ਮਾਨਸਾ ਵਿੱਚ ਕੌਮਾਂਤਰੀ ਪੱਧਰ ਦੀ ਖਿਡਾਰਨ ਦੀ ਮੌਤ
Trending Photos
ਵਿਨੋਦ ਗੋਇਲ/ਮਾਨਸਾ : ਇੱਕ ਖਿਡਾਰੀ ਆਪਣੇ ਖੇਡ ਨੂੰ ਜਨੂੰਨ ਦੀ ਹੱਦ ਤੱਕ ਸਿਰਫ਼ ਮੈਦਾਨ ਵਿੱਚ ਹੀ ਨਹੀਂ ਖੇਡ ਦਾ ਹੈ ਬਲਕਿ ਜ਼ਿੰਦਗੀ ਵਿੱਚ ਵੀ ਉਸ ਨੂੰ ਜੀਉਂਦਾ ਹੈ,ਸਿਰਫ਼ ਇੰਨਾ ਹੀ ਨਹੀਂ ਖੇਡ ਦੇ ਮੈਦਾਨ ਤੋਂ ਪੈਦਾ ਹੋਈ ਖੇਡ ਭਾਵਨਾ ਉਸ ਦੇ ਅੰਤਮ ਸਾਹਾ ਤੱਕ ਉਸ ਦੇ ਨਾਲ ਰਹਿੰਦੀ ਹੈ, ਮਾਨਸਾ ਦੀ ਇੱਕ ਕੌਮੀ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ ਵੀ ਅਜਿਹੇ ਖਿਡਾਰੀਆਂ ਵਿੱਚੋਂ ਇੱਕ ਸੀ ਜਿਸ ਨੇ ਛੋਟੀ ਉਮਰ ਵਿੱਚ ਭਾਵੇਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਅਖੀਰਲੇ ਵਕਤ ਤੱਕ ਉਸ ਦਾ ਖੇਡ ਪ੍ਰਤੀ ਪਿਆਰ ਬਾਰੇ ਜਿਸ ਨੇ ਵੀ ਸੁਣਿਆ ਉਹ ਭਾਵੁਕ ਹੋ ਗਿਆ ਅਤੇ ਉੱਠ ਕੇ ਉਸ ਨੂੰ ਸਲਾਮ ਕੀਤੇ ਬਗ਼ੈਰ ਨਹੀਂ ਰਹਿ ਪਾਇਆ
ਇਸ ਤਰ੍ਹਾਂ ਅੰਜਲੀ ਆਪਣਾ ਅਧੂਰਾ ਸੁਪਨਾ ਛੱਡ ਗਈ
ਮਾਨਸਾ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਅੰਜਲੀ ਕੌਮੀ ਪੱਧਰ ਦੀ ਫੁੱਟਬਾਲ ਖਿਡਾਰੀ ਸੀ, ਪੰਜ ਦਿਨ ਪਹਿਲਾਂ ਉਸ ਦੇ ਪੇਟ ਵਿੱਚ ਅਚਾਨਕ ਦਰਦ ਹੋਇਆ, ਪਤਾ ਚੱਲਿਆ ਕਿ ਉਸ ਨੇ ਗ਼ਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ,ਅੰਜਲੀ ਦੀ ਹਾਲਤ ਇੰਨੀ ਵਿਗੜੀ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ, 6 ਦਿਨ ਤੱਕ ਹਸਪਤਾਲ ਵਿੱਚ ਉਸ ਦਾ ਇਲਾਜ ਚੱਲਿਆ,ਪਰ ਸ਼ਾਇਦ ਅੰਜਲੀ ਨੂੰ ਪਤਾ ਚੱਲ ਗਿਆ ਸੀ ਕਿ ਉਹ ਹੁਣ ਨਹੀਂ ਬਚੇਗੀ, ਉਸ ਨੇ ਆਪਣੇ ਮਾਪਿਆ ਤੋਂ ਉਸ ਫੁੱਟਬਾਲ ਮੈਦਾਨ ਦੀ ਮਿੱਟੀ ਮੰਗਵਾਈ ਜਿਸ 'ਤੇ ਖੇਡ ਦੇ ਹੋਏ ਉਸ ਨੇ ਕਈ ਮੈਡਲ ਆਪਣੇ ਨਾ ਕੀਤੇ ਸਨ ਅਤੇ ਉਹ ਜਰਸੀ ਵੀ ਮੰਗਵਾਈ ਜਿਸ ਨੂੰ ਪਾਕੇ ਨਾ ਸਿਰਫ਼ ਉਸ ਨੇ ਆਪਣੇ ਮਾਪਿਆ ਦਾ ਨਾਂ ਰੌਸ਼ਨ ਕੀਤਾ ਸੀ ਬਲਕਿ ਪਿੰਡ ਅਤੇ ਪੰਜਾਬ ਦਾ ਵੀ ਬੁਲੰਦਿਆ ਤੱਕ ਪਹੁੰਚਾਇਆ,ਜਿਵੇਂ ਹੀ ਇੰਨਾ ਦੋਵਾਂ ਚੀਜ਼ਾਂ ਨੂੰ ਅੰਜਲੀ ਨੇ ਵੇਖਿਆ ਉਸ ਦੇ ਸਾਹ ਨੂੰ ਵਿਰਾਮ ਲੱਗ ਗਿਆ, ਅਜਿਹਾ ਲੱਗ ਰਿਹਾ ਸੀ ਅੰਜਲੀ ਦੇ ਸਾਹ ਇੰਨਾ ਦੋਵਾਂ ਚੀਜ਼ਾ ਵਿੱਚ ਅਟਕੇ ਹੋਏ ਸਨ
ਇੱਕ ਖਿਡਾਰੀ ਦੀ ਇੰਨੀ ਦਰਦਨਾਕ ਮੌਤ ਦਿਲ ਨੂੰ ਕੰਬਾ ਦੇਣ ਵਾਲੀ ਹੈ,ਪਰ ਅੰਤਿਮ ਸਮੇਂ ਵਿੱਚ ਖੇਡ ਦੇ ਪ੍ਰਤੀ ਉਸ ਦਾ ਪਿਆਰ ਯਕੀਨਨ ਉਸ ਦੇ ਨਾਲ ਖੇਡ ਰਹੇ ਕਈ ਖਿਡਾਰੀਆਂ ਵਿੱਚ ਜੋਸ਼ ਵੀ ਜ਼ਰੂਰ ਭਰੇਗਾ, ਅੰਜਲੀ ਭਾਵੇਂ ਇਸ ਦੁਨੀਆ ਵਿੱਚ ਆਪਣਾ ਅਧੂਰਾ ਸੁਪਣਾ ਛੱਡ ਕੇ ਚੱਲੀ ਗਈ, ਪਰ ਉਸ ਨੇ ਜਾਂਦੇ-ਜਾਂਦੇ ਖੇਡ ਮੈਦਾਨ ਵਿੱਚ ਅਜਿਹੀਆਂ ਕਈ ਅੰਜਲੀ ਪੈਦਾ ਕਰ ਦਿੱਤੀਆਂ ਜੋ ਉਸ ਦਾ ਅਧੂਰਾ ਸੁਪਣਾ ਜ਼ਰੂਰ ਪੂਰਾ ਕਰਨਗੀਆਂ, ਇਸੇ ਪਿੰਡ ਦੀ ਕੋਈ ਅੰਜਲੀ ਫੁੱਟਬਾਲ ਦੇ ਮੈਦਾਨ 'ਤੇ ਪੰਜਾਬ ਅਤੇ ਦੇਸ਼ ਦਾ ਨਾ ਜ਼ਰੂਰ ਰੋਸ਼ਨ ਕਰੇਗੀ