ਭਾਰਤੀ ਹਾਕੀ ਟੀਮ ਦੇ 25 ਫ਼ੀਸਦੀ ਖਿਡਾਰੀ ਕੋਰੋਨਾ ਪੋਜ਼ੀਟਿਵ,ਹੁਣ ਇਸ ਖਿਡਾਰੀ ਦੀ ਰਿਪੋਰਟ ਵੀ ਪੋਜ਼ੀਟਿਵ
Advertisement

ਭਾਰਤੀ ਹਾਕੀ ਟੀਮ ਦੇ 25 ਫ਼ੀਸਦੀ ਖਿਡਾਰੀ ਕੋਰੋਨਾ ਪੋਜ਼ੀਟਿਵ,ਹੁਣ ਇਸ ਖਿਡਾਰੀ ਦੀ ਰਿਪੋਰਟ ਵੀ ਪੋਜ਼ੀਟਿਵ

ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ 

ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ

ਦਿੱਲੀ :  ਭਾਰਤੀ ਹਾਕੀ  ਟੀਮ ਇੰਡੀਆ ਦੇ ਇੱਕ  ਹੋਰ ਖਿਡਾਰੀ ਮਨਦੀਪ ਸਿੰਘ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਹੁਣ ਤੱਕ 6 ਖਿਡਾਰੀਆਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆ ਚੁੱਕਿਆ ਹੈ, ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ,25 ਸਾਲ ਦੇ ਮਨਦੀਪ ਸਿੰਘ 

ਏਸਿਮਟਮੈਟਿਕ (asymptomatic) ਨੇ ਯਾਨੀ ਉਨ੍ਹਾਂ ਨੂੰ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ ਪਰ ਜਦੋਂ ਟੈਸਟ ਹੋਇਆ ਤਾਂ  ਉਨ੍ਹਾਂ ਦੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਮਨਦੀਪ ਸਿੰਘ ਦਾ ਵੀ 5 ਹੋਰ ਖਿਡਾਰੀਆਂ ਦੇ ਨਾਲ ਬੈਂਗਲੁਰੂ ਵਿੱਚ ਇਲਾਜ ਚੱਲ ਰਿਹਾ ਹੈ,ਮਨਦੀਪ ਸਿੰਘ ਦਾ ਵੀ  20 ਹੋਰ ਖਿਡਾਰੀਆਂ ਦੇ ਨਾਲ RT PCR ਟੈਸਟ ਹੋਇਆ ਸੀ 

ਕਪਤਾਨ ਮਨਪ੍ਰੀਤ ਸਮੇਤ 4 ਹੋਰ ਖਿਡਾਰੀ ਵੀ ਕੋਰੋਨਾ ਪੋਜ਼ੀਟਿਵ

 ਇਸ ਤੋਂ ਪਹਿਲਾਂ 8 ਅਗਸਤ ਨੂੰ  ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ 4 ਹੋਰ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਸੀ, ਇਹਨਾਂ ਵਿੱਚ ਡਿਫੈਂਡਰ ਸੁਰਿੰਦਰ ਕੁਮਾਰ,ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ, ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਦੇ ਨਾਂ ਸ਼ਾਮਲ ਸੀ 

ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਹ SAI ਦੇ ਕੈਂਪਸ ਵਿੱਚ ਕੁਆਰੰਟੀਨ ਨੇ,ਉਨ੍ਹਾਂ ਕਿਹਾ ਸੀ ਕਿ ਮੈਂ ਖ਼ੁਸ਼ ਹਾਂ ਜਿਸ ਤਰ੍ਹਾਂ ਨਾਲ SAI ਵੱਲੋਂ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ, 28 ਸਾਲ ਦੇ ਮਨਪ੍ਰੀਤ ਨੇ ਕਿਹਾ ਸੀ ਮੈਂ ਠੀਕ ਹਾਂ ਅਤੇ ਜਲਦ ਮੈਦਾਨ ਵਿੱਚ ਉਤਰਾਂਗਾ

SAI ਦੇ   20 ਅਗਸਤ ਤੋਂ ਕੌਮੀ ਕੈਂਪ ਸ਼ੁਰੂ ਹੋਵੇਗਾ ਜਿਸ ਵਿੱਚ ਫਿੱਟ ਖਿਡਾਰੀ ਆਪਣੀ ਟ੍ਰੇਨਿੰਗ ਸ਼ੁਰੂ ਕਰ ਸਕਦੇ ਨੇ, ਜਿੰਨਾਂ ਖਿਡਾਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਹੈ ਉਨ੍ਹਾਂ ਦਾ ਫਿਟਨੈੱਸ ਟੈਸਟ ਬਾਅਦ ਵਿੱਚੋਂ ਲਿਆ ਜਾਵੇਗਾ

 

 

Trending news