8 ਬੈਂਕਾਂ ਦੇ ਗਾਹਕ ਸਾਵਧਾਨ ! 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ ਪੈਸੇ ਕਢਵਾਉਣ 'ਚ ਆਵੇਗੀ ਪਰੇਸ਼ਾਨੀ

 ਅਗਰ ਤੁਹਾਡਾ ਖ਼ਾਤਾ ਉਹਨਾਂ 8 ਸਰਕਾਰੀ ਬੈਂਕਾਂ ਵਿੱਚ ਹੈ ਜਿਨ੍ਹਾਂ ਦਾ ਮਰਜ ਦੂਜੇ ਸਰਕਾਰੀ ਬੈਂਕਾਂ ਵਿੱਚ ਹੋ ਗਿਆ ਹੈ ਤਾਂ ਤੁਰੰਤ ਅਲਰਟ ਹੋ ਜਾਓ ਕਿਉਂਕਿ 1 ਅਪ੍ਰੈਲ 2021 ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕ ਬੁੱਕ ਅਤੇ ਪਾਸਬੁੱਕ ਅਤੇ IfSC ਕੋਡ ਗੈਰ ਕਨੁੰਨੀ ਹੋ ਜਾਣਗੇ  

8 ਬੈਂਕਾਂ ਦੇ ਗਾਹਕ ਸਾਵਧਾਨ ! 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਓ ਇਹ ਕੰਮ, ਨਹੀਂ ਤਾਂ ਪੈਸੇ ਕਢਵਾਉਣ 'ਚ ਆਵੇਗੀ ਪਰੇਸ਼ਾਨੀ
ਜੇਕਰ ਤੁਹਾਡਾ ਖਾਤਾ ਉਨਾਂ 8 ਸਰਕਾਰੀ ਬੈਂਕਾਂ ਵਿੱਚ ਹੈ ਜਿਨ੍ਹਾਂ ਦਾ ਮਰਜ ਦੂਜੇ ਸਰਕਾਰੀ ਬੈਂਕਾਂ ਵਿੱਚ ਹੋ ਗਿਆ ਹੈ ਤਾਂ ਤੁਰੰਤ ਅਲਰਟ ਹੋ ਜਾਵੋ

ਚੰਡੀਗੜ੍ਹ : ਜੇਕਰ ਤੁਹਾਡਾ ਖਾਤਾ ਉਨਾਂ 8 ਸਰਕਾਰੀ ਬੈਂਕਾਂ ਵਿੱਚ ਹੈ ਜਿਨ੍ਹਾਂ ਦਾ ਮਰਜ ਦੂਜੇ ਸਰਕਾਰੀ ਬੈਂਕਾਂ ਵਿੱਚ ਹੋ ਗਿਆ ਹੈ ਤਾਂ ਤੁਰੰਤ ਅਲਰਟ ਹੋ ਜਾਵੋ  ਕਿਉਂਕਿ 1 ਅਪ੍ਰੈਲ 2021 ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕ ਬੁੱਕ ਅਤੇ ਪਾਸਬੁੱਕ ਅਤੇ IfSC ਕੋਡ ਗੈਰ ਕਨੁੰਨੀ ਹੋ ਜਾਣਗੇ ਮਤਲਬ ਤੁਹਾਨੂੰ  ਪੈਸਿਆਂ ਦਾ ਲੈਣ ਦੇਣ ਕਰਨ ਵਿਚ ਮੁਸ਼ਕਲ ਆ ਸਕਦੀ ਹੈ ਕਿਉਂਕਿ ਹੁਣ ਤੁਹਾਡੀ ਚੈੱਕਬੁੱਕ ਸਿਰਫ਼ ਕਾਗਜ਼ ਦਾ ਟੁਕੜਾ ਰਹਿ ਜਾਏਗੀ ਇਸ ਨਾਲ ਨਾ ਤਾਂ ਪੈਸੇ ਨਿਕਲਣਗੇ    

ਬੈਂਕ ਜਾ ਕੇ ਨਵੀਂ ਚੈੱਕਬੁੱਕ ਦੇ ਲਈ ਕਰੋ ਅਪਲਾਈ 

ਜੇਕਰ ਤੁਹਾਡਾ ਖ਼ਾਤਾ ਵੀ ਇਨ੍ਹਾਂ 8 ਸਰਕਾਰੀ ਬੈਂਕਾਂ ਵਿੱਚ ਹੈ ਤਾਂ ਤੁਰੰਤ ਇਹ ਕੰਮ ਨਿਪਟਾ ਲਓ ਕਿਉਂਕਿ ਹੁਣ ਬੈਂਕ ਸਿਰਫ ਸੋਮਵਾਰ ਨੂੰ ਹੀ ਕੰਮ ਕਰਨਗੇ ਇਸ ਬਾਅਦ ਹੋਲੀ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ ਇਸ ਲਈ ਅੱਜ ਹੀ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਨਵਾਂ ਚੈੱਕ ਬੁੱਕ  ਦੇ ਲਈ ਅਪਲਾਈ ਕਰ ਦਓ, ਜੇਕਰ ਤੁਸੀਂ ਹੁਣ ਅਪਲਾਈ ਕਰਦੇ ਹੋ ਤਾਂ 8 ਤੋਂ 10 ਦਿਨ ਬਾਅਦ ਹੀ ਚੈੱਕਬੁੱਕ ਮਿਲੇਗੀ 

ਇਨ੍ਹਾਂ ਬੈਂਕਾਂ ਦਾ ਹੋਇਆ ਹੈ ਮਰਜ਼ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਜਿਨ੍ਹਾਂ ਅੱਠ ਬੈਂਕਾਂ ਦਾ ਮਾਰਚ ਕੀਤਾ ਹੈ ਉਨ੍ਹਾਂ ਵਿੱਚ ਕੌਣ ਕੌਣ ਹੈ

1. ਦੇਨਾ ਬੈਂਕ ਅਤੇ ਵਿਜੈ ਬੈਂਕ ਨੂੰ ਬੈਂਕ ਆਫ ਬੜੌਦਾ ਨਾਲ ਮਿਲਾਇਆ ਗਿਆ. ਇਹ 1 ਅਪ੍ਰੈਲ 2019 ਤੋਂ ਪ੍ਰਭਾਵੀ ਹੋ ਗਿਆ ਹੈ

2. ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ (ਯੂਬੀਆਈ) ਨੂੰ ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਵਿੱਚ ਮਿਲਾ ਦਿੱਤਾ ਗਿਆ.

3. ਸਿੰਡੀਕੇਟ ਬੈਂਕ ਨੂੰ ਕੇਨਰਾ ਬੈਂਕ ਵਿੱਚ ਮਿਲਾ ਦਿੱਤਾ ਗਿਆ ਹੈ ਅਤੇ  ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਵਿੱਚ ਰਲ ਗਿਆ ਹੈ 

5. ਇਲਾਹਾਬਾਦ ਬੈਂਕ  ਨੂੰ ਇੰਡੀਅਨ ਬੈਂਕ ਨਾਲ ਮਿਲਾ ਦਿੱਤਾ ਗਿਆ ਹੈ, 1 ਅਪ੍ਰੈਲ 2020 ਤੋਂ ਲਾਗੂ ਹੋ ਗਿਆ ਹੈ.

ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਕਿਸੇ ਵੀ ਸਥਿਤੀ ਵਿੱਚ 1 ਅਪ੍ਰੈਲ 2021 ਤੋਂ ਨਵੀਂ ਚੈੱਕ ਬੁੱਕ ਲੈਣੀ ਹੋਵੇਗੀ. ਹਾਲਾਂਕਿ, ਸਿੰਡੀਕੇਟ ਅਤੇ ਕੈਨਰਾ ਬੈਂਕ ਗਾਹਕਾਂ ਦੇ ਮਾਮਲੇ ਵਿੱਚ ਕੁਝ ਰਾਹਤ ਮਿਲੀ ਹੈ. ਸਿੰਡੀਕੇਟ ਬੈਂਕ ਦੀਆਂ ਮੌਜੂਦਾ ਚੈੱਕ ਬੁੱਕ 30 ਜੂਨ 2021 ਤੱਕ ਲਾਗੂ ਰਹਿਣਗੀਆਂ. ਉਸ ਤੋਂ ਬਾਅਦ ਇਕ ਨਵੀਂ ਚੈੱਕ ਬੁੱਕ ਲੈਣੀ ਪਏਗੀ.

WATCH LIVE TV