IPL 2024 PBKS VS KKR: ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੇ ਪ੍ਰਭਸਿਮਰਨ ਅਤੇ ਜੌਨੀ ਬੇਅਰਸਟੋ ਨੇ ਤੇਜ਼ ਸ਼ੁਰੂਆਤ ਕੀਤੀ। ਪਹਿਲੀ ਵਿਕਟ ਲਈ 6 ਓਵਰਾਂ ਵਿੱਚ 93 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਪੰਜਾਬ ਵੱਲੋਂ ਪਾਵਰ ਪਲੇਅ ਵਿੱਚ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਸਕੌਰ ਹੈ।
Trending Photos
IPL 2024 PBKS VS KKR: 26 ਅਪ੍ਰੈਲ 2024 ਨੂੰ 'ਸਿਟੀ ਆਫ ਜੋਏ', ਕੋਲਕਾਤਾ ਦੇ ਈਡਨ ਗਾਰਡਨ 'ਤੇ ਜੋ ਵੀ ਹੋਇਆ, ਉਹ ਅੱਜ ਤੱਕ ਆਈਪੀਐਲ ਦੇ ਇਤਿਹਾਸ ਵਿੱਚ ਨਹੀਂ ਹੋਇਆ। ਇੱਥੋਂ ਤੱਕ ਕਿ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਵੀ ਨਹੀਂ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਏ ਇਸ ਮੈਚ ਵਿੱਚ ਆਈਪੀਐਲ ਦੇ ਨਾਲ-ਨਾਲ ਟੀ-20 ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਕੌਰ ਦਾ ਪਿੱਛਾ ਕੀਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੇ ਪ੍ਰਭਸਿਮਰਨ ਅਤੇ ਜੌਨੀ ਬੇਅਰਸਟੋ ਨੇ ਤੇਜ਼ ਸ਼ੁਰੂਆਤ ਕੀਤੀ। ਪਹਿਲੀ ਵਿਕਟ ਲਈ 6 ਓਵਰਾਂ ਵਿੱਚ 93 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਕਿ ਪੰਜਾਬ ਵੱਲੋਂ ਪਾਵਰ ਪਲੇਅ ਵਿੱਚ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਸਕੌਰ ਹੈ। ਪ੍ਰਭਸਿਮਰਨ 20 ਗੇਂਦਾਂ 'ਤੇ 54 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਰਿਲੇ ਰੂਸੋ (26) ਨੇ ਜੌਨੀ ਬੇਅਰਸਟੋ ਦਾ ਸਾਥ ਦਿੱਤਾ।
ਪੰਜਾਬ ਨੇ 178 ਦੇ ਸਕੋਰ 'ਤੇ ਆਪਣੀ ਦੂਜੀ ਵਿਕਟ ਗੁਆ ਦਿੱਤੀ। ਬੇਅਰਸਟੋ ਨੇ 45 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਨੇ ਤੂਫਾਨੀ ਬੱਲੇਬਾਜ਼ੀ ਕੀਤੀ। ਸ਼ਸ਼ਾਂਕ ਨੇ 28 ਗੇਂਦਾਂ 'ਤੇ 8 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ ਨਾਬਾਦ 68 ਦੌੜਾਂ ਬਣਾਈਆਂ। ਬੇਅਰਸਟੋ 108 ਦੌੜਾਂ ਬਣਾ ਕੇ ਅਜੇਤੂ ਰਿਹਾ।
ਜੌਨੀ ਬੇਅਰਸਟੋ ਨੇ ਸ਼ਾਨਦਾਰ ਸੈਂਕੜਾ ਲਗਾਇਆ, ਜਿਸ ਦੀ ਬਦੌਲਤ ਪੰਜਾਬ ਕਿੰਗਜ਼ ਨੇ ਟੀ-20 ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਕਰਨ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ। ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜਾਬ ਕਿੰਗਜ਼ ਨੂੰ 262 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਪੰਜਾਬ ਨੇ ਅੱਠ ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 261 ਦੌੜਾਂ ਬਣਾਈਆਂ। ਟੀਮ ਦੀ ਤਰਫੋਂ ਫਿਲ ਸਾਲਟ ਨੇ 75 ਦੌੜਾਂ ਅਤੇ ਸੁਨੀਲ ਨਰਾਇਣ ਨੇ 71 ਦੌੜਾਂ ਦੀ ਤੇਜ਼ ਪਾਰੀ ਖੇਡੀ। ਵੈਂਕਟੇਸ਼ ਅਈਅਰ ਨੇ 23 ਗੇਂਦਾਂ 'ਚ 39 ਦੌੜਾਂ ਬਣਾਈਆਂ, ਜਦਕਿ ਰਸਲ ਨੇ 24 ਦੌੜਾਂ ਦਾ ਯੋਗਦਾਨ ਦਿੱਤਾ।
ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ
ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਹੋਏ ਮੈਚ ਵਿੱਚ 42 ਛੱਕੇ ਮਾਰੇ ਗਏ, ਜੋ ਕਿ ਕਿਸੇ ਵੀ ਟੀ-20 ਮੈਚ ਵਿੱਚ ਸਭ ਤੋਂ ਵੱਧ ਛੱਕੇ ਹਨ।
ਟੀ-20 ਵਿੱਚ ਇੱਕ ਟੀਮ ਵੱਲੋਂ ਸਭ ਤੋਂ ਵੱਧ ਛੱਕੇ
ਪੰਜਾਬ ਕਿੰਗਜ਼ ਨੇ ਕੇਕੇਆਰ ਦੇ ਖਿਲਾਫ ਦੌੜਦੇ ਹੋਏ ਕੁੱਲ 24 ਛੱਕੇ ਲਗਾਏ, ਜੋ ਪਿਛਲੇ ਸਾਲ ਮੰਗੋਲੀਆ ਦੇ ਖਿਲਾਫ ਨੇਪਾਲ ਦੇ 26 ਛੱਕਿਆਂ ਤੋਂ ਬਾਅਦ ਟੀ-20 ਵਿੱਚ ਕਿਸੇ ਵੀ ਟੀਮ ਵੱਲੋਂ ਲਗਾਏ ਗਏ ਦੂਜੇ ਸਭ ਤੋਂ ਵੱਧ ਛੱਕੇ ਹਨ। ਕਿੰਗਜ਼ ਦੇ 24 ਛੱਕੇ ਇੱਕ ਆਈਪੀਐਲ ਮੈਚ ਵਿੱਚ ਇੱਕ ਟੀਮ ਦੁਆਰਾ ਲਗਾਏ ਗਏ ਸਭ ਤੋਂ ਵੱਧ ਛੱਕੇ ਹਨ, ਜਿਸ ਨੇ ਪਿਛਲੇ ਹਫ਼ਤੇ RCB ਅਤੇ ਦਿੱਲੀ ਕੈਪੀਟਲਜ਼ (DC) ਦੇ ਖਿਲਾਫ SRH ਦੇ 22 ਛੱਕਿਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਟੀ-20 ਦਾ ਦੂਜਾ ਸਭ ਤੋਂ ਵੱਡਾ ਟੋਟਲ
15 ਅਪ੍ਰੈਲ 2024 ਨੂੰ ਬੈਂਗਲੁਰੂ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਹੋਏ ਮੈਚ ਵਿੱਚ ਕੁੱਲ 549 ਦੌੜਾਂ ਬਣਾਈਆਂ ਗਈਆਂ। ਸ਼ੁੱਕਰਵਾਰ ਨੂੰ ਈਡਨ ਗਾਰਡਨ ਵਿੱਚ KKR ਅਤੇ ਕਿੰਗਜ਼ ਵੱਲੋਂ ਬਣਾਏ ਗਏ ਕੁੱਲ 523 ਦੌੜਾਂ ਟੀ-20 ਵਿੱਚ ਸਾਂਝੇ ਤੌਰ 'ਤੇ ਬਣਾਏ ਗਏ ਦੂਜੇ ਸਭ ਤੋਂ ਵੱਧ ਸਕੋਰ ਹੈ।
ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਾਰ ਕੀਤਾ ਇਹ
ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਅਤੇ ਪੰਜਾਬ ਵਿਚਾਲੇ ਮੈਚ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਵਾਲੇ ਚਾਰ ਸਲਾਮੀ ਬੱਲੇਬਾਜ਼ ਫਿਲ ਸਾਲਟ (75), ਸੁਨੀਲ ਨਰਾਇਣ (71), ਪ੍ਰਭਸਿਮਰਨ ਸਿੰਘ (54) ਅਤੇ ਜੌਨੀ ਬੇਅਰਸਟੋ (ਨਾਬਾਦ 108) ਸਨ। ਆਈਪੀਐਲ ਦੇ ਕਿਸੇ ਮੈਚ ਵਿੱਚ ਚਾਰ ਸਲਾਮੀ ਬੱਲੇਬਾਜ਼ਾਂ ਵੱਲੋਂ 50 ਤੋਂ ਵੱਧ ਦੌੜਾਂ ਬਣਾਉਣ ਦਾ ਇਹ ਪਹਿਲਾ ਮੌਕਾ ਸੀ। ਪੁਰਸ਼ਾਂ ਦੇ ਟੀ-20 ਵਿੱਚ ਇਹ ਗਿਆਰਵੀਂ ਵਾਰ ਹੋਇਆ ਹੈ। ਸਲਾਮੀ ਬੱਲੇਬਾਜ਼ਾਂ ਵੱਲੋਂ ਬਣਾਈਆਂ ਗਈਆਂ 308 ਦੌੜਾਂ ਵੀ ਆਈਪੀਐਲ ਮੈਚ ਵਿੱਚ ਸਭ ਤੋਂ ਵੱਧ ਹਨ।
ਇਸ ਮੈਚ ਵਿੱਚ 200 ਜਾਂ ਇਸ ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਕੁੱਲ 5 ਅਰਧ ਸੈਂਕੜੇ ਬਣਾਏ ਗਏ। ਸਾਲਟ (25 ਗੇਂਦਾਂ), ਨਰਾਇਣ (23), ਪ੍ਰਭਸਿਮਰਨ (18), ਬੇਅਰਸਟੋ (23) ਅਤੇ ਸ਼ਸ਼ਾਂਕ ਸਿੰਘ (23) ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ।