Delhi Weather Update: ਦਿੱਲੀ-ਐਨਸੀਆਰ 'ਚ ਵਧਿਆ ਪ੍ਰਦੂਸ਼ਣ! ਸੰਘਣੀ ਧੁੰਦ ਦੀ ਚਾਦਰ ਕਰਕੇ ਵਿਜ਼ੀਬਿਲਟੀ ਘਟੀ, ਜਾਣੋ ਅੱਜ ਦਾ AQI
Advertisement
Article Detail0/zeephh/zeephh2512100

Delhi Weather Update: ਦਿੱਲੀ-ਐਨਸੀਆਰ 'ਚ ਵਧਿਆ ਪ੍ਰਦੂਸ਼ਣ! ਸੰਘਣੀ ਧੁੰਦ ਦੀ ਚਾਦਰ ਕਰਕੇ ਵਿਜ਼ੀਬਿਲਟੀ ਘਟੀ, ਜਾਣੋ ਅੱਜ ਦਾ AQI

Delhi Weather Updates: ਹਵਾ ਦੀ ਦਿਸ਼ਾ ਅਤੇ ਰਫਤਾਰ 'ਚ ਬਦਲਾਅ ਕਾਰਨ ਰਾਜਧਾਨੀ 'ਚ ਮੌਸਮ 'ਚ ਮਾਮੂਲੀ ਸੁਧਾਰ ਹੋਇਆ ਹੈ ਪਰ ਦਿੱਲੀ-ਐੱਨ.ਸੀ.ਆਰ. 'ਚ ਧੁੰਦ ਛਾਈ ਹੋਈ ਹੈ। ਅਬਾਦੀ ਵਾਲੇ ਇਲਾਕਿਆਂ ਦੇ ਨਾਲ-ਨਾਲ ਖੁੱਲ੍ਹੇ ਇਲਾਕਿਆਂ ਵਿੱਚ ਵੀ ਧੁੰਦ ਦੀ ਚਾਦਰ ਗੂੜ੍ਹੀ ਹੋ ਗਈ ਹੈ। 

Delhi Weather Update: ਦਿੱਲੀ-ਐਨਸੀਆਰ 'ਚ ਵਧਿਆ ਪ੍ਰਦੂਸ਼ਣ! ਸੰਘਣੀ ਧੁੰਦ ਦੀ ਚਾਦਰ ਕਰਕੇ ਵਿਜ਼ੀਬਿਲਟੀ ਘਟੀ, ਜਾਣੋ ਅੱਜ ਦਾ AQI

Delhi Weather Updates: ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਸੰਘਣੀ ਧੁੰਦ ਬੁੱਧਵਾਰ ਸਵੇਰੇ ਦਿੱਲੀ, ਯੂਪੀ ਅਤੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਦੇਖੀ ਗਈ। ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ। ਲੋਕ ਸੜਕਾਂ 'ਤੇ ਹੈੱਡਲਾਈਟਾਂ ਜਗਾ ਕੇ ਚੱਲ ਰਹੇ ਹਨ। ਇਸ ਦੇ ਨਾਲ ਹੀ ਤਾਪਮਾਨ 'ਚ ਗਿਰਾਵਟ ਕਾਰਨ ਲੋਕਾਂ ਨੂੰ ਠੰਡ ਮਹਿਸੂਸ ਹੋਣ ਲੱਗੀ ਹੈ। 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿੱਚ ਰਹਿਣ ਕਾਰਨ ਦਿੱਲੀ ਸਵੇਰ ਵੇਲੇ ਧੁੰਦ ਦੀ ਚਾਦਰ ਵਿੱਚ ਢੱਕੀ ਹੈ।

ਸੰਘਣੀ ਧੁੰਦ ਅਤੇ ਧੂੰਏਂ ਨੇ ਬੁੱਧਵਾਰ ਸਵੇਰੇ ਦਿੱਲੀ ਸਮੇਤ NCR ਸ਼ਹਿਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਕਾਰਨ ਵਿਜ਼ੀਬਿਲਟੀ ਵੀ ਪ੍ਰਭਾਵਿਤ ਹੋਈ ਹੈ ਅਤੇ ਸੜਕਾਂ 'ਤੇ ਕਰੀਬ 100 ਮੀਟਰ ਤੋਂ ਜ਼ਿਆਦਾ ਵਿਜ਼ੀਬਿਲਟੀ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਅਤੇ ਧੂੰਏਂ ਕਾਰਨ ਲੋਕ ਸਵੇਰ ਦੀ ਸੈਰ ਲਈ ਘੱਟ ਗਿਣਤੀ ਵਿੱਚ ਨਿਕਲੇ।

ਇਹ ਵੀ ਪੜ੍ਹੋ: Punjab Chandigarh Weather: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਸੰਘਣੀ ਧੁੰਦ ਨਾਲ ਠੰਢ ਦੀ ਦਸਤਕ! ਆਵਾਜਾਈ ਦੀ ਰਫ਼ਤਾਰ ਪਈ ਮੱਠੀ 

ਦਿੱਲੀ ਯਮੁਨਾ ਨਦੀ ਦੀ ਸਤ੍ਹਾ ਉੱਤੇ ਜ਼ਹਿਰੀਲਾ ਝੱਗ ਤੈਰਦੀ ਦਿਖ ਰਹੀ ਹੈ। ਅਸਮਾਨ ਵਿੱਚ ਧੁੰਦ ਦੀ ਇੱਕ ਪਰਤ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਸ਼੍ਰੇਣੀ ਵਿੱਚ  ਹੈ।

AQICN ਦੇ ਅਨੁਸਾਰ, AQI 999 ਸਵੇਰੇ 7 ਵਜੇ ਜਹਾਂਗੀਰਪੁਰੀ, ਦਿੱਲੀ ਵਿੱਚ ਰਿਕਾਰਡ ਕੀਤਾ ਗਿਆ ਸੀ। ਜਦੋਂ ਕਿ ਆਨੰਦ ਵਿਹਾਰ ਵਿੱਚ 785 ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦਾ ਔਸਤ AQI 300 ਤੋਂ ਉੱਪਰ ਦਰਜ ਕੀਤਾ ਗਿਆ ਸੀ ਯਾਨੀ 'ਬਹੁਤ ਖਰਾਬ' ਸ਼੍ਰੇਣੀ ਵਿੱਚ।

Trending news