Sandeep Nangal Ambia Murder Case: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਪੰਜਾਬ ਲੋੜੀਂਦੇ ਕਬੱਡੀ ਪ੍ਰਮੋਟਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
Trending Photos
Sandeep Nangal Ambia Murder Case: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ (Sandeep Ambia Nangal murder) ਕੇਸ ਵਿਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਸੁਰਜਨ ਚੱਠਾ (Surjan Chatha arrested) ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਮਾਮਲੇ 'ਚ ਕਬੱਡੀ ਪ੍ਰਮੋਟਰ ਸੁਰਜਨ ਸਿੰਘ ਚੱਠਾ ਨੂੰ ਪੁਲਿਸ ਨੇ ਜਲੰਧਰ ਹਾਈਟਸ ਸਥਿਤ ਉਸ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ। ਸੁਰਜਨ ਸਿੰਘ ਚੱਠਾ ਨੂੰ ਪੁਲਿਸ ਨੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਨਾਮਜ਼ਦ ਗਿਆ ਕੀਤਾ ਸੀ ਪਰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਇਸ ਸਬੰਧੀ ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਨੇ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਪੁਲਿਸ ਉਪਰ ਸਵਾਲੀਆਂ ਨਿਸ਼ਾਨ ਖੜ੍ਹੇ ਕੀਤੇ ਸਨ।
ਕਮਿਸ਼ਨਰੇਟ ਪੁਲਿਸ ਪਿਛਲੇ ਦਿਨੀਂ ਜਲੰਧਰ ਦੇ ਡਿਪਟੀ ਕਤਲ ਕੇਸ 'ਚ ਗੈਂਗਸਟਰ ਵਿਕਾਸ ਮਾਲੇ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਲਿਆਈ ਸੀ। ਜਿਸ ਦੀਆਂ ਤਾਰਾਂ ਪੰਜਾਬ ਦੇ 3 ਹਾਈ ਪ੍ਰੋਫਾਈਲ ਕੇਸਾਂ ਨਾਲ ਜੁੜੀਆਂ ਹੋਈਆਂ ਹਨ। ਸਿੱਧੂ ਮੂਸੇ ਵਾਲਾ ਕਤਲ ਕੇਸ, ਡਿਪਟੀ ਕਤਲ ਕੇਸ, ਸੰਦੀਪ ਨੰਗਲ ਅੰਬੀਆ ਕੇਸ ਤੇ ਗਾਇਕ ਪਰਮੀਸ਼ ਵਰਮਾ ’ਤੇ ਗੋਲੀ ਚਲਾਉਣ ਦਾ ਕੇਸ ਵੀ ਇਸ ਗੈਂਗਸਟਰ ਨਾਲ ਸਬੰਧਤ ਹੈ।
ਕਮਿਸ਼ਨਰ ਪੁਲਿਸ ਦੇ ਏਡੀਸੀਪੀ ਕ੍ਰਾਈਮ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਗੈਂਗਸਟਰ ਵਿਕਾਸ ਮਾਮਲੇ ਤੋਂ ਪੁੱਛਗਿੱਛ ਦੌਰਾਨ ਮੁਲਜ਼ਮ ਸੁਰਜਨ ਸਿੰਘ ਚੱਠਾ ਦੇ ਟਿਕਾਣੇ ਦਾ ਪਤਾ ਲੱਗਾ। ਜੋ ਕਿ ਦਿਹਾਤੀ ਪੁਲਿਸ ਨੂੰ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ 'ਚ ਲੋੜੀਂਦਾ ਸੀ। ਦੇਰ ਰਾਤ ਮੁਲਜ਼ਮ ਦੇ ਘਰ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰਕੇ ਦਿਹਾਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Parkash Singh Badal Antim Ardas: ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਲਈ ਪਹੁੰਚੇ ਅਮਿਤ ਸ਼ਾਹ!
ਬੀਤੇ ਦਿਨ ਸੰਦੀਪ ਨੰਗਲ ਅੰਬੀਆ ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੁਰਜਨ ਸਿੰਘ ਚੱਠਾ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਸੀ। ਪਤਨੀ ਰੁਪਿੰਦਰ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਨੇ ਸੁਰਜਨ ਸਿੰਘ ਚੱਠਾ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ। ਜੇਕਰ ਉਸ ਦਾ ਨਾਮ ਕੇਸ ਵਿੱਚ ਸਾਹਮਣੇ ਆਇਆ ਹੈ ਤਾਂ ਯਕੀਨਨ ਉਸ ਦਾ ਵੀ ਕਤਲ ਕੇਸ ਵਿੱਚ ਹੱਥ ਹੋਵੇਗਾ। ਪਤਨੀ ਨੇ ਲਾਈਵ ਹੋ ਕੇ ਚੱਠਾ ਦੇ ਟਿਕਾਣੇ ਬਾਰੇ ਵੀ ਦੱਸਿਆ ਸੀ।
ਇਹ ਵੀ ਪੜ੍ਹੋ : Kanwar Chahal death news: ਪੰਜਾਬੀ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ! ਨਹੀਂ ਰਿਹਾ ਗਾਇਕ ਕੰਵਰ ਚਾਹਲ