IND vs SA Match News: ਅਰਸ਼ਦੀਪ ਤੇ ਆਵੇਸ਼ ਖਾਨ ਦੀ ਗੇਂਦਬਾਜ਼ੀ ਅੱਗ ਢੇਰ ਹੋਈ ਸਾਊਥ ਅਫਰੀਕਾ, 117 ਦੌੜਾਂ ਦਾ ਟੀਚਾ
Advertisement
Article Detail0/zeephh/zeephh2015132

IND vs SA Match News: ਅਰਸ਼ਦੀਪ ਤੇ ਆਵੇਸ਼ ਖਾਨ ਦੀ ਗੇਂਦਬਾਜ਼ੀ ਅੱਗ ਢੇਰ ਹੋਈ ਸਾਊਥ ਅਫਰੀਕਾ, 117 ਦੌੜਾਂ ਦਾ ਟੀਚਾ

 IND vs SA Match News: ਭਾਰਤ ਨੇ ਦੱਖਣੀ ਅਫਰੀਕਾ ਨੂੰ 27.3 ਓਵਰਾਂ 'ਚ 116 ਦੌੜਾਂ 'ਤੇ ਆਊਟ ਕਰ ਦਿੱਤਾ। ਟੀਮ ਇੰਡੀਆ ਲਈ ਅਰਸ਼ਦੀਪ ਸਿੰਘ ਨੇ ਪੰਜ ਵਿਕਟਾਂ ਲਈਆਂ।

IND vs SA Match News: ਅਰਸ਼ਦੀਪ ਤੇ ਆਵੇਸ਼ ਖਾਨ ਦੀ ਗੇਂਦਬਾਜ਼ੀ ਅੱਗ ਢੇਰ ਹੋਈ ਸਾਊਥ ਅਫਰੀਕਾ, 117 ਦੌੜਾਂ ਦਾ ਟੀਚਾ

IND vs SA Match News: ਭਾਰਤ ਨੇ ਦੱਖਣੀ ਅਫਰੀਕਾ ਨੂੰ 27.3 ਓਵਰਾਂ 'ਚ 116 ਦੌੜਾਂ 'ਤੇ ਆਊਟ ਕਰ ਦਿੱਤਾ। ਟੀਮ ਇੰਡੀਆ ਲਈ ਅਰਸ਼ਦੀਪ ਸਿੰਘ ਨੇ ਪੰਜ ਵਿਕਟਾਂ ਲਈਆਂ। ਜਦਕਿ ਅਵੇਸ਼ ਖਾਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਨੇ ਨੰਦਰਾ ਬਰਗਰ ਨੂੰ ਕਲੀਨ ਬੋਲਡ ਕਰਕੇ ਅਫਰੀਕੀ ਪਾਰੀ ਨੂੰ ਸਮੇਟ ਦਿੱਤਾ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਂਦਾਨ ਵਿੱਚ ਉੱਤਰੀ ਅਫਰੀਕੀ ਟੀਮ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਹੀ ਓਵਰ ਤੋਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਪਾਰੀ ਦੇ ਦੂਜੇ ਓਵਰ ਵਿੱਚ ਹੀ ਟੀਮ ਦੇ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ ਨੇ ਲਗਾਤਾਰ ਦੋ ਗੇਂਦਾਂ ਵਿੱਚ ਦੋ ਵਿਕਟਾਂ ਲਈਆਂ, ਇਸੇ ਓਵਰ ਦੀ ਚੌਥੀ ਗੇਂਦ 'ਤੇ ਅਰਸ਼ਦੀਪ ਨੇ ਰੀਜ਼ਾ ਹੈਂਡਰਿਕਸ ਨੂੰ ਕਲੀਨ ਬੋਲਡ ਕਰ ਦਿੱਤਾ।

ਅਰਸ਼ਦੀਪ ਦੇ ਕਹਿਰ ਤੋਂ ਬਾਅਦ ਤੇਜ਼ ਗੇਦਬਾਜ਼ ਅਵੇਸ਼ ਖਾਨ ਦੀ ਘਾਤਕ ਗੇਂਦਬਾਜ਼ੀ ਦੇਖਣ ਨੂੰ ਮਿਲੀ, ਪਾਰੀ ਦੇ 11ਵੇਂ ਓਵਰ ਵਿੱਚ ਅਵੇਸ਼ ਖਾਨ ਹੈਟ੍ਰਿਕ ਲੈਣ ਤੋਂ ਖੁੰਝ ਗਏ। ਖਾਨ ਨੇ ਪਹਿਲੀਆਂ ਦੋ ਗੇਂਦਾਂ 'ਤੇ ਏਡਨ ਮਾਰਕਰਮ ਅਤੇ ਵਿਆਨ ਮੁਲਡਰ ਨੂੰ ਪੈਵੇਲੀਅਨ ਭੇਜਿਆ ਦਿੱਤਾ ।

ਇਹ ਵੀ ਪੜ੍ਹੋ: Punjab News: 'ਡਬਲ ਇੰਜਣ' ਵਾਲੀ ਕੇਂਦਰ ਕੋਲ ਪੰਜਾਬ 'ਚ ਧਾਰਮਿਕ ਯਾਤਰਾ ਲਈ 'ਸਿੰਗਲ ਇੰਜਣ' ਵੀ ਨਹੀਂ- ਸੀਐਮ ਮਾਨ

ਇਸ ਤੋਂ ਬਾਅਦ ਅਵੇਸ਼ ਨੇ ਡੇਵਿਡ ਮਿਲਰ ਨੂੰ ਵਿਕਟਕੀਪਰ ਕੇ. ਐੱਲ.ਰਾਹੁਲ ਹੱਥੋਂ ਕੈਚ ਕਰਵਾਇਆ, ਮਿਲਰ ਇਸ ਮੈਚ 'ਚ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਆਵੇਸ਼ ਨੇ ਕੇਸ਼ਵ ਮਹਾਰਾਜ ਨੂੰ ਆਪਣਾ ਚੌਥਾ ਸ਼ਿਕਾਰ ਬਣਾਇਆ।

ਅਰਸ਼ਦੀਪ ਸਿੰਘ ਨੂੰ ਪਾਰੀ ਦੇ 26ਵੇਂ ਓਵਰ ਵਿੱਚ ਉਸ ਦੀ ਪੰਜਵੀਂ ਸਫਲਤਾ ਮਿਲੀ, ਉਸਨੇ ਅਫਰੀਕੀ ਟੀਮ ਦੇ ਸੈਟਲ ਪਲੇਅਰ ਐਂਡੀਲੇ ਫੇਹਲੁਕਵਾਯੋ ਨੂੰ ਐੱਲ.ਬੀ.ਡਬਲਿਊ. ਕਰ ਦਿੱਤਾ। ਐਂਡੀਲੇ ਫੇਹਲੁਕਵਾਯੋ ਨੇ Review ਜਰੂਰ ਲਿਆ ਪਰ ਅੰਪਾਇਰ ਦਾ ਫੈਸਲਾ ਭਾਰਟੀ ਟੀਮ ਦੇ ਹੱਕ ਵਿੱਚ ਹੀ ਰਿਹਾ। ਐਂਡੀਲੇ ਨੇ ਦੱਖਣੀ ਅਫਰੀਕਾ ਦੇ ਲਈ ਸਭ ਤੋਂ ਵੱਧ 49 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਅਰਸ਼ਦੀਪ ਦਾ ਵਨਡੇ ਮੈਚ ਵਿੱਚ ਇਹ ਪਹਿਲਾਂ ਪੰਜਾ ਹੈ, ਜਦਕਿ ਆਖਰੀ ਵਿਕਟ ਕੁਲਦੀਪ ਯਾਦਵ ਨੇ ਲਈ।

ਇਹ ਵੀ ਪੜ੍ਹੋ: PSMSU Strike News: ਵੱਡੀ ਖ਼ਬਰ; ਮਨਿਸਟ੍ਰੀਅਲ ਮੁਲਾਜ਼ਮਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ, ਭਲਕੇ ਸੀਐਮ ਨਾਲ ਹੋਵੇਗੀ ਮੀਟਿੰਗ

 

Trending news