ਰੇਲਵੇ ਨੇ ਬਦਲੇ  ਨਿਯਮ, ਹੁਣ 9 ਮਹੀਨਿਆਂ ਤੱਕ ਮਿਲੇਗਾ ਰਿਫੰਡ, ਇਹ ਰਹਿਣਗੀਆਂ ਸ਼ਰਤਾਂ

ਆਈਆਰਸੀਟੀਸੀ ਦੇ ਅਨੁਸਾਰ, ਸਿਰਫ਼ ਉਹੀ ਲੋਕ ਜਿਨ੍ਹਾਂ ਨੇ 21 ਮਾਰਚ, 2020 ਤੋਂ 31 ਜੁਲਾਈ, 2020 ਤੱਕ ਦੀ ਯਾਤਰਾ ਲਈ ਟਿਕਟ ਬੁੱਕ ਕੀਤੀ ਸੀ, ਸਿਰਫ ਉਹਨਾਂ ਨੂੰ ਰਿਫੰਡ ਮਿਲੇਗਾ. ਦੱਸ ਦੇਈਏ ਕਿ ਇਹ ਨਿਯਮ ਸਿਰਫ ਉਨ੍ਹਾਂ ਰੇਲ ਗੱਡੀਆਂ ਲਈ ਖਰੀਦੀਆਂ ਟਿਕਟਾਂ 'ਤੇ ਲਾਗੂ ਹੋਵੇਗਾ ਜਿਹਨਾਂ ਨੂੰ ਤਾਲਾਬੰਦੀ ਵੇਲੇ ਰੱਦ ਕਰ ਦਿੱਤਾ ਸੀ। ਜਿਨ੍ਹਾਂ ਨੇ ਆਈਆਰਸੀਟੀਸੀ ਪੋਰਟਲ ਦੁਆਰਾ ਟਿਕਟਾਂ ਬੁੱਕ ਕੀਤੀਆਂ ਸਨ ਓਹਨਾ ਯਾਤਰੀਆਂ ਲਈ ਰਿਫੰਡ ਪ੍ਰਕਿਰਿਆ ਆਪਣੇ ਆਪ ਪੂਰੀ ਹੋ ਗਈ ਸੀ  

ਰੇਲਵੇ ਨੇ ਬਦਲੇ  ਨਿਯਮ, ਹੁਣ 9 ਮਹੀਨਿਆਂ ਤੱਕ ਮਿਲੇਗਾ ਰਿਫੰਡ, ਇਹ ਰਹਿਣਗੀਆਂ ਸ਼ਰਤਾਂ
ਕੋਰੋਨਾ ਕਾਰਨ ਰੱਦ ਕੀਤੀਆਂ ਗਈਆਂ ਸੀ ਰੇਲ ਗੱਡੀਆਂ

ਨਵੀਂ ਦਿੱਲੀ: ਜੇਕਰ ਤੁਸੀਂ ਹੁਣ ਤੱਕ ਤਾਲਾਬੰਦੀ ਦੌਰਾਨ ਰੱਦ ਕੀਤੀ ਟਿਕਟਾਂ ਦੀ ਰਿਫੰਡ ਪ੍ਰਾਪਤ ਨਹੀਂ ਕਰ ਪਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ. ਦਰਅਸਲ, ਰੇਲਵੇ ਕਾਊਂਟਰ ਤੋਂ ਬੁਕ ਕਰਵਾਈਆਂ ਗਈਆਂ ਟਿਕਟਾਂ ਰਿਫੰਡ ਵਾਪਸ ਕਰਨ ਦੇ ਸਮੇਂ ਵਿਚ ਭਾਰਤੀ ਰੇਲਵੇ ਨੇ ਦੂਜੀ ਵਾਰ ਬਦਲਾਵ ਕਰਦਿਆਂ ਇਸਨੂੰ ਵਧਾ ਕੇ 9 ਮਹੀਨਿਆਂ ਤਕ ਕਰ ਦਿੱਤਾ ਹੈ.

ਸਿਰਫ ਇਹਨਾਂ ਨੂੰ ਮਿਲੇਗਾ ਭੁਗਤਾਨ
ਆਈਆਰਸੀਟੀਸੀ ਦੇ ਅਨੁਸਾਰ, ਸਿਰਫ਼ ਉਹੀ ਲੋਕ ਜਿਨ੍ਹਾਂ ਨੇ 21 ਮਾਰਚ, 2020 ਤੋਂ 31 ਜੁਲਾਈ, 2020 ਤੱਕ ਦੀ ਯਾਤਰਾ ਲਈ ਟਿਕਟ ਬੁੱਕ ਕੀਤੀ ਸੀ, ਸਿਰਫ ਉਹਨਾਂ ਨੂੰ ਰਿਫੰਡ ਮਿਲੇਗਾ. ਦੱਸ ਦੇਈਏ ਕਿ ਇਹ ਨਿਯਮ ਸਿਰਫ ਉਨ੍ਹਾਂ ਰੇਲ ਗੱਡੀਆਂ ਲਈ ਖਰੀਦੀਆਂ ਟਿਕਟਾਂ 'ਤੇ ਲਾਗੂ ਹੋਵੇਗਾ ਜਿਹਨਾਂ ਨੂੰ ਤਾਲਾਬੰਦੀ ਵੇਲੇ ਰੱਦ ਕਰ ਦਿੱਤਾ ਸੀ। ਜਿਨ੍ਹਾਂ ਨੇ ਆਈਆਰਸੀਟੀਸੀ ਪੋਰਟਲ ਦੁਆਰਾ ਟਿਕਟਾਂ ਬੁੱਕ ਕੀਤੀਆਂ ਸਨ ਓਹਨਾ ਯਾਤਰੀਆਂ ਲਈ ਰਿਫੰਡ ਪ੍ਰਕਿਰਿਆ ਆਪਣੇ ਆਪ ਪੂਰੀ ਹੋ ਗਈ ਸੀ

ਕੋਰੋਨਾ ਕਾਰਨ ਰੱਦ ਕੀਤੀਆਂ ਗਈਆਂ ਸੀ ਰੇਲ ਗੱਡੀਆਂ
ਮਹੱਤਵਪੂਰਣ ਗੱਲ ਇਹ ਹੈ ਕਿ ਕਰੋਨਾ ਵਾਇਰਸ ਮਹਾਂਮਾਰੀ ਦੇ ਖਤਰੇ ਦੇ ਮੱਦੇਨਜ਼ਰ, ਰੇਲ ਗੱਡੀਆਂ ਦੀਆਂ ਸੇਵਾਵਾਂ 22 ਮਾਰਚ ਤੋਂ ਰੋਕ ਦਿੱਤੀਆਂ ਗਈਆਂ ਸਨ. ਇਸ ਤੋਂ ਬਾਅਦ, ਰੇਲਵੇ ਨੇ ਟਿਕਟਾਂ ਨੂੰ ਰੱਦ ਕਰਨ ਅਤੇ ਕਿਰਾਏ ਦੀ ਵਾਪਸੀ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ. ਇਸ ਅਨੁਸਾਰ, ਰੇਲਵੇ ਦੁਆਰਾ ਰੱਦ ਕੀਤੀਆਂ ਗਈਆਂ ਟ੍ਰੇਨਾਂ ਲਈ ਪੀਆਰਐਸ ਦਾ ਕਾਊਂਟਰ ਟਿਕਟ ਜਮ੍ਹਾਂ ਕਰਨ ਦੀ ਸਮਾਂ ਸੀਮਾ ਨੂੰ 3 ਦਿਨਾਂ ਤੋਂ ਵਧਾ ਕੇ (ਯਾਤਰਾ ਦੇ ਦਿਨ ਨੂੰ ਛੱਡ ਕੇ) 6 ਮਹੀਨੇ ਅਤੇ 139 ਜਾਂ ਆਈਆਰਸੀਟੀਸੀ ਦੀ ਵੈਬਸਾਈਟ ਤੋਂ ਟਿਕਟ ਰੱਦ ਕਰਨ ਦੇ ਹਾਲਾਤਾਂ ਵਿਚ, ਕਿਸੇ ਵੀ ਕਾਊਂਟਰ ਤੋਂ ਰਿਫੰਡ ਪ੍ਰਾਪਤ ਕਰਨ ਦੀ ਸਮਾਂ ਸੀਮਾ ਵੀ ਯਾਤਰਾ ਦੇ ਦਿਨ ਤੋਂ 6 ਮਹੀਨਿਆਂ ਤੱਕ ਵਧਾ ਦਿਤੀ ਗਈ ਸੀ.