Border-Gavaskar Trophy Schedule: ਪਰਥ ਟੈਸਟ ਤੋਂ ਸ਼ੁਰੂ ਹੋਵੇਗੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼, ਪੂਰੇ ਸ਼ਡਿਊਲ ਦਾ ਹੋਇਆ ਐਲਾਨ
Advertisement
Article Detail0/zeephh/zeephh2175003

Border-Gavaskar Trophy Schedule: ਪਰਥ ਟੈਸਟ ਤੋਂ ਸ਼ੁਰੂ ਹੋਵੇਗੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼, ਪੂਰੇ ਸ਼ਡਿਊਲ ਦਾ ਹੋਇਆ ਐਲਾਨ

Border-Gavaskar Trophy: ਦੋਵਾਂ ਟੀਮਾਂ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਟੈਸਟ ਸੀਰੀਜ਼ ਦੇ ਮੈਚ ਪਰਥ, ਐਡੀਲੇਡ, ਬ੍ਰਿਸਬੇਨ, ਮੈਲਬੋਰਨ ਅਤੇ ਸਿਡਨੀ 'ਚ ਖੇਡੇ ਜਾਣਗੇ।

Border-Gavaskar Trophy Schedule: ਪਰਥ ਟੈਸਟ ਤੋਂ ਸ਼ੁਰੂ ਹੋਵੇਗੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼, ਪੂਰੇ ਸ਼ਡਿਊਲ ਦਾ ਹੋਇਆ ਐਲਾਨ

Border-Gavaskar Trophy Schedule: ਭਾਰਤ ਵਿੱਚ ਇਸ ਸਮੇਂ ਦੁਨੀਆਂ ਦੀ ਸਭ ਤੋਂ ਵੱਡੀ ਲੀਗ IPL (ਇੰਡੀਅਨ ਪ੍ਰੀਮੀਅਰ ਲੀਗ) ਖੇਡੀ ਜਾ ਰਹੀ ਹੈ। ਇਸੇ ਦੌਰਾਨ Border-Gavaskar Trophy ਜੋ ਭਾਰਤ ਅਤੇ ਆਸਟ੍ਰੇਲੀਆ ਵਿਾਚੇਲ ਖੇਡੀ ਜਾਂਦੀ ਹੈ, ਉਸ ਦੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਦੀ ਮੌਜੂਦਾ ਜੇਤੂ ਹੈ। ਇਸ ਵਾਰੀ ਵੀ ਭਾਰਤੀ ਟੀਮ ਇੱਕ ਡੇ-ਨਾਈਟ ਟੈਸਟ ਮੈਚ ਖੇਡੇਗੀ।

ਟੀਮ ਇੰਡੀਆ 22 ਨਵੰਬਰ ਤੋਂ ਆਸਟ੍ਰੇਲੀਆ 'ਚ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। 32 ਸਾਲ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਦੋਵਾਂ ਦੇਸ਼ਾਂ ਵਿਚਾਲੇ ਆਖਰੀ ਵਾਰ 1991-92 'ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਯੋਜਨ ਕੀਤਾ ਗਿਆ ਸੀ। ਉਦੋਂ ਤੋਂ ਟੀਮ ਇੰਡੀਆ ਆਸਟ੍ਰੇਲੀਆ ਦੌਰੇ 'ਤੇ ਸਿਰਫ 4 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਜਦਕਿ ਕੰਗਾਰੂ ਵੀ ਭਾਰਤ 'ਚ ਸਿਰਫ 4 ਟੈਸਟ ਖੇਡੇ ਹਨ।

ਭਾਰਤੀ ਟੀਮ ਆਸਟ੍ਰੇਲੀਆ 'ਚ ਐਡੀਲੇਡ ਓਵਲ 'ਚ 6 ਤੋਂ 10 ਦਸੰਬਰ ਤੱਕ ਡੇ-ਨਾਈਟ ਟੈਸਟ ਖੇਡੇਗੀ। ਡੇ-ਨਾਈਟ ਟੈਸਟ ਨੂੰ ਪਿੰਕ ਬਾਲ ਟੈਸਟ ਕਿਹਾ ਜਾਂਦਾ ਹੈ। ਡੇ-ਨਾਈਟ ਟੈਸਟ ਤੋਂ ਇਲਾਵਾ ਇਸ ਸੀਰੀਜ਼ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਪਹਿਲਾ ਟੈਸਟ ਮੈਚ ਪਰਥ 'ਚ ਖੇਡਿਆ ਜਾਵੇਗਾ। ਇਸ ਸਟੇਡੀਅਮ ਵਿੱਚ ਆਸਟਰੇਲੀਆ ਦਾ ਰਿਕਾਰਡ ਮਜ਼ਬੂਤ ​​ਹੈ। ਪਰਥ ਦੇ ਨਵੇਂ ਸਟੇਡੀਅਮ ਵਿੱਚ ਕੰਗਾਰੂਆਂ ਨੇ ਚਾਰ ਵਿੱਚੋਂ ਚਾਰ ਟੈਸਟ ਜਿੱਤੇ ਹਨ।

ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦਾ ਸ਼ਡਿਊਲ

22 ਤੋਂ 26 ਨਵੰਬਰ – ਪਹਿਲਾ ਟੈਸਟ – ਪਰਥ (ਦਿਨ ਟੈਸਟ)

6 ਤੋਂ 10 ਦਸੰਬਰ - ਦੂਜਾ ਟੈਸਟ - ਐਡੀਲੇਡ ਓਵਲ (ਡੇ-ਨਾਈਟ ਟੈਸਟ)

14 ਤੋਂ 18 ਦਸੰਬਰ - ਗਾਬਾ, ਬ੍ਰਿਸਬੇਨ (ਦਿਨ ਟੈਸਟ)

26 ਤੋਂ 30 ਦਸੰਬਰ – MCG, ਮੈਲਬੌਰਨ (ਦਿਨ ਟੈਸਟ)

3 ਤੋਂ 7 ਜਨਵਰੀ - 5ਵਾਂ SCG, ਸਿਡਨੀ (ਦਿਨ ਟੈਸਟ)

ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਦੀ ਮੌਜੂਦਾ ਜੇਤੂ

ਭਾਰਤੀ ਟੀਮ ਆਖਰੀ ਵਾਰ 2020-2021 'ਚ ਆਸਟ੍ਰੇਲੀਆ ਦੌਰੇ 'ਤੇ ਗਈ ਸੀ। ਉਸ ਸਮੇਂ ਦੋਵਾਂ ਟੀਮਾਂ ਵਿਚਾਲੇ 4 ਟੈਸਟ ਮੈਚ ਖੇਡੇ ਗਏ ਸਨ। ਆਸਟ੍ਰੇਲੀਆ ਨੇ ਪਹਿਲੇ ਟੈਸਟ ਮੈਚ 'ਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਦੂਜੇ ਮੈਚ ਵਿੱਚ ਭਾਰਤੀ ਟੀਮ 8 ਵਿਕਟਾਂ ਨਾਲ ਜੇਤੂ ਰਹੀ। ਇਸ ਤੋਂ ਬਾਅਦ ਤੀਜਾ ਟੈਸਟ ਮੈਚ ਡਰਾਅ ਰਿਹਾ। ਚੌਥਾ ਟੈਸਟ ਮੈਚ ਸੀਰੀਜ਼ ਡਰਾਅ ਕਰ ਸਕਦਾ ਸੀ ਪਰ ਰਿਸ਼ਭ ਪੰਤ ਦੀ ਇਤਿਹਾਸਕ ਪਾਰੀ ਦੀ ਬਦੌਲਤ ਭਾਰਤ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਟੀਮ ਇੰਡੀਆ ਨੇ ਸੀਰੀਜ਼ 2-1 ਨਾਲ ਜਿੱਤ ਲਈ।

Trending news