Abroad Trend in Malwa: ਪੰਜਾਬ ਦੇ ਮਾਲਵਾ ਖੇਤਰ ਵਿੱਚ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧ ਰਿਹਾ ਹੈ ਜੋ ਕਿ ਡਾਹਢੀ ਚਿੰਤਾ ਦਾ ਵਿਸ਼ਾ। ਕਿਸਾਨ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਸਸਤੇ ਭਾਅ ਉਪਰ ਜ਼ਮੀਨ ਵੇਚ ਰਹੇ ਹਨ।
Trending Photos
Abroad Trend in Malwa: ਮਾਲਵੇ ਦੇ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣ ਦੇ ਲਈ ਦਿਨੋ ਦਿਨ ਵਧ ਰਿਹਾ ਹੈ ਤੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਚੰਗੀ ਪੜ੍ਹਾਈ ਕਰ ਸਕਣ ਤੇ ਆਪਣਾ ਭਵਿੱਖ ਸੰਵਾਰ ਸਕਣ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬੱਚੇ ਵਿਦੇਸ਼ ਸੈਟ ਹੋ ਜਾਂਦੇ ਹਨ ਤਾਂ ਉਹ ਆਪਣੀਆਂ ਜ਼ਮੀਨਾਂ ਵੀ ਛੁਡਾ ਲੈਣਗੇ।
ਪੰਜਾਬ ਦੇ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਕਸਬੇ ਅਤੇ ਸ਼ਹਿਰਾਂ ਦੇ ਵਿੱਚ ਆਈਲੈਟਸ ਸੈਂਟਰ ਧੜਾ-ਧੜਾ ਖੁੱਲ੍ਹ ਰਹੇ ਹਨ। ਇਸ ਦਾ ਮੁੱਖ ਕਾਰਨ ਹੈ ਕਿ ਬੱਚੇ ਜ਼ਿਆਦਾਤਰ ਆਈਲੈਟਸ ਕਰਕੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ। ਦੁਆਬੇ ਤੋਂ ਬਾਅਦ ਹੁਣ ਮਾਲਵੇ ਦੇ ਵਿੱਚ ਵੀ ਵਿਦੇਸ਼ ਜਾਣ ਦਾ ਰੁਝਾਨ ਵੱਧ ਗਿਆ ਹੈ ਜਿਸ ਕਾਰਨ ਪਿੰਡਾਂ ਦੇ ਵਿੱਚੋਂ ਸੈਂਕੜੇ ਬੱਚੇ ਆਈਲਟਸ ਕਰਕੇ ਵਿਦੇਸ਼ ਜਾ ਰਹੇ ਹਨ ਅਤੇ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਆਪਣੀਆਂ ਜ਼ਮੀਨਾਂ ਨੂੰ ਵਪਾਰੀਆਂ ਕੋਲ ਸਸਤੇ ਰੇਟ ਉਤੇ ਵੇਚ ਰਹੇ ਹਨ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਉਹ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਗੁਰਜਿੰਦਰ ਸਿੰਘ ਅਤੇ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬੱਚੇ ਨੂੰ ਜਲਦ ਰੁਜ਼ਗਾਰ ਮਿਲ ਜਾਂਦਾ ਹੈ ਅਤੇ ਚੰਗੀ ਸੁਸਾਇਟੀ ਵੀ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਜਜਬੂਰੀ ਵਸ ਆਪਣੀਆਂ ਜ਼ਮੀਨਾਂ ਨੂੰ ਵੇਚ ਜਾ ਫਿਰ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ ਤੇ ਉਮੀਦ ਹੈ ਕਿ ਵਿਦੇਸ਼ ਜਾ ਕੇ ਬੱਚਿਆਂ ਨੂੰ ਰੁਜ਼ਗਾਰ ਮਿਲ ਜਾਵੇਗਾ ਅਤੇ ਉਹ ਆਪਣੀਆਂ ਜ਼ਮੀਨਾਂ ਨੂੰ ਵੀ ਛੁਡਵਾ ਲੈਣਗੇ।
ਆਈਲਟਸ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਲੱਖਾਂ ਰੁਪਏ ਲਗਾ ਕੇ ਆਈਲਸ ਕਰ ਰਹੇ ਹਨ ਅਤੇ ਵਿਦੇਸ਼ ਜਾਣ ਦੇ ਲਈ ਉਨ੍ਹਾਂ ਦੇ ਮਾਪੇ ਜ਼ਮੀਨਾਂ ਵੇਚ ਰਹੇ ਹਨ। ਗੁਰਦੀਸ਼ ਕੌਰ ਤੇ ਜੋਤੀ ਕੌਰ ਨੇ ਕਿ ਸਾਨੂੰ ਉਮੀਦ ਹੈ ਕਿ ਵਿਦੇਸ਼ ਜਾ ਕੇ ਚੰਗੀ ਪੜ੍ਹਾਈ ਵੀ ਕਰ ਸਕਦੇ ਹਾਂ ਅਤੇ ਉਸ ਜਗ੍ਹਾ ਉਤੇ ਜਾ ਕੇ ਸਾਨੂੰ ਰੁਜ਼ਗਾਰ ਵੀ ਵਧੀਆ ਮਿਲ ਜਾਵੇਗਾ। ਇਸ ਲਈ ਅਸੀਂ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾ ਰਹੇ ਹਾਂ ਅਤੇ ਅਸੀਂ ਆਪਣੀਆਂ ਗਹਿਣੇ ਰੱਖਣੀਆਂ ਜਾਂ ਫਿਰ ਵੇਚਿਆ ਉਨ੍ਹਾਂ ਜ਼ਮੀਨਾਂ ਨੂੰ ਵਾਪਸ ਲਵਾਂਗੇ।
ਇਹ ਵੀ ਪੜ੍ਹੋ : Punjab News: ਨਹਿਰੀ ਵਿਭਾਗ ਦੀ ਅਣਗਹਿਲੀ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ