Chandrayaan-3 News: ਚੰਦ ਉਪਰ ਚੰਦਰਯਾਨ-3 ਦੀ ਲੈਂਡਿੰਗ ਪਿਛੋਂ ਦੱਖਣੀ ਅਫਰੀਕਾ ਦੌਰੇ ਉਪਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸਰੋ ਦੀ ਪੂਰੀ ਟੀਮ ਨਾਲ ਜੁੜੇ। ਉਨ੍ਹਾਂ ਨੇ ਚੰਦਰਯਾਨ-3 ਦੀ ਲੈਂਡਿੰਗ ਦੀਆਂ ਪੂਰੇ ਦੇਸ਼ ਨੂੰ ਵਧਾਈਆਂ ਦਿੱਤੀਆਂ।
Trending Photos
Chandrayaan-3 News: ਚੰਦ ਉਪਰ ਚੰਦਰਯਾਨ-3 ਦੀ ਲੈਂਡਿੰਗ ਦੇ ਨਾਲ ਹੀ ਭਾਰਤ ਨੇ ਵਿਸ਼ਵ ਪੱਧਰ ਉਤੇ ਇਤਿਹਾਸ ਰਚ ਦਿੱਤਾ ਹੈ। ਚੰਦਰਮਾ ਦੇ ਪੂਰਬੀ ਧਰੁਵ ਉਤੇ ਲੈਂਡਰ ਵਿਕਰਮ ਸਫਲਤਾਪੂਰਵਕ ਉੱਤਰਿਆ। ਇਸ ਦਰਮਿਆਨ ਦੱਖਣੀ ਅਫਰੀਕਾ ਦੌਰੇ ਉਪਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸਰੋ ਦੀ ਪੂਰੀ ਟੀਮ ਨਾਲ ਜੁੜੇ। ਉਨ੍ਹਾਂ ਨੇ ਚੰਦਰਯਾਨ-3 ਦੀ ਲੈਂਡਿੰਗ ਮਗਰੋਂ ਪੂਰੇ ਦੇਸ਼ ਨੂੰ ਵਧਾਈ ਦਿੱਤੀ।
ਪੀਐਮ ਮੋਦੀ ਨੇ ਕਿਹਾ ਹੁਣ ਚੰਦਾ ਮਾਮਾ ਦੂਰ ਕੇ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਨਾਲ ਜੁੜ ਕੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਲ ਭਾਰਤ ਲਈ ਗੌਰਵਮਈ ਹਨ। ਇਹ ਭਾਰਤ ਵਿੱਚ ਨਵੀਂ ਊਰਜਾ, ਨਵੀਂ ਆਸਥਾ, ਨਵੀਂ ਚੇਤਨਾ ਦਾ ਪਲ ਹੈ। ਅਮਰਤਾ ਦੇ ਸਮੇਂ ਵਿੱਚ ਅੰਮ੍ਰਿਤ ਦੀ ਵਰਖਾ ਹੋਈ। ਅਸੀਂ ਧਰਤੀ 'ਤੇ ਇੱਕ ਵਚਨ ਲਿਆ ਅਤੇ ਚੰਦਰਮਾ 'ਤੇ ਇਸ ਨੂੰ ਪੂਰਾ ਕੀਤਾ। ਅਸੀਂ ਪੁਲਾੜ ਵਿੱਚ ਨਵੇਂ ਭਾਰਤ ਦੀ ਨਵੀਂ ਉਡਾਣ ਦੇਖੀ ਹੈ। ਨਵਾਂ ਇਤਿਹਾਸ ਬਣਦੇ ਹੀ ਹਰ ਭਾਰਤੀ ਜਸ਼ਨ ਵਿੱਚ ਡੁੱਬ ਗਿਆ ਹੈ।
BRICS ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਦੱਖਣੀ ਅਫਰੀਕਾ ਵਿੱਚ ਮੌਜੂਦ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਦਾ ਮਾਮਾ ਹਮੇਸ਼ਾ ਦੂਰ ਕੇ ਕਹਿਲਾਉਂਦੇ ਰਹੇ ਹਨ ਪਰ ਹੁਣ ਉਹ ਦੂਰ ਦੇ ਨਹੀਂ ਪੂਰ ਦੇ ਹੋ ਗਏ ਹਨ... ਪਹੁੰਚ ਵਿੱਚ ਆ ਗਏ ਹਨ।
ਇਹ ਵੀ ਪੜ੍ਹੋ : Punjab News: ਤਰਨਤਾਰਨ 'ਚ ਪਾਕਿਸਤਾਨੀ ਡਰੋਨ ਅਤੇ ਦੋ ਕਿੱਲੋ ਹੈਰੋਇਨ ਨਾਲ ਇੱਕ ਸਮੱਗਲਰ ਕਾਬੂ
ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਆਗਮੀ ਮਿਸ਼ਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਚੰਦ ਉਪਰ ਆਦਮੀ ਨੂੰ ਭੇਜਣ ਦੀ ਮੁਹਿੰਮ ਵਿੱਢੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੂਰਜ ਉਪਰ ਜਾਣ ਦੀ ਮੁਹਿੰਮ ਵੀ ਵਿੱਢੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਲੈਂਡਿੰਗ ਨੂੰ ਦੇਖਦੇ ਹੋਏ ਕਿਹਾ, "ਇਹ ਪਲ ਮੁਸ਼ਕਲਾਂ ਦੇ ਸਮੁੰਦਰ ਨੂੰ ਪਾਰ ਕਰਨ ਦਾ ਹੈ ਤੇ ਇਹ ਪਲ 140 ਕਰੋੜ ਧੜਕਣਾਂ ਦੀ ਸ਼ਕਤੀ ਦਾ ਹੈ..."। ਉਨ੍ਹਾਂ ਨੇ ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਦੀ ਘਟਨਾ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਵਿਕਸਤ ਭਾਰਤ ਦੇ ਸ਼ੰਖ ਨਾਦ ਦਾ ਪਲ ਹੈ।
ਇਹ ਵੀ ਪੜ੍ਹੋ : Chandrayaan-3 Moon Landing: ਅੱਜ ਵਿਦਿਆਰਥੀ ਸਕੂਲਾਂ ਵਿੱਚ ਦੇਖਣਗੇ ਚੰਦਰਯਾਨ-3 ਦੀ ਲੈਂਡਿੰਗ ਦਾ ਲਾਈਵ ਟੈਲੀਕਾਸਟ