬਾਅਦ  ਕੁੱਤਿਆਂ ਦੀ ਵਧ ਰਹੀ ਦਹਿਸ਼ਤ ਨੂੰ ਵੇਖਦੇ ਹੋਏ ਪਿੰਡ ਮਾਨਕ ਰਾਏ ਦੇ ਗੁਰਦੁਆਰੇ ਵਿੱਚ  ਸਵੇਰੇ ਅਨਾਉਂਸਮੈਂਟ ਕੀਤੀ ਗਈ ਸੀ ਕੀ ਇਲਾਕੇ ਦੇ ਜਿਸ ਸ਼ਖ਼ਸ ਕੋਲ ਪਾਲਤੂ ਕੁੱਤਾ ਹੈ ਉਹ  ਆਪਣੇ ID ਫੋਟੋ ਅਤੇ ਕੁੱਤੇ ਦੀ  BREED ਦੀ ਪੂਰੀ ਜਾਣਕਾਰੀ ਪੰਚਾਇਤ ਨੂੰ ਦੇਵੇ, ਪੰਚਾਇਤ ਇੰਨਾਂ ਸਾਰੇ ਕੁੱਤਿਆਂ ਦਾ ਡਾਟਾ ਤਿਆਰ ਕਰੇਗੀ,ਸਿਰਫ਼ ਇੰਨਾਂ  ਹੀ ਨਹੀਂ ਪੰਚਾਇਤ ਨੇ ਲੋਕਾਂ ਨੂੰ ਅਪੀਲ ਕੀਤੀ  ਹੈ  ਕੀ ਉਹ ਇੱਕ ਤੋਂ ਵਧ ਕੁੱਤਾ ਨਾ ਰੱਖਣ

Trending news