Ollie Robinson ਦੇ ਟਵੀਟ ਨੇ ਖੇਡ ਦੁਨੀਆ 'ਚ ਪੈਦਾ ਕੀਤਾ ਹੰਗਾਮਾ, ਫੇਰ ਸ਼ਰਮਸਾਰ ਹੋ ਮੰਗੀ ਮੁਆਫ਼ੀ
Advertisement
Article Detail0/zeephh/zeephh912883

Ollie Robinson ਦੇ ਟਵੀਟ ਨੇ ਖੇਡ ਦੁਨੀਆ 'ਚ ਪੈਦਾ ਕੀਤਾ ਹੰਗਾਮਾ, ਫੇਰ ਸ਼ਰਮਸਾਰ ਹੋ ਮੰਗੀ ਮੁਆਫ਼ੀ

ਇੰਗਲੈਂਡ ਅਤੇ ਨਿਊਜ਼ੀਲੈਂਡ (END vs NZ)  ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਲਾਰਡਜ਼ ਦੇ ਮੈਦਾਨ ਤੇ ਖੇਡਿਆ ਜਾ ਰਿਹਾ ਹੈ।

Ollie Robinson
ਨਵੀਂ ਦਿੱਲੀ: ਇੰਗਲੈਂਡ ਅਤੇ ਨਿਊਜ਼ੀਲੈਂਡ (END vs NZ)  ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਲਾਰਡਜ਼ ਦੇ ਮੈਦਾਨ ਤੇ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਵਿੱਚ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਕੀਵੀ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 246 ਰਨ ਬਣਾਏ। ਪਹਿਲਾ ਦਿਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਲਈ ਬਹੁਤ ਚੰਗਾ ਰਿਹਾ ਪਰ ਉਹ ਫਿਰ ਵੀ ਇੱਕ ਵੱਡੀ ਮੁਸੀਬਤ ਵਿੱਚ ਫ਼ਸ ਗਏ।  
 
ਰੌਬਿਨਸਨ ਦੇ ਇੱਕ ਟਵੀਟ ਨਾਲ ਹੋਇਆ ਬਵਾਲ
ਓਲੀ ਰੌਬਿਨਸਨ ਲਈ ਇੰਗਲੈਂਡ 'ਚ ਟੈਸਟ ਮੈਚ ਵਿਚ ਦੋ ਵਿਕਟਾਂ ਲੈਣ ਲਈ ਖੁਸ਼ੀ ਦਾ ਦਿਨ ਹੋਣਾ ਚਾਹੀਦਾ ਸੀ ਪਰ ਇਸ ਦੀ ਬਜਾਏ ਉਹ ਇਸ ਦਿਨ ਨੂੰ ਆਪਣੇ ਕ੍ਰਿਕੇਟ ਦੇ ਕਰਿਅਰ ਵਿੱਚ ਗ਼ਲਤ ਕਾਰਨਾਂ ਕਾਰਨ ਯਾਦ ਰੱਖਣਗੇ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਤੋਂ ਤੁਰੰਤ ਬਾਅਦ, 27 ਸਾਲਾ ਤੇਜ਼ ਗੇਂਦਬਾਜ਼ ਨੇ 2012 ਤੋਂ 2014 ਤੱਕ ਲਿੰਗ ਭੇਦਭਾਵ ਅਤੇ ਨਸਲਵਾਦ ਨਾਲ ਜੁੜੇ ਆਪਣੇ ਕਈ ਟਵੀਟਾਂ ਲਈ ਮੁਆਫੀ ਮੰਗੀ। ਰੌਬਿਨਸਨ ਨੂੰ ਟੀਮ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਹ ਟਵੀਟ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ।
 
ਫ਼ੇਰ ਉਨ੍ਹਾਂ ਨੂੰ ਮੰਗਨੀ ਪਈ ਮੁਆਫ਼ੀ 
ਰੌਬਿਨਸਨ ਨੇ ਕਿਹਾ, 'ਮੈਨੂੰ ਆਪਣੇ ਕੰਮਾਂ ਲਈ ਬਹੁਤ ਦੁੱਖ ਹੈ ਅਤੇ ਮੈਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਕਾਰਨ ਸ਼ਰਮਿੰਦਾ ਹਾਂ।' ਉਸਨੇ ਪਹਿਲਾਂ ਬਿਆਨ ਨੂੰ ਸਰਕਾਰੀ ਪ੍ਰਸਾਰਕ ਅਤੇ ਫਿਰ ਦੂਜੇ ਮੀਡੀਆ ਨੇ ਪੜ੍ਹਿਆ ਤੇਜ਼ ਗੇਂਦਬਾਜ਼ ਨੇ ਕਿਹਾ, 'ਮੈਂ ਉਸ ਸਮੇਂ ਸੋਚ-ਸਮਝ ਵਿੱਚ ਜ਼ੀਰੋ ਅਤੇ ਗ਼ੈਰ ਜ਼ਿੰਮੇਵਾਰ ਸੀ ਅਤੇ ਜੋ ਵੀ ਮੇਰਾ ਮੂਡ ਸੀ, ਮੇਰਾ ਕੰਮ ਮੁਆਫ਼ ਕਰਨ ਯੋਗ ਨਹੀਂ ਸੀ।' ਰੌਬਿਨਸਨ ਨੇ ਕਿਹਾ ਕਿ ਉਸਨੇ ਇਹ ਟਵੀਟ ਉਸ ਸਮੇਂ ਕੀਤੇ ਜਦੋਂ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਪੜਾਅ ਵਿੱਚੋਂ ਲੰਘ ਰਿਹਾ ਸੀ ਕਿਉਂਕਿ ਇੰਗਲਿਸ਼ ਕਾਉਂਟੀ ਯਾਰਕਸ਼ਰ ਨੇ ਉਸ ਨੂੰ ਨੌਜਵਾਨੀ ਸਮੇਂ ਬਾਹਰ ਕੱਢ ਦਿੱਤਾ ਸੀ।
 
ਲਿੰਗ ਭੇਦਭਾਵ ਅਤੇ ਨਸਲਵਾਦ 'ਤੇ ਕੀਤੇ ਗਏ ਸੀ ਟਵੀਟ  
ਰੋਬਿਨਸਨ ਨੇ ਕਿਹਾ ਕਿ "ਮੈਨੂੰ ਨਹੀਂ ਪਤਾ ਸੀ ਕਿ ਇਹ ਟਵੀਟ ਅਜੇ ਵੀ ਸੋਸ਼ਲ ਮੀਡਿਆ ਤੇ ਮੌਜੂਦ ਹਨ," ਕਿਹਾ ਕਿ ਮੈਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਮੈਨੂੰ ਇਸ ਲਈ ਬਹੁਤ ਦੁੱਖ ਹੈ। ' ਇਹ ਟਵੀਟ ਸੋਸ਼ਲ ਮੀਡੀਆ 'ਤੇ ਓਦੋਂ ਸਾਂਝੇ ਕੀਤੇ ਜਾ ਰਹੇ ਸਨ ਜਦੋਂ ਰੌਬਿਨਸਨ ਮੈਦਾਨ ਵਿਚ ਖੇਡ ਰਹੇ ਸਨ ਅਤੇ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕਰ 50 ਰਨ ਦੇ ਕੇ ਦੋ ਵਿਕਟਾਂ ਲਈਆਂ ਸਨ ।
 
ਉਨ੍ਹਾਂ ਨੇ ਕਿਹਾ, 'ਅੱਜ ਮੈਦਾਨ' ਤੇ ਮੇਰੇ ਪ੍ਰਦਰਸ਼ਨ ਅਤੇ ਇੰਗਲੈਂਡ ਵਲੋਂ ਕੀਤੇ ਪ੍ਰਦਰਸ਼ਨ ਬਾਬਤ ਚਰਚਾ ਹੋਣੀ ਚਾਹੀਦੀ ਸੀ, ਪਰ ਪਿਛਲੇ ਸਮੇਂ 'ਚ ਕੀਤੇ ਗਏ ਮੇਰੇ ਵਿਵਹਾਰ ਨੇ ਮੇਰੀ ਸਾਰੀ ਮੇਹਨਤ ਉੱਤੇ ਪਾਣੀ ਫੇਰ ਦਿੱਤਾ।  ਪਿਛਲੇ ਕੁਝ ਸਾਲਾਂ ਵਿਚ, 'ਮੈਂ ਆਪਣੀ ਜ਼ਿੰਦਗੀ ਬਦਲਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਮੈਂ ਹੁਣ ਪਰਿਪੱਕ ਹੋ ਗਿਆ ਹਾਂ'
 
ਈਸੀਬੀ ਵੀ ਹੈ ਨਰਾਜ਼
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਮੁੱਖ ਕਾਰਜਕਾਰੀ ਟੌਮ ਹੈਰਿਸਨ ਨੇ ਕਿਹਾ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਕਿੰਨਾ ਨਿਰਾਸ਼ ਹਾਂ ਕਿ ਇੰਗਲੈਂਡ ਦੇ ਇਕ ਕ੍ਰਿਕਟਰ ਨੇ ਅਜਿਹੇ ਟਵੀਟ ਕੀਤੇ ਸੀ। ਕੋਈ ਵੀ ਵਿਅਕਤੀ, ਖ਼ਾਸਕਰ ਇੱਕ ਔਰਤ  ਜਾਂ ਇੱਕ ਕਾਲਾ ਵਿਅਕਤੀ, ਇਨ੍ਹਾਂ ਸ਼ਬਦਾਂ ਨੂੰ ਪੜ੍ਹਨ ਤੋਂ ਬਾਅਦ ਆਪਣੇ ਮਨ ਵਿੱਚ ਕ੍ਰਿਕਟ ਅਤੇ ਕ੍ਰਿਕਟਰਾਂ ਲਈ ਕਿਹੋ ਕਿ ਤਸਵੀਰ ਬਣਾਵੇਗਾ 'ਇਹ ਬਰਦਾਸ਼ ਕਰਨਯੋਗ ਨਹੀਂ ਹੈ' ਰੌਬਿਨਸਨ ਨੇ ਕਿਹਾ, 'ਮੈਂ ਆਪਣੀ ਟੀਮ ਦੇ ਸਾਥੀ ਅਤੇ ਈਸੀਬੀ ਦੇ ਯਤਨਾਂ ਨੂੰ ਅੱਠ ਸਾਲ ਪਹਿਲਾਂ ਹੋਏ ਘਟਨਾਵਾਂ ਕਾਰਨ ਘੱਟ ਨਹੀਂ ਸਮਝਣਾ ਚਾਹੁੰਦਾ ਕਿਉਂਕਿ ਇਸ ਨੇ ਵਿਆਪਕ ਪਹਿਲਕਦਮੀਆਂ ਅਤੇ ਯਤਨਾਂ ਨਾਲ ਸਾਰਥਕ ਕਾਰਵਾਈ ਕਰਨਾ ਜਾਰੀ ਰੱਖਿਆ ਹੋਇਆ ਹੈ  ਜਿਸਦਾ ਮੈਂ ਪੂਰਾ ਸਮਰਥਨ ਕਰਦਾ ਹਾਂ।'
 
 

WATCH LIVE TV       

Trending news